ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪੋਹ ਨਾਨਕਸ਼ਾਹੀ ਜੰਤਰੀ ਦਾ ਦਸਵਾਂ ਮਹੀਨਾ ਹੈ। ਇਹ ਗ੍ਰੇਗਰੀ ਅਤੇ ਜੁਲੀਅਨ ਕਲੰਡਰਾਂ ਦੇ ਦਸੰਬਰ ਅਤੇ ਜਨਵਰੀ ਦੇ ਵਿਚਾਲੇ ਆਉਂਦਾ ਹੈ। ਇਸ ਮਹੀਨੇ ਦੇ ਵਿੱਚ 30 ਦਿਨ ਹੁੰਦੇ ਹਨ।
ਪੰਜਾਬ ਵਿੱਚ ਕੋਰਾ, ਧੁੰਦ ਆਦਿ ਇਸ ਮਹੀਨੇ ਦਾ ਆਮ ਵਰਤਾਰਾ ਹੈ। ਇਹ ਮਹੀਨਾ ਠੰਡਾ ਕਿਉਂ ਹੁੰਦਾ ਹੈ, ਇਸ ਬਾਰੇ ਇੱਕ ਦਿਲਚਸਪ ਪੌਰਾਣਿਕ ਕਥਾ ਹੈ। ਬਲਜੀਤ ਬਾਸੀ ਦੇ ਸ਼ਬਦਾਂ ਵਿੱਚ:ਸੂਰਜ ਦੇਵਤੇ ਦਾ ਰਥ ਸੱਤ ਘੋੜੇ ਹਿੱਕਦੇ ਹਨ। ਇੱਕ ਵਾਰੀ ਘੋੜੇ ਬਹੁਤ ਪਿਆਸੇ ਹੋ ਗਏ। ਸੂਰਜ ਨੇ ਘੋੜਿਆਂ ਨੂੰ ਪਾਣੀ ਪਿਲਾਉਣ ਦੀ ਠਾਣੀ ਪਰ ਉਸ ਨੂੰ ਖਿਆਲ ਆਇਆ ਕਿ ਉਸ ਦਾ ਰਥ ਤਾਂ ਚਲਦਾ ਹੀ ਰਹਿਣਾ ਚਾਹੀਦਾ ਹੈ। ਉਸ ਨੇ ਇੱਕ ਛੱਪੜ ‘ਤੇ ਦੋ ਗਧਿਆਂ ਨੂੰ ਪਾਣੀ ਪੀਂਦਿਆਂ ਦੇਖਿਆ। ਸੂਰਜ ਨੂੰ ਤਰਕੀਬ ਸੁਝ ਗਈ। ਉਸ ਨੇ ਘੋੜਿਆਂ ਨੂੰ ਰੱਥ ਤੋਂ ਲਾਹ ਕੇ ਛੱਪੜ ‘ਤੇ ਪਾਣੀ ਪੀਣ ਲਾ ਦਿੱਤਾ ਤੇ ਗਧਿਆਂ ਨੂੰ ਰਥ ਨਾਲ ਜੋੜ ਦਿੱਤਾ। ਗਧਿਆਂ ਵਿੱਚ ਘੋੜਿਆਂ ਜਿੰਨੀ ਤੇਜ਼ੀ ਕਿਥੇ? ਨਾਲੇ ਉਹ ਸਨ ਵੀ ਕੇਵਲ ਦੋ ਹੀ। ਉਹਨਾਂ ਦੀ ਮਸਤ ਚਾਲ ਨਾਲ ਸੂਰਜ ਦਾ ਤੇਜ ਮਾਂਦਾ ਪੈ ਗਿਆ ਤੇ ਧਰਤੀ ‘ਤੇ ਠੰਡ ਵਰਤ ਗਈ। ਇਸ ਮਹੀਨੇ ਨੂੰ ਖਰਮਾਸ ਵੀ ਕਿਹਾ ਜਾਂਦਾ ਹੈ-ਖਰ=ਗਧਾ।[1]
ਇਸ ਮਹੀਨੇ ਦੇ ਮੁੱਖ ਦਿਨ
[ਸੋਧੋ]