ਮਨੋਰੰਜਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕੁਝ ਲੋਕ ਭਾਰਤ ਅਤੇ ਪਾਕਿਸਤਾਨ ਦਾ ਕ੍ਰਿਕਟ ਮੁਕਾਬਾਲਾ ਦੇਖਦੇ ਹੋਏ (2003)

ਮਨੋਰੰਜਨ ਇੱਕ ਕਿਰਿਆ ਹੈ ਜੋ ਹਾਜ਼ਰੀਨ ਦਾ ਧਿਆਨ ਅਤੇ ਦਿਲਿਚਸਪੀ ਬਣਾਈ ਰੱਖਦੀ ਹੈ ਜਾਂ ਉਹਨਾਂ ਨੂੰ ਖੁਸ਼ੀ ਪ੍ਰਦਾਨ ਕਰਦੀ ਹੈ। ਇਹ ਇੱਕ ਵਿਚਾਰ ਜਾਂ ਖਾਸ ਕੰਮ ਹੋ ਸਕਦਾ ਹੈ ਪਰ ਇਹ ਆਮ ਤੌਰ ਤੇ ਅਜਿਹੀ ਕਿਰਿਆ ਹੈ ਜੋ ਕਿ ਕਈ ਹਜਾਰ ਸਾਲਾਂ ਦੌਰਾਣ ਹਾਜ਼ਰੀਨ ਦਾ ਧਿਆਨ ਖਿਚਣ ਲਈ ਵਿਕਿਸਤ ਹੋਈ ਹੈ।[੧] ਹਲਾਂਕਿ ਵੱਖ ਵੱਖ ਲੋਕਾਂ ਦਾ ਧਿਆਨ ਵੱਖਰੀ ਵੱਖਰੀ ਪ੍ਰਕਾਰ ਦੀ ਕਿਰਿਆਵਾਂ ਖਿੱਚਦੀਆ ਹਨ ਕਿਉਕਿ ਵੱਖੋ ਵੱਖਰੇ ਲੋਕਾ ਦੀ ਦਿਲਚਸਪੀ ਅਲੱਗ ਅਲੱਗ ਹੁੰਦੀ ਹੈ ਪਰ ਇਸਦੇ ਤਰੀਕੇ ਆਮ ਤੌਰ ਤੇ ਜਾਣੇ ਪਹਿਚਾਣੇ ਹੁੰਦੇ ਹਨ। ਕਹਾਣੀ ਸੁਣਾਉਨਾ, ਸੰਗੀਤ, ਨਾਟਕ, ਨਾਚ, ਅਤੇ ਕਈ ਕਿਸਮ ਦੀਆਂ ਪੇਸ਼ਕਾਰੀਆਂ ਸਭ ਸਮਾਜਾਂ ਵਿੱਚ ਮੌਜੂਦ ਹੁੰਦੀਆਂ ਹਨ। ਇਹਨਾਂ ਨੂੰ ਸ਼ਾਹੀ ਦਰਾਬਾਰਾਂ, ਦਾ ਸਮਰਥਨ ਰਿਹਾ ਅਤੇ ਹੌਲੀ ਹੌਲੀ ਇਹ ਸਭ ਪ੍ਰਕਾਰ ਦੇ ਨਾਗਰਿਕਾ ਲਈ ਮੁਹੌਇਆ ਹੋ ਗਈਆਂ। ਇਹ ਪ੍ਰਕਿਰਿਆ ਅਧੁਨਿਕ ਸਮੇਂ ਵਿੱਚ ਮਨੋਰੰਜਨ ਉਦਯੋਗ ਜਿਸ ਵਿੱਚ ਮਨੋਰੰਜਨ ਦੀਆਂ ਕਿਰਿਆਵਾਂ ਨੂੰ ਰਿਕਾਰਡ ਕਰਕੇ ਵੇਚਿਆਂ ਜਾਦਾਂ ਹੈ, ਦੇ ਕਾਰਨ ਕਾਫੀ ਤੇਜੀ ਨਾਲ ਵੱਧ ਫੁਲ ਰਹੀ ਹੈ।

  1. The Oxford English Dictionary (Oxford University Press, 1971, Vol 1 pp. 213–4) gives Latin and French origins for the word, including inter (among) + tenir (to hold) as derivations, giving translations of "to hold mutually" or "to hold intertwined" and "to engage, keep occupied, the attention thoughts or time (of a person)". It also provides words like "merry-making", "pleasure", "delight", as well as "to receive as a guest and show hospitality to". It cites a 1490 usage by William Caxton.