ਮਧੂ ਤ੍ਰੇਹਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮਧੂ ਪੁਰੀ ਤ੍ਰੇਹਨ ਇਕ ਭਾਰਤੀ ਪੱਤਰਕਾਰ ਅਤੇ ਮੋਹਰੀ ਭਾਰਤੀ ਨਿਊਜ਼ ਮੈਗਜ਼ੀਨ ਇੰਡੀਆ ਟੂਡੇ  ਸੰਸਥਾਪਕ ਸੰਪਾਦਕ ਹੈ। ਇਸ ਵੇਲੇ ਉਸ ਦੇ ਸਹਿ-ਸੰਸਥਾਪਕ ਅਤੇ  ਇੱਕ ਡਿਜ਼ੀਟਲ ਮੀਡੀਆ ਪੋਰਟਲ ਨਿਊਜ਼ਲੌਂਡਰੀ ਦੀ  ਮੁੱਖ-ਸੰਪਾਦਕ ਹੈ।[1][2]

ਜੀਵਨੀ[ਸੋਧੋ]

ਤ੍ਰੇਹਨ ਨੇ ਪਹਿਲਾਂ ਲੰਡਨ ਦੇ ਹੈਰੋ ਟੈਕਨੀਕਲ ਕਾਲਜ ਐਂਡ ਸਕੂਲ ਆਫ ਆਰਟਸ ਵਿੱਚ ਵਿਦੇਸ਼ ਵਿੱਚ ਪੜ੍ਹਾਈ ਕੀਤੀ, ਪੱਤਰਕਾਰੀ ਫੋਟੋਗਰਾਫੀ ਸਿੱਖੀ ਅਤੇ ਬਾਅਦ ਵਿੱਚ ਨਿਊਯਾਰਕ ਵਿੱਚ ਕੋਲੰਬੀਆ ਯੂਨੀਵਰਸਿਟੀ ਵਿੱਚ ਪੜ੍ਹੀ, ਜਿੱਥੇ ਉਸਨੇ 1971 ਵਿੱਚ ਇੱਕ ਪੱਤਰਕਾਰੀ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ।[3] ਜਦੋਂ ਉਹ ਨਿਊਯਾਰਕ ਵਿੱਚ ਸੀ, ਉਸਨੇ ਸੰਯੁਕਤ ਰਾਸ਼ਟਰ ਦੇ ਪ੍ਰੈਸ ਵਿਭਾਗ ਵਿਚ ਕੰਮ ਕੀਤਾ, ਅਤੇ ਇਕ ਹਫ਼ਤਾਵਰੀ ਅਖ਼ਬਾਰ, ਇੰਡੀਆ ਅਬਰੌਡ ਲਈ ਇਕ ਸੰਪਾਦਕ ਦੇ ਤੌਰ ਤੇ ਕੰਮ ਕੀਤਾ।

ਤ੍ਰੇਹਨ ਨੇ 1975 ਵਿਚ ਭਾਰਤ ਵਾਪਸ ਆ ਕੇ [3] ਥੌਮਸਨ ਪ੍ਰੈੱਸ ਦੇ ਮਾਲਕ, ਆਪਣੇ ਪਿਤਾ ਵੀ.ਵੀ.ਪੁਰੀ ਦੇ ਨਾਲ, ਨਵੇਂ ਮੈਗਜ਼ੀਨ ਇੰਡੀਆ ਟੂਡੇ  ਦੀ ਸਥਾਪਨਾ ਅਤੇ ਸ਼ੁਰੂਆਤ ਕੀਤੀ। [4][5]ਤ੍ਰੇਹਨ ਨੇ 1977 ਵਿਚ ਆਪਣੀ ਗਰਭ-ਅਵਸਥਾ ਦੇ ਦੌਰਾਨ ਮੈਗਜ਼ੀਨ ਆਪਣੇ ਭਰਾ ਨੂੰ ਸੰਭਾਲ ਦਿੱਤਾ ਅਤੇ ਆਪਣੇ ਪਰਿਵਾਰ ਦੀ ਸ਼ੁਰੂਆਤ ਕਰਨ ਲਈ ਨਿਊ ਯਾਰਕ ਚਲੀ ਗਈ।[4][6] 1986 ਵਿਚ ਭਾਰਤ ਵਾਪਸ ਪਰਤ ਕੇ ਤ੍ਰੇਹਨ ਨੇ ਭਾਰਤ ਦੀ ਪਹਿਲੀ ਵੀਡੀਓ ਨਿਊਜ਼ ਮੈਗਜ਼ੀਨ ਨਿਊਸਟਰੈਕ, ਸ਼ੁਰੂ ਕੀਤੀ,[7]ਜਿਸ ਨੇ ਉਸ ਨੂੰ ਪਾਇਨੀਅਰ ਖੋਜ ਪੱਤਰਕਾਰ ਦੇ ਤੌਰ ਤੇ ਪ੍ਰਸਿੱਧੀ ਪ੍ਰਦਾਨ ਕੀਤੀ।[3]

1994 ਵਿਚ, ਮਧੂ ਤ੍ਰੇਹਨ ਨੇ ਯਾਕਬ ਮੈਮਨ ਦੀ ਇਕ ਦੁਰਲੱਭ ਅਤੇ ਇਕਲੌਤੀ ਇੰਟਰਵਿਊ ਲਈ ਜੋ 1993 ਦੇ ਬੰਬਈ ਬੰਬ ਧਮਾਕਿਆਂ ਵਿਚ ਦੋਸ਼ੀ ਠਹਿਰਾਇਆ ਗਿਆ ਸੀ।[8][9] 2009 ਵਿੱਚ ਤ੍ਰੇਹਨ ਨੇ ਆਪਣੀ ਪਹਿਲੀ ਕਿਤਾਬ ਤਹਿਲਕਾ ਐਜ ਮੈਟਾਫਰ: ਪ੍ਰਿਜ਼ਮ ਮੀ ਏ ਲਾਈ, ਟੈਲ ਮੀ ਏ ਟਰੁਥ ਪ੍ਰਕਾਸ਼ਿਤ ਕੀਤੀ, ਜਿਸ ਵਿੱਚ 2001 ਓਪਰੇਸ਼ਨ ਵੈਸਟ ਏਂਡ ਐਕਸਪੋਜ਼ ਅਤੇ ਇਸ ਦੇ ਬਾਅਦ ਦੀ ਪ੍ਰਕਿਰਿਆ ਦੀ ਘੋਖ ਕੀਤੀ। [10][11]

ਹਵਾਲੇ[ਸੋਧੋ]

 1. Sharma, Disha. "Digital media startup Newslaundry gets funding from Omidyar, others". 
 2. Newslaundry. "Newslaundry | Sabki Dhulai". Newslaundry (in ਅੰਗਰੇਜ਼ੀ). Retrieved 2018-01-10. 
 3. 3.0 3.1 3.2 "Jury". Light of India Awards. Retrieved 21 August 2012. 
 4. 4.0 4.1 Bhandare, Namita (21 May 2011). "70's: The decade of innocence". Hindustan Times. Archived from the original on 17 August 2012. Retrieved 21 August 2012. 
 5. Kaminsky, Arnold P.; Long, Roger D. (2011). India Today: An Encyclopedia of Life in the Republic. ABC-CLIO. p. 347. ISBN 0313374627. 
 6. "Tehelka trail". The Tribune. 21 April 2009. Retrieved 21 August 2012. 
 7. Nanda, Har Parshad (1992). The Days of My Years. Viking. p. 212. 
 8. ""I Came Back to my Motherland": Yakub Memon's Only Interview". 
 9. "1993 Mumbai blasts convict Yakub Memon's exclusive interview". 
 10. Banerjee, Sudeshna (2009). "When corruption is a daily habit". The Telegraph. Retrieved 21 August 2012. 
 11. Tripathi, Amrita (19 January 2009). "Madhu Trehan's new book on Operation West-end". IBN. Retrieved 21 August 2012.