ਸਮੱਗਰੀ 'ਤੇ ਜਾਓ

ਮਨਜੀਤ ਸਿੰਘ ਸਿੱਧੂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮਨਜੀਤ ਸਿੰਘ ਸਿੱਧੂ (12 ਅਪਰੈਲ1927 - 21 ਮਈ 2017) ਪੰਜਾਬੀ ਲੇਖਕ ਅਤੇ ਪੱਤਰਕਾਰ ਸਨ। ਉਹ 1988 ਤੋਂ ਕੈਨੇਡਾ ਦੇ ਕੈਲਗਰੀ ਸ਼ਹਿਰ ਵਿੱਚ ਰਹਿ ਰਹੇ ਸਨ। ਉਹ ਅਧਿਆਪਨ ਦੇ ਨਾਲ ਨਾਲ ਕਾਲਜ ਅਧਿਆਪਕਾਂ ਦੀ ਲਹਿਰ ਦੇ ਮੋਹਰੀ ਆਗੂ ਵੀ ਰਹੇ। ਆਪਣੀਆਂ ਟਰੇਡ ਯੂਨੀਅਨ ਸਰਗਰਮੀਆਂ ਤੇ ਤਰੱਕੀ ਪਸੰਦ ਰਾਜਨੀਤਕ ਸੋਚ ਸਦਕਾ ਉਹ ਖੱਬੀ ਲਹਿਰ ਨਾਲ਼ ਜੁੜੇ ਹੋਏ ਸਨ।[1]

ਜੀਵਨੀ

[ਸੋਧੋ]

ਮਨਜੀਤ ਸਿੰਘ ਦਾ ਜਨਮ 12 ਅਪਰੈਲ 1927 ਨੂੰ ਮੋਗਾ ਜਿ਼ਲੇ ਦੇ ਪਿੰਡ ਹਿੰਮਤਪੁਰਾ ਵਿੱਚ ਹੋਇਆ ਸੀ। ਉਨ੍ਹਾਂ ਨੇ ਆਪਣੀ ਮੁਢਲੀ ਪੜਾਈ ਜਿਲਾ ਮੋਗਾ ਜਿਲ੍ਹੇ ਦੇ ਪੱਤੋ ਹੀਰਾ ਸਿੰਘ ਸਕੂਲ ਤੋਂ ਕੀਤੀ ਤੇ ਫਿਰ 1946 ਤੋਂ 1948 ਤੱਕ ਬ੍ਰਜਿੰਦਰਾ ਕਾਲਜ ਫਰੀਦਕੋਟ ਤੋਂ ਪੜ੍ਹੇ ਅਤੇ ਉਥੇ ਵਿਦਿਆਾਥੀ ਯੂਨੀਅਨ ਦੇ ਪ੍ਰਧਾਨ ਰਹੇ।[2] ਪੜ੍ਹਾਈ ਮੁਕੰਮਲ ਕਰਕੇ ਬਾਅਦ ਵਿੱਚ ਬ੍ਰਜਿੰਦਰਾ ਕਾਲਜ ਵਿੱਚ ਇੱਕ ਦਹਾਕੇ ਤੋਂ ਵੀ ਵਧੇਰੇ ਅਰਸਾ ਅਰਥ-ਸ਼ਾਸ਼ਤਰ ਦੇ ਅਧਿਆਪਕ ਰਹੇ। ਕੁਝ ਵਰ੍ਹੇ ਸਰਕਾਰੀ ਕਾਲਜ ਲੁਧਿਆਣਾ ਅਤੇ ਸਰਕਾਰੀ ਕਾਲਜ ਮੁਕਤਸਰ ਵਿੱਚ ਵੀ ਪੜ੍ਹਾਇਆ।

ਵਾਰਤਕ ਰਚਨਾਵਾਂ

[ਸੋਧੋ]
  • ਵੰਨ ਸਵੰਨ
  • ਮੇਰੀ ਪੱਤਰਕਾਰੀ ਦੇ ਰੰਗ
  • ਨਿੱਕੇ ਵੱਡੇ ਬੁਰਜ

ਹਵਾਲੇ

[ਸੋਧੋ]
  1. "Bharat Sandesh". bharatsandesh.com. Archived from the original on 2021-07-30. Retrieved 2021-07-30. {{cite web}}: Unknown parameter |dead-url= ignored (|url-status= suggested) (help)
  2. "ਆਪਣੀ ਜਿ਼ੰਦਗੀ ਵਿੱਚ ਵਿੱਚ ਆਏ ਮਨੁੱਖੀ ਬੁਰਜਾਂ ਬਾਰੇ ਭਰਪੂਰ ਜਾਣਕਾਰੀ ਦਿੰਦੀ ਹੈ ਪ੍ਰੋ.ਮਨਜੀਤ ਸਿੰਘ ਸਿੱਧੂ ਦੀ ਪੁਸਤਕ 'ਨਿੱਕੇ-ਵੱਡੇ ਬੁਰਜ'". Archived from the original on 2016-03-04. Retrieved 2014-02-18.