ਮਨੀਕਰਣ ਸਾਹਿਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਨੀਕਰਣ

ਮਨੀਕਰਣ ਸਾਹਿਬ ਜੋ ਮੰਡੀ ਕੁਲੂ-ਮਨਾਲੀ ਰੋਡ ’ਤੇ ਸਥਿਤ ਭੁੰਤਰ ਤੋਂ 35 ਕਿਲੋਮੀਟਰ ਦੀ ਦੂਰੀ ’ਤੇ ਹਿੰਦੂ-ਸਿੱਖਾਂ ਦਾ ਸਾਂਝਾ ਧਾਰਮਿਕ ਇਤਿਹਾਸਕ ਅਤੇ ਪਵਿੱਤਰ ਅਸਥਾਨ ਹੈ। ਪਾਰਵਤੀ ਨਦੀ ਕੰਢੇ ਵਸੇ ਮਨੀਕਰਣ ਨੂੰ ਕੁਦਰਤ ਨੇ ਆਪਣੀਆਂ ਦਾਤਾਂ, ਚਾਰ-ਚੁਫੇਰੇ ਅਸਮਾਨ ਛੂੰਹਦੀਆਂ ਚੋਟੀਆਂ ਅਤੇ ਦਿਓਦਾਰ ਦੇ ਸੰਘਣੇ ਜੰਗਲਾਂ ਨੇ ਹਰਾ-ਭਰਾ ਵਾਤਾਵਰਨ ਨਾਲ ਬਖਸਿਆ ਹੈ।

ਇਤਿਹਾਸਕ[ਸੋਧੋ]

ਵਿਸ਼ਣੂ ਦਾ ਮੰਦਰ

ਮਨੀਕਰਣ ਦਾ ਸ਼ਬਦੀ ਅਰਥ ਹੈ ‘ਕੰਨ ਦਾ ਬਾਲਾ’ ਜਾਂ ਵਾਲੀ (ਰਿੰਗ) ਹੈ। ਇੱਕ ਮਿਥ ਵਾਰਤਾ ਅਨੁਸਾਰ ਮਨੀਕਰਣ ਦਾ ਪਿਛੋਕੜ ਉਸ ਸ਼ਾਂਤ ਵਾਤਾਵਰਨ ਨਾਲ ਜੁੜਿਆ ਦੱਸਦੇ ਹਨ ਜਿਸ ਅਨੁਸਾਰ ਭਗਵਾਨ ਸ਼ਿਵ[1] ਨੂੰ ਇਸ ਦਾ ਸ਼ਾਂਤ ਤੇ ਸੁੰਦਰ ਆਲਾ-ਦੁਆਲਾ ਬਹੁਤ ਪਸੰਦ ਆਇਆ। ਇਥੇ ਉਹਨਾਂ 11000 ਸਾਲ ਤਪੱਸਿਆ ਕੀਤੀ। ਇੱਕ ਦਿਨ ਇਥੋਂ ਲੰਘਦੀ ਨਦੀ ਵਿੱਚ ਇਸ਼ਨਾਨ ਦੌਰਾਨ ਮਾਤਾ ਪਾਰਵਤੀ ਦੇ ਕੰਨ ਦੀ ਵਾਲੀ ਵਿੱਚਲੀ ਮਣੀ ਡਿੱਗ ਪਈ ਜਿਹੜੀ ਸਿੱਧੀ ਪਤਾਲ ਲੋਕ ਵਿੱਚ ਸ਼ੇਸਨਾਗ ਕੋਲ ਪੁੱਜ ਗਈ। ਭਗਵਾਨ ਸ਼ਿਵ ਸ਼ੰਕਰ ਨੇ ਆਪਣੇ ਗਣਾਂ ਨੂੰ ਮਣੀ ਤਲਾਸ਼ ਕਰਨ ਭੇਜਿਆ ਪਰ ਮਣੀ ਨਾ ਮਿਲੀ। ਸ਼ੰਕਰ ਜੀ ਗੁੱਸੇ ਵਿੱਚ ਆ ਕੇ ਤੀਸਰਾ ਨੇਤਰ ਖੋਲ੍ਹਣ ਲੱਗੇ ਤਾਂ ਸਾਰੀ ਧਰਤੀ ਕੰਬ ਗਈ ਅਤੇ ਉਹਨਾਂ ਦੇ ਨੇਤਰਾਂ ਵਿੱਚ ਨੈਣਾਂ ਦੇਵੀ ਪ੍ਰਗਟ ਹੋਈ। ਨੈਣਾ ਦੇਵੀ ਨੇ ਹੇਠਾਂ ਜਾ ਕੇ ਸ਼ੇਸ਼ਨਾਗ ਨੂੰ ਮਣੀ ਵਾਪਸ ਕਰਨ ਲਈ ਕਿਹਾ। ਸ਼ੇਸ਼ਨਾਗ ਨੇ ਫੁੰਕਾਰੇ ਰਾਹੀਂ ਮਣੀ ਭੇਟ ਕਰ ਦਿੱਤੀ। ਇਸ ਲਈ ਇਸ ਅਸਥਾਨ ਦਾ ਨਾਂਅ ਮਨੀਕਰਣ ਪੈ ਗਿਆ।

ਸਿੱਖ ਧਰਮ[ਸੋਧੋ]

ਸੰਨ 1517 ਈ: ਨੂੰ ਸ੍ਰੀ ਗੁਰੂ ਨਾਨਕ ਦੇਵ ਜੀ, ਭਾਈ ਬਾਲਾ ਤੇ ਭਾਈ ਮਰਦਾਨਾ ਨਾਲ ਮਨੀਕਰਣ ਪਹੁੰਚੇ। ਮਰਦਾਨੇ ਨੂੰ ਭੁੱਖ ਲੱਗ ਗਈ। ਉਸ ਨੇ ਗੁਰੂ ਜੀ ਨੂੰ ਆਖਿਆ, ‘ਮੇਰੇ ਕੋਲ ਆਟਾ ਤਾਂ ਹੈ ਪਰ ਅੱਗ ਤੇ ਬਰਤਨ ਦਾ ਕੋਈ ਸਾਧਨ ਨਹੀਂ।’ ਗੁਰੂ ਜੀ ਨੇ ਮਰਦਾਨੇ ਨੂੰ ਇੱਕ ਪੱਥਰ ਪਰਾਂ ਹਟਾਉਣ ਲਈ ਕਿਹਾ। ਜਦੋਂ ਮਰਦਾਨੇ ਪੱਥਰ ਹਟਾਇਆ ਤਾਂ ਹੇਠੋਂ ਉਬਲਦੇ ਪਾਣੀ ਦਾ ਚਸ਼ਮਾ ਪ੍ਰਗਟ ਹੋਇਆ। ਗੁਰੂ ਜੀ ਨੇ ਮਰਦਾਨੇ ਨੂੰ ਰੋਟੀਆਂ ਵੇਲ ਕੇ ਉਬਲਦੇ ਪਾਣੀ ਵਿੱਚ ਪਾਉਣ ਲਈ ਕਿਹਾ। ਜਦੋਂ ਮਰਦਾਨੇ ਨੇ ਰੋਟੀਆਂ ਪਾਈਆਂ ਤਾਂ ਸਾਰੀਆਂ ਡੁੱਬ ਗਈਆਂ। ਮਰਦਾਨਾ ਕਹਿਣ ਲੱਗਾ ਥੋੜ੍ਹਾ ਜਿਹਾ ਆਟਾ ਸੀ ਉਹ ਵੀ ਡੁੱਬ ਗਿਆ। ਗੁਰੂ ਜੀ ਨੇ ਕਿਹਾ, ‘ਮਰਦਾਨਿਆ! ਇੱਕ ਰੋਟੀ ਅਰਦਾਸ ਕਰਕੇ ਰੱਬ ਦੇ ਨਾਂਅ ਪਾ ਦੇ।’ ਮਰਦਾਨੇ ਨੇ ਅਰਦਾਸ ਕਰ ਜਦੋਂ ਇੱਕ ਰੋਟੀ ਰੱਬ ਦੇ ਨਾਂਅ ਪਾਈ ਤਾਂ ਵੇਖਦਿਆਂ ਬਾਕੀ ਰੋਟੀਆਂ ਵੀ ਪੱਕ ਕੇ ਉਪਰ ਆ ਗਈਆਂ। ਅੱਜ ਵੀ ਗੁਰੂ ਜੀ ਦੇ ਪ੍ਰਗਟ ਕੀਤੇ ਚਸ਼ਮੇ ਵਿੱਚ ਉਸੇ ਤਰ੍ਹਾਂ ਲੰਗਰ ਪੱਕਦਾ ਹੈ। ਇਥੋਂ ਦਾ ਸ਼ਾਂਤ ਤੇ ਮਨਮੋਹਕ ਵਾਤਾਵਰਨ ਵੇਖ ਬਾਬਾ ਜੀ ਬਾਲੇ ਤੇ ਮਰਦਾਨੇ ਨਾਲ ਇਥੇ ਕੁੱਝ ਸਮੇਂ ਲਈ ਰੁਕ ਗਏ ਸਨ।

ਹਵਾਲੇ[ਸੋਧੋ]