ਮਜ਼ਦੂਰ-ਕਿਸਾਨ ਪਾਰਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮਜ਼ਦੂਰ-ਕਿਸਾਨ ਪਾਰਟੀ (WPP) ਭਾਰਤ ਵਿੱਚ ਇੱਕ ਸਿਆਸੀ ਪਾਰਟੀ ਸੀ, ਜਿਸ ਨੇ 1925-1929 ਵਿੱਚ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਕੰਮ ਕੀਤਾ ਸੀ। ਇਹ ਭਾਰਤੀ ਕਮਿਊਨਿਸਟ ਪਾਰਟੀ ਲਈ ਇੱਕ ਮਹੱਤਵਪੂਰਨ ਫਰੰਟ ਸੰਗਠਨ ਅਤੇ ਬੰਬਈ ਮਜ਼ਦੂਰ ਲਹਿਰ ਵਿੱਚ ਇੱਕ ਪ੍ਰਭਾਵਸ਼ਾਲੀ ਤਾਕਤ ਬਣ ਗਈ। ਪਾਰਟੀ ਕਾਂਗਰਸ ਦੇ ਅੰਦਰ ਹੋਰ ਖੱਬੇ ਤੱਤਾਂ ਦੇ ਨਾਲ ਗੱਠਜੋੜ ਬਣਾਉਣ ਵਿੱਚ ਕੁਝ ਸਫਲਤਾ ਪ੍ਰਾਪਤ ਕਰਨ ਦੇ ਯੋਗ ਸੀ, ਜਿਹਨਾਂ ਵਿੱਚ ਜਵਾਹਰ ਲਾਲ ਨਹਿਰੂ ਵੀ ਸੀ। ਲੇਕਿਨ ਜਦੋਂ ਕਮਿਊਨਿਸਟ ਇੰਟਰਨੈਸ਼ਨਲ ਆਪਣੇ  ਤੀਸਰੇ ਪੀਰੀਅਡ' ਪੜਾਅ ਵਿੱਚ ਦਾਖਲ ਹੋਈ, ਕਮਿਊਨਿਸਟਾਂ ਨੇ ਮਜ਼ਦੂਰ-ਕਿਸਾਨ ਪਾਰਟੀ ਪ੍ਰਾਜੈਕਟ ਨੂੰ ਛੱਡ ਦਿੱਤਾ। ਮਜ਼ਦੂਰ-ਕਿਸਾਨ ਪਾਰਟੀ ਠੱਪ ਹੋ ਗਈ ਸੀਜਦ ਇਸ ਦੀ ਲੀਡਰਸ਼ਿਪ ਨੂੰ ਮਾਰਚ 1929 ਵਿੱਚ ਬ੍ਰਿਟਿਸ਼ ਅਧਿਕਾਰੀਆਂ ਦੁਆਰਾ ਗ੍ਰਿਫਤਾਰ ਕਰ ਲਿਆ  ਗਿਆ ਸੀ।

ਪਾਰਟੀ ਦੀ ਸਥਾਪਨਾ[ਸੋਧੋ]

1 ਨਵੰਬਰ 1925 ਨੂੰ ਇੰਡੀਅਨ ਨੈਸ਼ਨਲ ਕਾਂਗਰਸ ਦੀ ਲੇਬਰ ਸਵਰਾਜ ਪਾਰਟੀ ਵਜੋਂ ਪਾਰਟੀ ਦੀ ਸਥਾਪਨਾ ਬੰਗਾਲ ਵਿੱਚ ਕੀਤੀ ਗਈ ਸੀ।[1] ਪਾਰਟੀ ਦੇ ਸੰਸਥਾਪਕ ਆਗੂ ਕਾਜੀ ਨਜਰੁੱਲ ਇਸਲਾਮ, ਹੇਮੰਤ ਕੁਮਾਰ ਸਰਕਾਰ, ਕੁਤੂਬਦੀਨ ਅਹਿਮਦ ਅਤੇ ਸ਼ਮਸੂਦੀਨ ਹੁਸੈਨ ਸਨ। ਮੋਢੀ ਮੈਨੀਫੈਸਟੋ ਤੇ ਕਾਜ਼ੀ ਨਜ਼ਰੁੱਲ ਇਸਲਾਮ ਨੇ ਦਸਤਖਤ ਕੀਤੇ ਸਨ। ਵਜੂਦ ਦੇ ਪਹਿਲੇ ਤਿੰਨ ਮਹੀਨਿਆਂ ਦੌਰਾਨ, ਪਾਰਟੀ ਸੰਸਥਾ ਬਹੁਤ ਆਰਜੀ ਸੀ।[2]

6 ਫਰਵਰੀ 1926 ਨੂੰ ਕ੍ਰਿਸ਼ਣਗਰ ਵਿਖੇ ਆਯੋਜਿਤ ਆਲ ਬੰਗਾਲ ਪ੍ਰਜਾ ਸੰਮੇਲਨ ਵਿਚ, ਇੱਕ ਮਜ਼ਦੂਰ-ਕਿਸਾਨ ਪਾਰਟੀ ਦੀ ਸਿਰਜਣਾ ਲਈ ਮੈਮਨ ਸਿੰਘ ਦੇ ਫ਼ੈਜ਼ੁਦੀਨ ਹੁਸੈਨ ਸਾਹਿਬ ਨੇ ਇੱਕ ਮਤਾ ਪੇਸ਼ ਕੀਤਾ। ਇਸ ਕਦਮ ਨੂੰ ਬੋਗਰਾ ਦੇ ਬ੍ਰਿਜ ਨਾਥ ਦਾਸ ਨੇ ਸਮਰਥਨ ਦਿੱਤਾ। ਕਾਨਫਰੰਸ ਦੁਆਰਾ ਮਤਾ ਪਾਸ ਕੀਤਾ ਗਿਆ ਅਤੇ ਇਸ ਫੈਸਲੇ ਦੇ ਅਨੁਸਾਰ ਪਾਰਟੀ ਦਾ ਨਾਂ ਬਦਲ ਕੇ 'ਵਰਕਰਜ਼ ਐਂਡ ਪੀਜੈਂਟਸ ਪਾਰਟੀ ਆਫ਼ ਬੰਗਾਲ' ਵਿੱਚ ਬਦਲ ਦਿੱਤਾ ਗਿਆ ਸੀ। ਡਾ. ਨਰੇਸ ਚੰਦਰ ਸੇਨ-ਗੁਪਤਾ ਨੂੰ ਪਾਰਟੀ ਪ੍ਰਧਾਨ ਚੁਣ ਲਿਆ ਗਿਆ ਅਤੇ ਹੇਮੰਤ ਕੁਮਾਰ ਸਰਕਾਰ ਅਤੇ ਕੁਤੁਬੁੱਦੀਨ ਅਹਿਮਦ ਸੰਯੁਕਤ ਸਕੱਤਰ ਚੁਣੇ ਗਏ। [2][3]

ਬੰਗਾਲ ਅਤੇ ਬੰਬਈ ਦੀਆਂ ਮਜ਼ਦੂਰ-ਕਿਸਾਨ ਪਾਰਟੀਆਂ ਦਾ ਨਿਰਮਾਣ[ਸੋਧੋ]

1926 ਤਕ, ਬੰਗਾਲ ਦੀ ਮਜ਼ਦੂਰ-ਕਿਸਾਨ ਪਾਰਟੀ ਦੇ ਸਿਰਫ਼ 40 ਮੈਂਬਰ ਸਨ, ਅਤੇ ਮੈਂਬਰਸ਼ਿਪ ਵਿੱਚ ਵਾਧਾ ਬਹੁਤ ਹੌਲੀ ਹੋ ਰਿਹਾ ਸੀ।[3] 37, ਹੈਰੀਸਨ ਰੋਡ, ਕਲਕੱਤਾ ਦੇ ਇੱਕ ਦੋ-ਕਮਰਿਆਂ ਵਾਲੇ ਪਾਰਟੀ ਦਫ਼ਤਰ ਦੀ ਸਥਾਪਨਾ ਕੀਤੀ ਗਈ ਸੀ। ਬ੍ਰਿਟਿਸ਼ ਖੁਫੀਆ ਮਹਿਕਮੇ ਅਨੁਸਾਰ ਬੰਗਾਲ ਜੂਟ ਵਰਕਰਸ ਐਸੋਸੀਏਸ਼ਨ, ਮੈਮਨਸਿੰਘ ਮਜ਼ਦੂਰ ਅਤੇ ਕਿਸਾਨ ਪਾਰਟੀ (ਐਤੀਆ ਵਿੱਚ ਸ਼ਾਖਾ), ਧਕੇਸ਼ਵਰੀ ਮਿਲ ਵਰਕਰਜ਼ ਯੂਨੀਅਨ, ਬੰਗਾਲ ਗਲਾਸ ਵਰਕਰਜ਼ ਯੂਨੀਅਨ, ਸਕੇਵੇਂਜਰਸ ਬੰਗਾਲ ਯੂਨੀਅਨ (ਹਾਵੜਾ, ਢਾਕਾ ਅਤੇ ਮੈਮਨਸਿੰਘ ਵਿੱਚ ਇਕਾਈਆਂ) ਅਤੇ ਵਰਕਰਜ਼ ਪ੍ਰੋਟੈਕਸ਼ਨ ਲੀਗ ਦੀ ਅਗਵਾਈ ਪਾਰਟੀ ਕਰ ਰਹੀ ਸੀ।[4]

ਬੰਗਾਲ ਦੀ ਮਜ਼ਦੂਰ-ਕਿਸਾਨ ਪਾਰਟੀ ਦੀ 1926 ਦੀ ਕਾਨਫਰੰਸ ਤੋਂ ਤੁਰੰਤ ਬਾਅਦ, ਭੂਮੀਗਤ ਕਮਿਊਨਿਸਟ ਪਾਰਟੀ ਆਫ ਇੰਡੀਆ ਨੇ ਆਪਣੇ ਮੈਂਬਰਾਂ ਨੂੰ ਪ੍ਰਾਂਤਿਕ ਮਜ਼ਦੂਰ-ਕਿਸਾਨ ਪਾਰਟੀਆਂ ਵਿੱਚ ਸ਼ਾਮਲ ਹੋਣ ਦਾ ਆਦੇਸ਼ ਦਿੱਤਾ। ਸਾਰੀਆਂ ਖੁੱਲ੍ਹੀਆਂ ਕਮਿਊਨਿਸਟ ਗਤੀਵਿਧੀਆਂ ਮਜ਼ਦੂਰ-ਕਿਸਾਨ ਪਾਰਟੀਆਂ ਰਾਹੀਂ ਕੀਤੀਆਂ ਜਾਂਦੀਆਂ ਸਨ।ਕੌਮਿੰਟਰਨ ਪ੍ਰਬੰਧਕ ਐਮ ਐਨ ਰਾਏ ਨੇ ਮਜ਼ਦੂਰ-ਕਿਸਾਨ ਪਾਰਟੀਆਂ ਦੇ ਨਿਰਮਾਣ ਵਿੱਚ ਹਿੱਸਾ ਲਿਆ।[2]

ਹਵਾਲੇ[ਸੋਧੋ]

  1. 50 years of peasant movement
  2. 2.0 2.1 2.2 Ralhan, O.P. (ed.
  3. 3.0 3.1 M.V.S. Koteswara Rao.
  4. Roy, Subodh(ed.