ਖ਼ੁਸ਼ੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਾਲੀ ਦੀ ਇੱਕ ਕੁੜੀ ਖੁਸ਼ੀ ਦੇ ਰੌਂ ਵਿੱਚ
ਮੁਸਕਰਾਉਂਦਾ ਚਿਹਰਾ ਖੁਸ਼ੀ ਦਾ ਸਰਬਗਿਆਤ ਪ੍ਰਤੀਕ

ਖ਼ੁਸ਼ੀ, ਐਸੇ ਮਾਨਸਿਕ ਅਹਿਸਾਸ ਦਾ ਨਾਮ ਹੈ ਜਿਸ ਵਿੱਚ ਇਤਮੀਨਾਨ, ਤਸੱਲੀ, ਸ਼ਾਂਤੀ, ਪਿਆਰ ਅਤੇ ਅਨੰਦ ਦੀਆਂ ਸਥਿਤੀਆਂ ਉਜਾਗਰ ਹੁੰਦੀਆਂ ਹਨ। ਯਾਨੀ, ਸੰਤੋਖ ਤੋਂ ਤੀਬਰ ਅਨੰਦ ਤੱਕ ਸਾਰੀਆਂ ਸਕਾਰਾਤਮਕ ਜਾਂ ਸੁੱਖਦਾਈ ਭਾਵਨਾਵਾਂ ਦੀ ਲਖਾਇਕ ਕਲਿਆਣਮਈ ਅਵਸਥਾ।[1] ਅਨੇਕ ਜੀਵ ਵਿਗਿਆਨਿਕ, ਮਨੋਵਿਗਿਆਨਕ, ਧਾਰਮਿਕ ਅਤੇ ਦਾਰਸ਼ਨਿਕ ਦ੍ਰਿਸ਼ਟੀਕੋਣ ਖ਼ੁਸ਼ੀ ਦੀ ਪਰਿਭਾਸ਼ਾ ਅਤੇ ਇਸ ਦੇ ਸਰੋਤਾਂ ਦੀ ਨਿਸ਼ਾਨਦੇਹੀ ਕਰਨ ਲਈ ਯਤਨਸ਼ੀਲ ਰਹੇ ਹਨ। ਸ਼ੁਧ ਮਨੋਵਿਗਿਆਨ ਸਹਿਤ ਅਨੇਕ ਖੋਜੀ ਗਰੁੱਪ ਇਨ੍ਹਾਂ ਸਵਾਲਾਂ ਦੇ ਜਵਾਬ ਲਈ ਵਿਗਿਆਨਕ ਵਿਧੀ ਲਾਗੂ ਕਰਨ ਵਿੱਚ ਲੱਗੇ ਹੋਏ ਹਨ ਕਿ "ਖੁਸ਼ੀ" ਕੀ ਹੈ ਅਤੇ ਇਸਨੂੰ ਕਿਵੇਂ ਹਾਸਲ ਕੀਤਾ ਜਾ ਸਕਦਾ ਹੈ। ਖ਼ੁਸ਼ੀ ਤੋਂ ਭਾਵ ਹੈ-ਉਹ ਅਹਿਸਾਸ ਜਿਸ ਵਿੱਚ ਦੁਖਾਂਤ ਰਹਿਤ ਪਲ ਸ਼ਾਮਿਲ ਹੁੰਦੇ ਹਨ। ਖ਼ੁਸ਼ੀ ਤੇ ਖ਼ੁਸ਼ਹਾਲੀ ਮਨੁੱਖ ਨੂੰ ਸੰਤੁਸ਼ਟੀ ਪ੍ਰਦਾਨ ਕਰਦੇ ਹਨ।[2]

ਖੁਸ਼ੀ ਦੀ ਪ੍ਰਾਪਤੀ[ਸੋਧੋ]

ਆਮ ਤੌਰ ’ਤੇ ਖ਼ੁਸ਼ੀ ਪਰਿਵਾਰ, ਮਿੱਤਰਾਂ ਅਤੇ ਖ਼ਾਸ ਸਬੰਧਾਂ ਨਾਲ ਜੁੜੀ ਹੁੰਦੀ ਹੈ। ਅਸੀਂ ਹੋਰ ਜ਼ਿਆਦਾ ਖ਼ੁਸ਼ ਰਹਿਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਨਜ਼ਦੀਕੀ ਲੋਕਾਂ ਨਾਲ ਜ਼ਿਆਦਾ ਘੁਲ-ਮਿਲ ਕੇ ਰਹਿਣਾ ਪਵੇਗਾ। ਸੱਚੀ ਖ਼ੁਸ਼ੀ ਸਾਡੇ ਅੰਦਰ ਛੁਪੀ ਹੁੰਦੀ ਹੈ। ਸੁਖੀ ਆਦਮੀ ਉਹ ਨਹੀਂ ਹੁੰਦਾ, ਜਿਸ ਨੂੰ ਅਨੁਕੂਲ ਹਾਲਾਤ ਮਿਲੇ ਹੁੰਦੇ ਹਨ, ਸਗੋਂ ਸੁਖੀ ਆਦਮੀ ਉਹ ਹੁੰਦਾ ਹੈ ਜੋ ਹਾਲਾਤ ਨੂੰ ਅਨੁਕੂਲ ਕਰਨਾ ਜਾਣਦਾ ਹੈ।[3] ਖੁਸ਼ੀ ਲਈ ਸਹਿਜ ਜਰੂਰੀ ਹੈ।[4]

ਹਵਾਲੇ[ਸੋਧੋ]

  1. Wordnet 3.0 (accessed 2011-Feb-24 via Wolfram Alpha)
  2. ਖ਼ੁਸ਼ੀ ਦੇ ਅਰਥਜਸਵੀਰ ਬਖਤੂ[1]
  3. ਸੰਤੋਖ ਸਿੰਘ ਭਾਣਾ (2018-08-24). "ਖ਼ੁਸ਼ੀਆਂ ਨੂੰ ਖੰਭ ਖਿਲਾਰਨ ਦਿਓ". ਪੰਜਾਬੀ ਟ੍ਰਿਬਿਊਨ. Retrieved 2018-08-25. {{cite news}}: Cite has empty unknown parameter: |dead-url= (help)[permanent dead link]
  4. ਗੁਰਦਾਸ ਸਿੰਘ ਸੇਖੋਂ (2018-08-24). "ਆਓ, ਸਹਿਜਤਾ ਦਾ ਗੁਣ ਧਾਰਨ ਕਰੀਏ". ਪੰਜਾਬੀ ਟ੍ਰਿਬਿਊਨ. Retrieved 2018-08-25. {{cite news}}: Cite has empty unknown parameter: |dead-url= (help)[permanent dead link]