ਮਧੂ ਕਿੰਨਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਧੂ ਬਾਈ ਕਿੰਨਰ ਛੱਤੀਸਗੜ, ਭਾਰਤ ਤੋਂ ਇੱਕ ਟ੍ਰਾਂਸਜੈਂਡਰ ਮੇਅਰ ਹੈ।[1] ਇੱਕ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜਦੇ ਹੋਏ, ਮਧੂ ਨੇ ਰਾਏਗੜ੍ਹ ਮਿਉਂਸਪਲ ਕਾਰਪੋਰੇਸ਼ਨ ਦੇ ਮੇਅਰ ਦੀ ਚੋਣ, 33,168 ਵੋਟਾਂ ਪ੍ਰਾਪਤ ਕਰਕੇ ਜਿੱਤੀ ਅਤੇ ਆਪਣੇ ਨੇੜਲੇ ਵਿਰੋਧੀ, ਸੱਤਾਧਾਰੀ ਪਾਰਟੀ ਭਾਜਪਾ ਦੇ ਮਹਾਵੀਰ ਗੁਰੂਜੀ ਨੂੰ 4,537 ਵੋਟਾਂ ਨਾਲ ਹਰਾਇਆ।[2]

ਚੋਣ ਤੋਂ ਪਹਿਲਾਂ [ਸੋਧੋ]

ਮਾਧੁ ਬਾਈ ਨੂੰ ਪਹਿਲਾਂ ਨਰੇਸ਼ ਚੌਹਾਨ ਵਜੋਂ ਜਾਣਿਆ ਜਾਂਦਾ ਸੀ ਅਤੇ ਅੱਠਵੀਂ ਜਮਾਤ ਤੱਕ ਦੀ ਪੜ੍ਹਾਈ ਕੀਤੀ ਸੀ। ਕਿਸ਼ੋਰ ਦੇ ਰੂਪ ਵਿਚ, ਮਧੂ ਨੇ ਆਪਣੇ ਪਰਵਾਰ ਨੂੰ ਸਥਾਨਕ ਟਰਾਂਸਜੈਂਡਰ ਕਮਿਊਨਿਟੀ ਵਿੱਚ ਸ਼ਾਮਲ ਹੋਣ ਲਈ ਛੱਡ ਦਿੱਤਾ।[3] ਉਹ ਭਾਰਤ ਵਿਚਲੇ ਦਲਿਤ ਭਾਈਚਾਰੇ ਨਾਲ ਸੰਬੰਧਤ ਹੈ।[4]

ਮਧੂ ਨੂੰ ਕਥਕ ਸਿੱਖਣ ਦਾ ਸ਼ੌਕ ਸੀ, ਇਸ ਲਈ ਉਸ ਨੇ ਬਕਾਇਦਾ ਇਸਨੂੰ ਸਿੱਖਿਆ। ਜੰਗਲ ਵਿੱਚੋਂ ਲਕੜੀਆਂ ਚੁਗਣ ਵਾਲਾ ਨਰੇਸ਼ ਚੌਹਾਨ ਹੁਣ ਇੱਕ ਕਥਕ ਡਾੰਸਰ ਬਣ ਗਿਆ ਸੀ। ਦੋ ਸਾਲ ਦੀ ਕਥਕ ਦੀ ਸਿਖਲਾਈ ਦੇ ਦੌਰਾਨ ਹੀ ਛੱਤੀਸਗੜ ਰਾਜ ਦੇ ਵੱਡੇ ਸਮਾਰੋਹ ਵਿੱਚ ਉਸ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਉਹ ਰਾਇਗੜ ਤੋਂ ਸਿਰਫ ਇੱਕ ਵਾਰ ਬਾਹਰ ਨਿਕਲੀ ਸੀ। ਇੱਕ ਪਰੋਗਰਾਮ ਦੇ ਸਿਲਸਿਲੇ ਵਿੱਚ ਉਹ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਗਈ ਸੀ।

ਮੇਅਰ ਦਾ ਅਹੁਦਾ ਮਿਲਣ ਤੋਂ ਪਹਿਲਾਂ, ਮਧੂ ਬਾਈ ਨੇ ਅਜੀਬ ਅਜੀਬ ਕੰਮ ਕਰਕੇ ਅਤੇ ਰਾਇਗੜ੍ਹ ਦੀਆਂ ਸੜਕਾਂ ਤੇ ਗਾਕੇ ਅਤੇ ਡਾਂਸ ਕਰਕੇ ਅਤੇ ਹਾਵੜਾ-ਮੁੰਬਈ ਰੂਟ' ਤੇ ਜਾਣ ਵਾਲੀਆਂ ਰੇਲਾਂ ਵਿੱਚ ਪ੍ਰਦਰਸ਼ਨ ਕਰਕੇ ਜੀਵਨ ਗੁਜ਼ਾਰਿਆ।[3][5] ਉਹ 60,000 ਤੋਂ 70,000 ਰੁਪਏ ਦੇ ਬਜਟ ਨਾਲ ਮੇਅਰ ਦੇ ਦਫਤਰ ਲਈ ਚੋਣ ਲੜੀ ਅਤੇ ਉਸ ਦਾ ਕਹਿਣਾ ਹੈ ਕਿ ਕੁਝ ਪੀੜਤ ਨਾਗਰਿਕਾਂ ਦੇ ਜ਼ੋਰ ਦੇ ਕਾਰਨ ਸੀ ਕਿ ਉਸਨੇ ਚੋਣਾਂ ਲੜਨ ਦਾ ਫ਼ੈਸਲਾ ਕੀਤਾ। .[6]

ਮਧੂ ਤੋਂ ਪਹਿਲਾਂ ਕਮਲਾ ਜਾਨ 1999 ਵਿੱਚ ਕਟਨੀ, ਮੱਧ ਪ੍ਰਦੇਸ਼ ਵਿੱਚ ਭਾਰਤ ਦਾ ਪਹਿਲਾ ਟਰਾਂਸਜੈਂਡਰ ਮੇਅਰ ਚੁਣਿਆ ਗਿਆ ਸੀ। ਉਸ ਦੀ ਉਮੀਦਵਾਰੀ ਨੂੰ "ਖ਼ਾਲੀ" ਐਲਾਨ ਦਿੱਤਾ ਗਿਆ ਕਿਉਂਕਿ ਉਸਨੇ ਮਹਿਲਾ ਵਰਗ ਵਿੱਚ ਚੋਣ ਲੜੀ ਸੀ।[7] ਉਸਦੇ ਬਾਅਦ 2003 ਵਿੱਚ ਉੱਤਰ ਪ੍ਰਦੇਸ਼ ਦੇ ਗੋਰਖਪੁਰ ਤੋਂ ਆਸ਼ਾ ਦੇਵੀ ਨੇ ਨਗਰਪਤੀ ਦੀ ਚੋਣ ਲੜੀ ਅਤੇ ਜਿੱਤੀ। ਪਰ ਉਹ ਵੀ ਆਪਣਾ ਕਾਰਜਕਾਲ ਪੂਰਾ ਨਹੀਂ ਕਰ ਸਕੀ ਅਤੇ ਫਿਰ ਉਹੀ ਚੋਣ ਜੈਂਡਰ ਦੇ ਚੱਕਰ ਵਿੱਚ ਰੱਦ ਘੋਸ਼ਿਤ ਕਰ ਦਿੱਤੀ ਗਈ ਸੀ।[8]

ਰਾਜਨੀਤੀ ਵਿੱਚ[ਸੋਧੋ]

ਮਧੂ ਕਿਸੇ ਰਾਜਨੀਤਿਕ ਪਾਰਟੀ ਵਿੱਚ ਸ਼ਾਮਲ ਹੋਣ ਦੇ ਹੱਕ ਵਿੱਚ ਨਹੀਂ ਅਤੇ ਇੱਕ ਸੁਤੰਤਰ ਆਗੂ ਵਜੋਂ ਕੰਮ ਕਰਨਾ ਚਾਹੁੰਦੀ ਹੈ। 4 ਜਨਵਰੀ 2015 ਨੂੰ ਉਸ ਦੀ ਚੋਣ ਜਿੱਤੀ, ਸੁਪਰੀਮ ਕੋਰਟ ਦੇ ਨਾਲਸਾ (NALSA) ਫ਼ੈਸਲੇ ਤੋਂ 9 ਮਹੀਨੇ ਬਾਅਦ ਹੋਈ। ਉਸ ਫ਼ੈਸਲੇ ਨੇ ਭਾਰਤ ਵਿੱਚ ਟਰਾਂਸਜੈਂਡਰ ਲੋਕਾਂ ਨੂੰ ਕਾਨੂੰਨੀ ਮਾਨਤਾ ਦਿੱਤੀ ਸੀ। [9] ਰਾਏਗੜ੍ਹ ਮਿਉਂਸਪਲ ਕਾਰਪੋਰੇਸ਼ਨ ਦੀ ਪਹਿਲੀ ਬੈਠਕ ਵਿਚ, ਕਾਂਗਰਸ ਅਤੇ ਭਾਜਪਾ ਮੈਂਬਰਾਂ ਨੇ ਵਾਕਆਊਟ ਦਾ ਆਯੋਜਨ ਕੀਤਾ, ਜਿਸ ਦੇ ਸਿੱਟੇ ਵਜੋਂ ਮੀਟਿੰਗ ਨੂੰ ਮੁਲਤਵੀ ਕਰ ਦਿੱਤਾ ਗਿਆ।[10]

ਉਸ ਦੇ ਏਜੰਡੇ ਦਾ ਇੱਕ ਮਹੱਤਵਪੂਰਨ ਹਿੱਸਾ ਸਫਾਈ ਰਿਹਾ। ਦ ਗਾਰਡੀਅਨ ਨਾਲ ਇੱਕ ਇੰਟਰਵਿਊ ਵਿੱਚ, ਉਸ ਨੇ ਦੱਸਿਆ ਹੈ, "" ਕੋਈ ਸਹੀ ਸੜਕਾਂ ਨਹੀਂ ਸੀ। ਬੀਹੀਆਂ ਬਹੁਤ ਗੰਦੀਆਂ ਸਨ ਅਤੇ ਕੂੜੇ ਦੇ ਉੱਚੇ ਢੇਰ ਲੱਗੇ ਹੋਏ ਸਨ। ਬੁਢੇਪੇ ਵਿੱਚ ਛੱਡ ਦਿੱਤੇ ਗਏ ਗਰੀਬ ਲੋਕ ਸੜਕਾਂ ਤੇ ਸੌਂਦੇ ਸਨ ਅਤੇ ਉਨ੍ਹਾਂ ਕੋਲ ਆਪਣੇ ਆਪ ਨੂੰ ਨਿੱਘਾ ਰੱਖਣ ਲਈ ਕੁਝ ਨਹੀਂ ਸੀ ਹੁੰਦਾ। ਅਸੀਂ ਕੁਝ ਕਰਨ ਦਾ ਫ਼ੈਸਲਾ ਕੀਤਾ - ਇਸ ਚੋਣ ਲੜਨ ਲਈ ਚੱਲ ਪਏ।" ਉਸ ਦੇ ਹਲਕੇ ਦੇ ਕੁਝ ਲੋਕਾਂ ਨੇ ਇਹ ਵੀ ਸੁਝਾਅ ਦਿੱਤਾ ਹੈ ਕਿ ਉਹ ਝੀਲਾਂ ਅਤੇ ਛੱਪੜਾਂ ਦੀ ਸਫਾਈ ਅਤੇ ਭਰਨ, ਨਾਲ ਹੀ ਛੋਟੇ ਪਾਰਕਾਂ ਅਤੇ ਬਾਗ ਬਣਾਉਣ ਦੇ ਮੁੱਦੇ ਚੁੱਕੇ। ਉਸਨੇ ਟਰੱਕਾਂ ਦੀ ਆਵਾਜਾਈ ਸ਼ਹਿਰ ਦੇ ਬਾਹਰੀ ਸੜਕਾਂ ਤੇ ਲੈ ਜਾਣ ਲਈ ਵੀ ਕੰਮ ਕਰੇਗੀ। 

ਹਵਾਲੇ[ਸੋਧੋ]

  1. "Now, a Trans-Gender Mayor. Meet Madhu Kinnar". Retrieved 5 January 2015.
  2. "Election Results". Chhattisgarh State Election Commission. Archived from the original on 5 ਜਨਵਰੀ 2015. Retrieved 5 January 2015. {{cite web}}: Unknown parameter |dead-url= ignored (help)
  3. 3.0 3.1 Raigarh, Eesha Patkar in (2015-03-03). "India's transgender mayor – is the country finally overcoming prejudice?". the Guardian (in ਅੰਗਰੇਜ਼ੀ). Retrieved 2018-04-21.
  4. http://time.com/3656348/india-transgender-mayor/
  5. "From Dancing On Trains To Becoming India's First Transgender Mayor: Meet Madhu Kinnar". The Better India (in ਅੰਗਰੇਜ਼ੀ (ਅਮਰੀਕੀ)). 2015-01-06. Retrieved 2018-04-21.
  6. Rahman, Shaikh Azizur. "India's First Openly Transgender Mayor Takes Office, Fueling Hope for Rights". VOA (in ਅੰਗਰੇਜ਼ੀ). Retrieved 2018-04-21.
  7. Raigarh, Eesha Patkar in (2015-03-03). "India's transgender mayor – is the country finally overcoming prejudice?". the Guardian (in ਅੰਗਰੇਜ਼ੀ). Retrieved 2018-02-10.
  8. https://www.outlookhindi.com/country/state/shemale-successful-beyond-gender-128
  9. "From Dancing On Trains To Becoming India's First Transgender Mayor: Meet Madhu Kinnar". The Better India (in ਅੰਗਰੇਜ਼ੀ (ਅਮਰੀਕੀ)). 2015-01-06. Retrieved 2018-02-10.
  10. Pioneer, The. "Cong, BJP prevail over Madhu Kinnar at maiden meet". The Pioneer (in ਅੰਗਰੇਜ਼ੀ). Retrieved 2018-02-10.