ਸਮੱਗਰੀ 'ਤੇ ਜਾਓ

ਮਨੀਸ਼ਾ ਗੁਲਯਾਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਨੀਸ਼ਾ ਗੁਲਯਾਨੀ
ਜਾਣਕਾਰੀ
ਜਨਮਜੈਪੁਰ, ਰਾਜਸਥਾਨ
ਵੈਂਬਸਾਈਟhttp://www.manishagulyani.in

ਮਨੀਸ਼ਾ ਗੁਲਯਾਨੀ (ਹਿੰਦੀ: मनीषा गुलयानी) ਭਾਰਤੀ ਕਥਕ ਡਾਂਸਰ ਹੈ।[1] ਉਹ ਪ੍ਰਿੰ. ਗਿਰਧਾਰੀ ਮਹਾਰਾਜ ਦੀ ਸ਼ਾਗਿਰਦ ਆਈ.ਸੀ.ਸੀ.ਆਰ. ਕਥਕ ਕਲਾਕਾਰ ਅਤੇ ਵਿਦੇਸ਼ਾਂ ਵਿੱਚ ਆਈ.ਸੀ.ਸੀ. ਕੇਂਦਰਾਂ ਲਈ ਅਧਿਆਪਕ ਅਤੇ ਪ੍ਰ੍ਫ਼ੋਰਮਰ ਹੈ।[2][3][4] ਉਸਨੇ ਆਪਣੀ ਕਲਾ ਨੂੰ ਭਾਰਤ ਅਤੇ ਵਿਦੇਸ਼ਾਂ ਵਿੱਚ ਵੱਖ-ਵੱਖ ਨਾਮਵਰ ਪਲੇਟਫਾਰਮਾਂ ਤੇ ਪੇਸ਼ ਕੀਤਾ ਹੈ।[5][6]

ਮੁੱਢਲਾ ਜੀਵਨ

[ਸੋਧੋ]

ਮਨੀਸ਼ਾ ਦਾ ਜਨਮ ਭਾਰਤੀ ਰਾਜ ਜੈਪੁਰ ਵਿੱਚ ਹੋਇਆ ਸੀ। ਉਸਨੇ ਆਪਣੀ ਸਿਖਲਾਈ ਸੱਤ ਸਾਲ ਦੀ ਛੋਟੀ ਉਮਰੇ ਜੈਪੁਰ ਕਥਕ ਕੇਂਦਰ ਤੋਂ ਹਾਸਿਲ ਕੀਤੀ ਅਤੇ ਬਾਅਦ ਵਿੱਚ ਭਾਰਤ ਦੀਆਂ ਨਾਮਵਰ ਸੰਸਥਾਵਾਂ ਤੋਂ ਕਥਕ ਵਿੱਚ ਉੱਨਤ ਯੋਗਤਾ ਪ੍ਰਾਪਤ ਕੀਤੀ।

ਕਰੀਅਰ

[ਸੋਧੋ]

ਉਸਨੇ ਭਾਰਤੀ ਕਲਾਸੀਕਲ ਸੰਗੀਤ ਦੇ ਖੇਤਰ ਵਿੱਚ ਖੋਜ ਲੇਖ ਪੇਸ਼ ਕੀਤੇ ਹਨ ਅਤੇ ਭਾਰਤੀ ਵਿਦਿਆ ਭਵਨ ਅਤੇ ਡੀ.ਪੀ.ਐਸ. ਸੁਸਾਇਟੀ ਜੈਪੁਰ ਲਈ ਡਾਂਸ ਇੰਸਟ੍ਰਕਟਰ ਰਹੀ ਹੈ। ਉਸ ਦੇ ਕਥਕ ਪਾਠਾਂ ਵਿੱਚ ਕੌਮੀ ਪੱਧਰ ਦੇ ਨਾਲ ਨਾਲ ਬਾਲੀ ਸਪਿਰਟ ਫੈਸਟੀਵਲ, ਸਿਲਕ ਰੋਡਜ਼ ਪ੍ਰੋਜੈਕਟ ਵੇਨਿਸ, ਨੈਨਿੰਗ ਇੰਟਰਨੈਸ਼ਨਲ ਫੈਸਟੀਵਲ ਚੀਨ, ਟਰੂਫੇਸਟਾ ਇੰਟਰਨੈਸ਼ਨਲ ਡਾਂਸ ਫੈਸਟੀਵਲ ਨਾਈਜੀਰੀਆ, ਕਲਚਰਲ ਯੂਰਪ, ਓ.ਐਮ.ਆਈ. ਅਤੇ ਹਾਈ ਪੁਆਇੰਟ ਯੂਨੀਵਰਸਿਟੀ ਯੂ.ਐਸ.ਏ. ਅਤੇ ਭਾਰਤੀ ਕਥਕ ਅਤੇ ਸੰਗੀਤ ਤਿਉਹਾਰਾਂ ਦਾ ਸਨਮਾਨ ਵੀ ਕੀਤਾ ਗਿਆ ਹੈ। ਉਹ ਸਾਲਾਨਾ ਆਯੋਜਿਤ ਪ੍ਰਸਿੱਧ ਕਲਾਸੀਕਲ ਡਾਂਸ ਫੈਸਟੀਵਲ ਥਿਰਕ ਉਤਸਵ ਦੀ ਸੰਚਾਲਕ ਵੀ ਹੈ।[7][8][9]

ਨਿੱਜੀ ਜ਼ਿੰਦਗੀ

[ਸੋਧੋ]

ਮਨੀਸ਼ਾ ਦਾ ਵਿਆਹ ਲੋਕੇਸ਼ ਗੁਲਯਾਨੀ ਨਾਲ ਹੋਇਆ ਹੈ ਅਤੇ ਉਹ ਦਸ ਸਾਲਾਂ ਦੇ ਬੱਚੇ ਦੀ ਮਾਂ ਹੈ।

ਅਵਾਰਡ

[ਸੋਧੋ]

ਮਨੀਸ਼ਾ ਕੋਲ ਭਾਰਤ ਸਰਕਾਰ ਤੋਂ ਨੈਸ਼ਨਲ ਰਿਸਰਚ ਫੈਲੋਸ਼ਿਪ ਅਤੇ ਨੈਸ਼ਨਲ ਸਕਾਲਰਸ਼ਿਪ ਦੋਵੇਂ ਜੂਨੀਅਰ ਅਤੇ ਸੀਨੀਅਰ ਹਨ। ਉਸਨੂੰ ਜੈਪੁਰ ਕਥਕ ਕੇਂਦਰ ਤੋਂ ਮੈਰਿਟ ਸਕਾਲਰਸ਼ਿਪ ਵੀ ਮਿਲਦੀ ਹੈ। ਉਸ ਨੂੰ 2007 ਵਿੱਚ ਓ.ਐਮ.ਆਈ. ਇੰਟਰਨੈਸ਼ਨਲ ਡਾਂਸ ਰੈਜ਼ੀਡੈਂਸੀ ਐਵਾਰਡ, ਯੂ.ਐਸ.ਏ., 2007 ਵਿੱਚ ਅੰਤਰਰਾਸ਼ਟਰੀ ਸੂਫ਼ੀ ਫੈਸਟੀਵਲ ਅਜਮੇਰ ਦੁਆਰਾ ਆਈ.ਐਸ.ਐਫ.ਆਈ. ਗੋਲਡ ਅਵਾਰਡ, ਜੈਪੁਰ ਵਿਖੇ ਆਰਟਸ ਵਿੱਚ ਯੂਥ ਆਈਕਨ ਅਵਾਰਡ 2014 ਅਤੇ ਫਿਕੀ ਫਲੋ ਵਿਮਨ ਆਫ ਦ ਈਅਰ ਨਾਲ ਸਨਮਾਨਤ ਕੀਤਾ ਗਿਆ ਹੈ। ਉਹ ਸਿਰਕੁ ਡੀ ਸੋਲਿਲ ਦੀਆਂ ਆਉਣ ਵਾਲੀਆਂ ਪ੍ਰੋਡਕਸ਼ਨਜ਼, ਟੋਰਾਂਟੋ ਅਤੇ ਦੂਰਦਰਸ਼ਨ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਕਥਕ ਕਲਾਕਾਰ ਵੀ ਹੈ। ਭਾਰਤ ਸਰਕਾਰ ਦੇ ਸਭਿਆਚਾਰ ਮੰਤਰਾਲੇ ਅਧੀਨ ਇੱਕ ਰਿਸਰਚ ਫੈਲੋ ਹੈ। ਇਸ ਸਮੇਂ ਉਹ ਜੈਪੁਰ ਵਿਖੇ ਕਥਕ ਇੰਸਟ੍ਰਕਟਰ ਅਤੇ ਕਲਾਕਾਰ ਹੈ।

ਹਵਾਲੇ

[ਸੋਧੋ]
  1. "Archived copy". Archived from the original on 23 April 2012. Retrieved 13 December 2013.{{cite web}}: CS1 maint: archived copy as title (link)
  2. http://www.culturall.ch/Autumn%20Concert.htm
  3. "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2015-05-05. Retrieved 2020-03-08. {{cite web}}: Unknown parameter |dead-url= ignored (|url-status= suggested) (help)
  4. "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2015-09-24. Retrieved 2020-03-08. {{cite web}}: Unknown parameter |dead-url= ignored (|url-status= suggested) (help)
  5. http://www.newindianexpress.com/cities/thiruvananthapuram/Dance-is-My-Language/2014/04/14/article2166996.ece/[permanent dead link]
  6. "Archived copy". Archived from the original on 1 June 2014. Retrieved 1 June 2014.{{cite web}}: CS1 maint: archived copy as title (link)
  7. "Archived copy". Archived from the original on 2013-12-14. Retrieved 2013-12-14.{{cite web}}: CS1 maint: archived copy as title (link)
  8. http://www.sguardi.info/index.php?id=205,1216,0,0,1,0
  9. "Archived copy". Archived from the original on 2013-12-14. Retrieved 2013-12-14.{{cite web}}: CS1 maint: archived copy as title (link)

ਬਾਹਰੀ ਲਿੰਕ

[ਸੋਧੋ]