ਸਮੱਗਰੀ 'ਤੇ ਜਾਓ

ਮਨੋਦਸ਼ਾ ਵਿਗਾੜ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਇੱਥੇ ਭਾਵਨਾਤਮਕ ਵਿਗਾੜ ਹੁੰਦੇ ਹਨ ਜੋ ਉਨ੍ਹਾਂ ਲੋਕਾਂ ਨੂੰ ਪ੍ਰਭਾਵਤ ਕਰਦੇ ਹਨ ਜੋ ਇਸ ਦੇ ਕਿਸੇ ਵੀ ਰੂਪ ਵਿੱਚ ਸ਼ਕਤੀ ਦੀ ਵਰਤੋਂ ਕਰਦੇ ਹਨ, ਜਿਨ੍ਹਾਂ ਵਿੱਚੋਂ ਹੂਬ੍ਰਿਸ ਸਿੰਡਰੋਮ, ਮੇਗਾਲੋਮੇਨੀਆ, ਹੈਮਰਟੀਆ ਜਾਂ ਨਰਕਸਿਜ਼ਮ ਵੱਖਰੇ ਹਨ.

ਮਨੋਦਸ਼ਾ ਵਿਗਾੜ, ਜਿਸ ਨੂੰ ਮੂਡ ਨੂੰ ਵਿਗਾੜਨ ਵਾਲੀਆਂ ਬਿਮਾਰੀਆਂ ਵੀ ਕਿਹਾ ਜਾਂਦਾ ਹੈ, ਉਹ ਸਥਿਤੀਆਂ ਦਾ ਸਮੂਹ ਹੈ ਜਿੱਥੇ ਵਿਅਕਤੀ ਦੇ ਮੂਡ ਵਿੱਚ ਗੜਬੜੀ ਮੁੱਖ ਬੁਨਿਆਦੀ ਲਛਣ ਹੈ।[1] ਵਰਗੀਕਰਣ ਡਾਇਗਨੋਸਟਿਕ ਐਂਡ ਸਟੈਟਿਸਟਿਕਲ ਮੈਨੂਅਲ ਆਫ਼ ਮੈਂਟਲ ਡਿਸਆਰਡਰ (ਡੀਐਸਐਮ) ਅਤੇ ਬਿਮਾਰੀਆਂ ਦੇ ਅੰਤਰਰਾਸ਼ਟਰੀ ਵਰਗੀਕਰਣ (ਆਈਸੀਡੀ) ਵਿੱਚ ਹੈ।

ਮਨੋਦਸ਼ਾ ਦੀਆਂ ਬਿਮਾਰੀਆਂ ਕੁਝ ਮੁਢਲੇ ਗਰੁੱਪਾਂ ਵਿੱਚ ਆਉਂਦੀਆਂ ਹਨ: ਉੱਚੇ ਮੂਡ, ਜਿਵੇਂ ਕਿ ਮੈਨੀਆ ਜਾਂ ਹਾਈਪੋਮੈਨੀਆ; ਨੀਵਾਣ ਵਾਲੇ ਢਹਿੰਦੀ ਕਲਾ ਦੇ ਮੂਡ, ਜਿਨ੍ਹਾਂ ਵਿੱਚ ਵਿਚੋਂ ਸਭ ਤੋਂ ਵੱਧ ਜਾਣਿਆ ਜਾਂਦਾ ਅਤੇ ਸਭ ਤੋਂ ਵੱਧ ਖੋਜ ਦਾ ਵਿਸ਼ਾ ਮੇਜਰ ਡਿਪਰੈਸ਼ਿਵ ਡਿਸਆਰਡਰ (ਐਮਡੀਡੀ) (ਮੁੱਖ ਉਦਾਸੀ ਵਿਗਾੜ) (ਆਮ ਤੌਰ ਤੇ ਕਲੀਨਿਕਲ ਡਿਪਰੈਸ਼ਨ, ਯੂਨੀਪੋਲਰ ਡਿਪਰੈਸ਼ਨ, ਜਾਂ ਮੇਜਰ ਡਿਪਰੈਸ਼ਨ ਕਿਹਾ ਜਾਂਦਾ ਹੈ); ਅਤੇ ਉਹ ਮੂਡ ਜੋ ਕਿ ਮੈਨੀਆ ਅਤੇ ਡਿਪਰੈਸ਼ਨ ਦੇ ਵਿਚਕਾਰ ਚੱਕਰ ਲਾਉਂਦੇ ਹਨ, ਬਾਈਪੋਲਰ ਡਿਸਆਰਡਰ (ਬੀਡੀ) (ਪਹਿਲਾਂ ਮੈਨਿਕ ਡਿਪਰੈਸ਼ਨ ਵਜੋਂ ਜਾਣੇ ਜਾਂਦੇ ਸਨ) ਵਜੋਂ ਜਾਣਿਆ ਜਾਂਦਾ ਹੈ। ਡਿਪਰੈਸ਼ਿਵ ਵਿਕਾਰ ਜਾਂ ਮਾਨਸਿਕ ਰੋਗ ਦੀਆਂ ਬਹੁਤ ਸਾਰੀਆਂ ਉਪ ਕਿਸਮਾਂ ਹਨ ਜੋ ਘੱਟ ਗੰਭੀਰ ਲੱਛਣਾਂ ਵਾਲੀਆਂ ਹੁੰਦੀਆਂ ਹਨ ਜਿਵੇਂ ਕਿ ਡਿਸਥਾਈਮਿਕ ਡਿਸਆਰਡਰ (ਐਮਡੀਡੀ ਵਰਗਾ ਪਰ ਉਸ ਨਾਲੋਂ ਨਾਲੋਂ ਥੋੜਾ ਹਲਕਾ) ਅਤੇ ਸਾਈਕਲੋਥਾਈਮਿਕ ਵਿਕਾਰ (ਬੀਡੀ ਵਰਗਾ ਪਰ ਉਸ ਨਾਲੋਂ ਨਰਮ)।[2] ਮਨੋਦਸ਼ਾ ਦੇ ਵਿਕਾਰ ਪਦਾਰਥ (ਮਾਦਕ ਪਦਾਰਥ ਖਾਣ ਪੀਣ) ਤੋਂ ਪ੍ਰੇਰਿਤ ਜਾਂ ਡਾਕਟਰੀ ਸਥਿਤੀ ਦੇ ਪ੍ਰਤੀਕਰਮ ਵਜੋਂ ਹੋ ਸਕਦੇ ਹਨ।

ਅੰਗਰੇਜ਼ ਮਨੋਵਿਗਿਆਨੀ ਹੈਨਰੀ ਮੌਡਸਲੇ ਨੇ ਅਫੈਕਟਿਵ ਡਿਸਆਰਡਰ (ਪ੍ਰਭਾਵਿਤ ਵਿਗਾੜ) ਨਾਮ ਦੀ ਇੱਕ ਸਰਬ-ਵਿਆਪੀ ਸ਼੍ਰੇਣੀ ਦਾ ਪ੍ਰਸਤਾਵ ਦਿੱਤਾ।[3] ਇਸ ਪਦ ਨੂੰ ਫਿਰ ਬਦਲ ਕੇ ਮੂਡ-ਡਿਸਆਰਡਰ ਕਰ ਦਿੱਤਾ ਗਿਆ ਸੀ, ਕਿਉਂਕਿ ਬਾਅਦ ਵਾਲਾ ਪਦ ਬੁਨਿਆਦੀ ਜਾਂ ਲੰਬਕਾਰੀ ਭਾਵਾਤਮਕ ਅਵਸਥਾ ਦਾ ਸੰਕੇਤ ਹੈ,[4] ਜਦੋਂ ਕਿ ਪਹਿਲੇ ਵਾਲਾ ਪਦ ਦੂਜਿਆਂ ਦੁਆਰਾ ਵੇਖੇ ਜਾਣ ਵਾਲੇ ਬਾਹਰੀ ਭਾਵ ਦਾ ਲਖਾਇਕ ਹੈ।[1]

ਵਰਗੀਕਰਣ

[ਸੋਧੋ]

ਡਿਪਰੈਸ਼ਿਵ ਡਿਸਆਰਡਰ

[ਸੋਧੋ]
  • ਮੇਜਰ ਡਿਪਰੈਸ਼ਿਵ ਡਿਸਆਰਡਰ (ਐਮਡੀਡੀ), ਆਮ ਤੌਰ ਤੇ ਮੇਜਰ ਡਿਪਰੈਸ਼ਨ, ਯੂਨੀਪੋਲਰ ਡਿਪਰੈਸ਼ਨ, ਜਾਂ ਕਲੀਨੀਕਲ ਡਿਪਰੈਸ਼ਨ ਕਿਹਾ ਜਾਂਦਾ ਹੈ, ਜਿਸ ਵਿੱਚ ਇੱਕ ਵਿਅਕਤੀ ਨੂੰ ਇੱਕ ਜਾਂ ਵਧੇਰੇ ਪ੍ਰੇਸ਼ਾਨ ਕਰਨ ਵਾਲੇ ਦੌਰਿਆਂ ਨੇ ਘੇਰਿਆ ਹੁੰਦਾ ਹੈ। ਇੱਕੋ ਐਪੀਸੋਡ ਤੋਂ ਬਾਅਦ, ਮੇਜਰ ਡਿਪਰੈਸ਼ਿਵ ਡਿਸਆਰਡਰ (ਸਿੰਗਲ ਐਪੀਸੋਡ) ਦੀ ਤਸ਼ਖ਼ੀਸ ਹੋ ਜਾਂਦੀ ਹੈ। ਇੱਕ ਤੋਂ ਵੱਧ ਦੌਰਿਆਂ ਦੇ ਬਾਅਦ, ਤਸ਼ਖ਼ੀਸ ਮੇਜਰ ਡਿਪਰੈਸ਼ਿਵ ਡਿਸਆਰਡਰ (ਮਿਆਦੀ) ਬਣ ਜਾਂਦੀ ਹੈ। ਦੌਰਿਆਂ ਤੋਂ ਬਿਨਾਂ ਡਿਪਰੈਸ਼ਨ ਨੂੰ ਕਈ ਵਾਰ ਯੂਨੀਪੋਲਰ ਡਿਪਰੈਸ਼ਨ ਕਿਹਾ ਜਾਂਦਾ ਹੈ ਕਿਉਂਕਿ ਮੂਡ ਥੱਲੇ ਵਾਲੇ "ਧਰੁਵ" ਤੇ ਬਣਿਆ ਰਹਿੰਦਾ ਹੈ ਅਤੇ ਬਾਈਪੋਲਰ ਡਿਸਆਰਡਰ ਦੇ ਤੌਰ ਤੇ ਉੱਚੇ, ਮੈਨਿਕ "ਧਰੁਵ" ਤੇ ਨਹੀਂ ਚੜਦਾ।[5]
ਇੱਕ ਮੇਜਰ ਡਿਪਰੈਸ਼ਿਵ ਦੌਰੇ ਜਾਂ ਮੇਜਰ ਡਿਪਰੈਸ਼ਿਵ ਡਿਸਆਰਡਰ ਵਾਲੇ ਵਿਅਕਤੀਆਂ ਦੇ ਖ਼ੁਦਕੁਸ਼ੀ ਕਰਨ ਦਾ ਜੋਖਮ ਵਧ ਜਾਂਦਾ ਹੈ। ਪੇਸ਼ੇਵਰ ਚਕਿਤਸਕ ਤੋਂ ਸਹਾਇਤਾ ਅਤੇ ਇਲਾਜ ਦੀ ਮੰਗ ਕਰਨਾ ਚਮਤਕਾਰੀ ਢੰਗ ਨਾਲ ਖ਼ੁਦਕੁਸ਼ੀ ਦੇ ਜੋਖਮ ਨੂੰ ਘਟਾਉਂਦਾ ਹੈ। ਅਧਿਐਨਾਂ ਨੇ ਦਿਖਾਇਆ ਹੈ ਕਿ ਜੇ ਕਿਸੇ ਡਿਪਰੈਸ਼ ਦੋਸਤ ਜਾਂ ਪਰਿਵਾਰ ਦੇ ਮੈਂਬਰ ਨੇ ਖ਼ੁਦਕੁਸ਼ੀ ਕਰਨ ਬਾਰੇ ਸੋਚਿਆ ਹੈ, ਇਹ ਪੁੱਛਣਾ ਜੋਖਮ ਵਿੱਚ ਵਿਚਰ ਰਹੇ ਰੋਗੀਆਂ ਦੀ ਪਛਾਣ ਕਰਨ ਦਾ ਇੱਕ ਪ੍ਰਭਾਵਸ਼ਾਲੀ ਢੰਗ ਹੈ, ਅਤੇ ਇਹ ਕਿਸੇ ਵੀ ਤਰੀਕੇ ਨਾਲ ਖ਼ੁਦਕੁਸ਼ੀ ਲਈ ਖ਼ਿਆਲ ਨੂੰ “ਲਗਾਉਂਦਾ” ਨਹੀਂ ਅਤੇ ਨਾ ਹੀ ਕਿਸੇ ਵਿਅਕਤੀ ਦੇ ਜੋਖਮ ਨੂੰ ਵਧਾਉਂਦਾ ਹੈ।[6] ਯੂਰਪ ਵਿੱਚ ਕੀਤੇ ਗਏ ਮਹਾਂਮਾਰੀਆਂ ਦੇ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਇਸ ਸਮੇਂ ਵਿਸ਼ਵ ਦੀ ਲਗਭਗ 8.5 ਪ੍ਰਤੀਸ਼ਤ ਆਬਾਦੀ ਨੂੰ ਡਿਪਰੈਸ਼ਨ ਦੀ ਬਿਮਾਰੀ ਹੈ। ਕੋਈ ਉਮਰ ਗਰੁੱਪ ਡਿਪਰੈਸ਼ਨ ਤੋਂ ਮੁਕਤ ਨਹੀਂ ਲਗਦਾ, ਅਤੇ ਅਧਿਐਨਾਂ ਨੇ ਪਾਇਆ ਹੈ ਕਿ 6 ਮਹੀਨਿਆਂ ਦੀ ਉਮਰ ਦੇ ਆਪਣੀ ਮਾਂ ਤੋਂ ਵਿਛੜ ਗਏ ਬੱਚਿਆਂ ਵਿੱਚ ਵਿੱਚ ਵੀ ਡਿਪਰੈਸ਼ਨ ਦਿਖਾਈ ਦਿੰਦਾ ਹੈ।[7]

ਇਲਾਜ

[ਸੋਧੋ]

ਮੂਡ ਵਿਕਾਰ ਦੇ ਲਈ ਵੱਖ ਵੱਖ ਕਿਸਮਾਂ ਦੇ ਇਲਾਜ ਉਪਲਬਧ ਹਨ, ਜਿਵੇਂ ਕਿ ਥੈਰੇਪੀ ਅਤੇ ਦਵਾਈਆਂ। ਵਿਵਹਾਰ ਥੈਰੇਪੀ, ਬੋਧਕ ਵਿਵਹਾਰ ਥੈਰੇਪੀ ਅਤੇ ਇੰਟਰਸਪਰਸਨਲ ਥੈਰੇਪੀ ਸਾਰੇ ਇਲਾਜ ਡਿਪਰੈਸ਼ਨ ਦੇ ਸੰਭਾਵਿਤ ਰੂਪ ਵਿੱਚ ਲਾਭਕਾਰੀ ਸਾਬਤ ਹੋਏ ਹਨ।[8][9] ਮੇਜਰ ਡਿਪਰੈਸ਼ਿਵ ਡਿਸਆਰਡਰ ਦੀਆਂ ਦਵਾਈਆਂ ਵਿੱਚ ਆਮ ਤੌਰ ਤੇ ਐਂਟੀਡਿਪਰੈਸੈਂਟਸ ਸ਼ਾਮਲ ਹੁੰਦੇ ਹਨ, ਜਦੋਂ ਕਿ ਬਾਈਪੋਲਰ ਡਿਸਆਰਡਰ ਦਵਾਈਆਂ ਵਿੱਚ ਐਂਟੀਸਾਈਕੋਟਿਕਸ, ਮੂਡ ਸਟੈਬੀਲਾਇਜ਼ਰਜ਼, ਐਂਟੀਕੋਨਵੁਲਸੈਂਟਜ਼ ਅਤੇ/ਜਾਂ ਲਿਥੀਅਮ ਸ਼ਾਮਲ ਹੋ ਸਕਦੇ ਹਨ।[10] ਲੀਥੀਅਮ ਖ਼ਾਸਕਰ ਖੁਦਕੁਸ਼ੀ ਅਤੇ ਮੂਡ ਵਿਗਾੜ ਵਾਲੇ ਲੋਕਾਂ ਵਿੱਚ ਮੌਤ ਦੇ ਸਾਰੇ ਕਾਰਨਾਂ ਨੂੰ ਘਟਾਉਣ ਲਈ ਵਿਸ਼ੇਸ਼ ਤੌਰ ਤੇ ਲਾਭਕਾਰੀ ਸਾਬਤ ਹੋਇਆ ਹੈ।[11]

ਹਵਾਲੇ

[ਸੋਧੋ]
  1. 1.0 1.1 Sadock 2002
  2. Carlson 2007
  3. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  4. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  5. Parker 1996, p. 173
  6. The ICD-10 Classification of Mental and Behavioural Disorders. World Health Organisation. 1993.
  7. Lua error in ਮੌਡਿਊਲ:Citation/CS1 at line 3162: attempt to call field 'year_check' (a nil value).
  8. Nolen-Hoeksema, S (2013). Abnormal Psychology (6th ed.). McGraw-Hill Higher Education. p. 203. ISBN 9780077499693. Retrieved 5 December 2014.
  9. Weston, Drew; Morrison, Kate (2001). "A multidimensional meta-analysis of treatments for depression, panic, and generalized anxiety disorder: An empirical examination of the status of empirically supported therapies". Journal of Consulting and Clinical Psychology. 69 (6): 875–899. CiteSeerX 10.1.1.200.7241. doi:10.1037/0022-006X.69.6.875.
  10. Keck Jr., Paul E.; McElroy, Susan L.; Strakowski, Stephen M. (1998). "Anticonvulsants and antipsychotics in the treatment of bipolar disorder". The Journal of Clinical Psychiatry. 59 (Suppl 6): 74–82. PMID 9674940.
  11. Lua error in ਮੌਡਿਊਲ:Citation/CS1 at line 3162: attempt to call field 'year_check' (a nil value).