ਭੱਠੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪਿੰਡ ਬਿਲਾਸਪੁਰ, ਮੋਗਾ ਵਿਖੇ ਸਥਿਤ ਦਾਣੇ ਭੁੰਨਣ ਵਾਲੀ ਭੱਠੀ।

ਭੱਠੀ ਸਾਂਝੇ ਪੰਜਾਬ ਅਤੇ ਉਸ ਦੇ ਆਲੇ ਦੁਆਲੇ ਦੇ ਖੇਤਰਾਂ ਦੇ ਪਿੰਡਾਂ ਤੇ ਸ਼ਹਿਰਾਂ ਨਾਲ ਜੁੜੀ ਇੱਕ ਅਹਿਮ ਕਿੱਤਾਮੂਲਕ ਅਤੇ ਸੱਭਿਆਚਾਰਕ ਜਗ੍ਹਾ ਹੈ। ਜਦੋਂ ਮਨੁੱਖੀ ਸਮਾਜ ਵਿੱਚ ਭੁੰਨੇ ਦਾਣਿਆਂ ਦਾ ਖਾਣੇ ਦੀ ਇੱਕ ਮਦ ਵਜੋਂ ਪ੍ਰਚਲਣ ਹੋਇਆ ਉਦੋਂ ਤੋਂ ਹੀ ਭੱਠੀ ਨੇ ਆਰਥਿਕ ਤਾਣੇ ਬਾਣੇ ਵਿੱਚ ਆਪਣਾ ਸਥਾਨ ਬਣਾ ਲਿਆ ਹੋਵੇਗਾ। ਭੱਠੀ ਲਈ ਇੱਕ ਵੱਡਾ ਚੁੱਲ੍ਹਾ, ਕੜਾਹੀ, ਕੱਕਾ ਰੇਤਾ, ਝਾਰਨੀ ਅਤੇ ਦਾਣੇ ਹਿਲਾਉਣ ਲਈ ਇੱਕ ਬਿਨਾਂ ਦੰਦਿਆਂ ਵਾਲੀ ਦਾਤੀ ਦੀ ਲੋੜ ਹੁੰਦੀ ਹੈ। ਦਾਣੇ ਭੁੰਨਣ ਦਾ ਕੰਮ ਕਾਰੀਗਰੀ ਦੀ ਮੰਗ ਕਰਦਾ ਹੈ, ਫਿਰ ਇਹ ਰੋਜਾਨਾ ਹਰ ਘਰ ਘਰੇਲੂ ਲੋੜ ਨਹੀਂ। ਇਸ ਲਈ ਇਹ ਇੱਕ ਪਿੰਡ, ਪੱਤੀ ਜਾਂ ਮੁਹੱਲੇ ਵਿੱਚ ਇੱਕ ਪਰਵਾਰ-ਵਿਸ਼ੇਸ਼ ਦਾ ਕਿੱਤਾ ਬਣ ਗਿਆ।

ਭੱਠੀ ਵਾਲੀ ਅਤੇ ਦਾਣੇ ਭੁੰਨਣਾ[ਸੋਧੋ]

ਭੱਠੀ ਤੇ ਦਾਣੇ ਭੁੰਨਣ ਦਾ ਕੰਮ ਆਮ ਤੌਰ 'ਤੇ ਮਹਿਰਾ ਪਰਵਾਰ ਦੀ ! ਔਰਤ ਕਰਦੀ ਹੈ, ਜਿਸ ਨੂੰ ਭੱਠੀ ਵਾਲੀ ਜਾਂ ਭਠਿਆਰਨ ਕਹਿੰਦੇ ਹਨ। ਕੜਾਹੀ ਵਿੱਚ ਰੇਤ ਗਰਮ ਕਰ ਕੇ ਉਸ ਵਿੱਚ ਦਾਣੇ ਸੁੱਟ ਦਾਤੀ ਨਾਲ ਹਿਲਾ ਹਿਲਾ ਕੇ ਦਾਣਿਆਂ ਨੂੰ ਰਾੜ੍ਹ ਲਿਆ ਜਾਂਦਾ ਹੈ। ਫਿਰ ਝਾਰਨੀ ਨਾਲ ਛਾਣ ਕੇ ਦਾਣੇ ਅਤੇ ਰੇਤ ਵੱਖ ਵੱਖ ਕਰ ਲਏ ਜਾਂਦੇ ਹਨ।[1]

ਹਵਾਲੇ[ਸੋਧੋ]