ਸਮੱਗਰੀ 'ਤੇ ਜਾਓ

ਭੂਟਾਨ ਦਾ ਇਤਿਹਾਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Tashichoedzong, ਥਿਮਫੂ ਦਾ ਦ੍ਰਿਸ਼। ਸ਼ਹਿਰ ਦੇ ਉੱਤਰੀ ਕਿਨਾਰੇ ਤੇ 17ਵੀਂ ਸਦੀ ਦਾ ਕਿਲਾ-ਮੱਠ, ਜੋ ਭੂਟਾਨ ਦੀ ਸਰਕਾਰ ਦਾ 1952 ਦੇ ਬਾਅਦ ਦਾ ਸਿੰਘਾਸਨ ਰਿਹਾ।  

ਭੂਟਾਨ ਦਾ ਮੁੱਢਲਾ ਇਤਿਹਾਸ ਮਿਥਿਹਾਸ ਵਿੱਚ ਫੈਲਿਆ ਹੋਇਆ ਹੈ ਅਤੇ ਅਸਪਸ਼ਟ ਹੈ। ਕੁਝ ਢਾਂਚਿਆਂ ਤੋਂ  ਸਬੂਤ ਮਿਲਦੇ ਹਨ ਕਿ ਭੂਟਾਨ 2000 ਈਪੂ ਦੇ ਜ਼ਮਾਨੇ ਵਿੱਚ ਵੀ ਮੌਜੂਦ ਸੀ। ਇੱਕ ਦੰਦ ਕਹਾਣੀ ਦੇ ਅਨੁਸਾਰ ਇਸ ਉੱਤੇ 7 ਵੀਂ ਸਦੀ ਈਪੂ ਦੇ ਲਾਗੇ ਚਾਗੇ ਵਿੱਚ ਕੂਚ-ਬਹਾਰ ਦੇ ਰਾਜੇ ਸੰਗਲਦੀਪ ਦਾ ਰਾਜ ਸੀ, ਪਰ 9ਵੀਂ ਸਦੀ ਵਿੱਚ ਤਿੱਬਤੀ ਬੋਧੀ ਧਰਮ ਦੀ ਸ਼ੁਰੂਆਤ ਤੋਂ  ਪਹਿਲਾਂ ਬਹੁਤਾ ਕੁਝ ਜਾਣਿਆ ਗਿਆ ਨਹੀਂ ਮਿਲਦਾ, ਜਦੋਂ  ਤਿੱਬਤ ਵਿੱਚ ਗੜਬੜੀ ਨੇ ਕਈ ਭਿਖਸੂਆਂ ਨੂੰ ਭੱਜ ਕੇ ਭੂਟਾਨ ਚਲੇ ਜਾਣ ਲਈ ਮਜ਼ਬੂਰ ਕਰ ਦਿੱਤਾ ਸੀ। 12ਵੀਂ ਸਦੀ ਵਿੱਚ, ਭੂਟਾਨ ਵਿੱਚ ਡਰੂਕਪਾ ਕਾਗਯੁੂਪਾ ਸਕੂਲ ਦੀ ਸਥਾਪਨਾ ਕੀਤੀ ਗਈ ਸੀ ਅਤੇ ਅੱਜ ਵੀ ਭੂਟਾਨ ਵਿੱਚ ਬੁੱਧ ਧਰਮ ਦਾ ਪ੍ਰਮੁੱਖ ਰੂਪ ਹੈ। ਦੇਸ਼ ਦਾ ਰਾਜਨੀਤਕ ਇਤਿਹਾਸ ਉਸ ਦੇ ਧਾਰਮਿਕ ਇਤਿਹਾਸ ਅਤੇ ਵੱਖੋ-ਵੱਖ ਮੱਠ ਸਕੂਲਾਂ ਅਤੇ ਮੱਠਾਂ ਵਿਚਾਲੇ ਸੰਬੰਧਾਂ ਨਾਲ ਜੁੜਿਆ ਹੋਇਆ ਹੈ।

ਭੂਟਾਨ ਉਹਨਾਂ ਕੁਝ ਕੁ ਦੇਸ਼ਾਂ ਵਿਚੋਂ ਇੱਕ ਹੈ ਜੋ ਆਪਣੇ ਇਤਿਹਾਸ ਵਿੱਚ ਸਦਾ ਸੁਤੰਤਰ ਰਹੇ ਹਨ, ਜਿਹਨਾਂ ਨੂੰ ਕਦੇ ਵੀ ਬਾਹਰ ਦੀ ਕਿਸੇ ਸ਼ਕਤੀ ਦੁਆਰਾ (ਕਦੇ-ਕਦਾਈਂ ਨਾਮਮਾਤਰ ਮਾਣਸਨਮਾਨ ਦੇ ਰੁਤਬੇ ਦੇ ਬਗੈਰ) ਜਿੱਤਿਆ ਜਾਂ ਕਬਜ਼ੇ ਵਿੱਚ ਲਿਆ ਨਹੀਂ ਗਿਆ, ਜਾਂ ਨਿਯੰਤਰਿਤ ਨਹੀਂ ਕੀਤਾ ਗਿਆ।  ਹਾਲਾਂਕਿ ਇਸ ਗੱਲ ਦੇ ਕਿਆਫ਼ੇ ਹਨ ਕਿ ਇਹ 7 ਵੀਂ ਤੋਂ 9 ਵੀਂ ਸਦੀਆਂ ਵਿੱਚ ਇਹ ਕਾਮਰੂਪ ਰਾਜ ਜਾਂ ਤਿੱਬਤੀ ਸਾਮਰਾਜ ਦੇ ਅਧੀਨ ਸੀ, ਪਰ ਪੱਕਾ ਪ੍ਰਮਾਣ ਕੋਈ ਨਹੀਂ ਮਿਲਦਾ।  ਇਤਿਹਾਸਕ ਰਿਕਾਰਡਾਂ ਤੋਂ ਸਪਸ਼ਟ ਹੁੰਦਾ ਹੈ ਕਿ ਭੂਟਾਨ ਨੇ ਲਗਾਤਾਰ ਅਤੇ ਕਾਮਯਾਬੀ ਨਾਲ ਆਪਣੀ ਪ੍ਰਭੂਤਾ ਦੀ  ਰਾਖੀ ਕੀਤੀ ਹੈ। 

ਭੂਟਾਨ ਦੀ ਕੰਸੋਲੀਡੇਸ਼ਨ 1616 ਵਿੱਚ ਹੋਈ ਜਦੋਂ ਜ਼ਾਬਡਰੰਗ ਰਿੰਪੋਚੇ ਦੇ ਨਾਮ ਨਾਲ ਜਾਣੇ ਜਾਂਦੇ ਪੱਛਮੀ ਤਿੱਬਤ ਦੇ ਇੱਕ ਲਾਮਾ, ਙਵਨਾਗ ਨਾਂਗਿਆਲ ਨੇ ਤਿੰਨ ਤਿਬਤੀ ਹਮਲਿਆਂ ਨੂੰ ਹਰਾ ਦਿੱਤਾ, ਵਿਰੋਧੀ ਧਾਰਮਿਕ ਅਸਥਾਨਾਂ ਤੇ ਜਿੱਤ ਪ੍ਰਾਪਤ ਕੀਤੀ, ਕਾਨੂੰਨ ਦੀ ਇੱਕ ਗੁੰਝਲਦਾਰ ਅਤੇ ਵਿਆਪਕ ਪ੍ਰਣਾਲੀ ਤਸਾ ਯਿਗ ਦੀ ਰਚਨਾ ਕੀਤੀ ਅਤੇ ਸੱਭਿਆਚਾਰਕ ਅਤੇ ਸਿਵਲ ਪ੍ਰਸ਼ਾਸਕਾਂ ਦੀ ਇੱਕ ਪ੍ਰਣਾਲੀ ਉੱਤੇ ਆਪਣੇ ਆਪ ਨੂੰ ਹਾਕਮ ਵਜੋਂ ਸਥਾਪਿਤ ਕੀਤਾ। ਉਸਦੀ ਮੌਤ ਤੋਂ ਬਾਅਦ, ਆਪਸੀ ਝਗੜਿਆਂ ਅਤੇ ਘਰੇਲੂ ਯੁੱਧ ਨੇ ਅਗਲੇ 200 ਸਾਲਾਂ ਲਈ ਜ਼ਾਬਡਰੰਗ ਦੀ ਸ਼ਕਤੀ ਨੂੰ ਘਟਾ ਦਿੱਤਾ। 1885 ਵਿੱਚ ਉਜ਼ੀਏਨ ਵਾਙਚੁਕ ਮੁੜ ਸੱਤਾ ਨੂੰ ਕੰਸੋਲੀਡੇਟ ਕਰਨ ਵਿੱਚ ਕਾਮਯਾਬ ਹੋ ਗਿਆ ਅਤੇ ਉਸਨੇ ਭਾਰਤ ਵਿੱਚ ਬ੍ਰਿਟਿਸ਼ ਨਾਲ ਨਜ਼ਦੀਕੀ ਸੰਬੰਧ ਬਣਾਉਣਾ ਸ਼ਰੂ ਕਰ ਦਿੱਤਾ।

ਹਵਾਲੇ[ਸੋਧੋ]