ਸਮੱਗਰੀ 'ਤੇ ਜਾਓ

ਮਲਕੀਅਤੀ ਸਾਫ਼ਟਵੇਅਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਲਕੀਅਤੀ ਸਾਫ਼ਟਵੇਅਰ (ਅੰਗਰੇਜ਼ੀ:  Proprietary software), ਗ਼ੈਰ-ਆਜ਼ਾਦ ਸਾਫ਼ਟਵੇਅਰ ਜਾਂ ਬੰਦ ਸਰੋਤ ਸਾਫ਼ਟਵੇਅਰ ਇੱਕ ਅਜਿਹਾ ਸਾਫ਼ਟਵੇਅਰ ਹੁੰਦਾ ਹੈ ਜੋ ਇਸ ਦੇ ਕਾਪੀਰਾਈਟ ਹੱਕ ਰੱਖਣ ਵਾਲ਼ੇ ਨੇ ਅਜਿਹੇ ਲਸੰਸ ਤਹਿਤ ਜਾਰੀ ਕੀਤਾ ਹੁੰਦਾ ਹੈ ਕਿ ਉਸ ਸਾਫ਼ਟਵੇਅਰ ਨੂੰ ਵਰਤਣ ਵਾਲ਼ਾ ਸਿਰਫ਼ ਕੁਝ ਸੀਮਿਤ ਹਾਲਤਾਂ ਵਿੱਚ ਹੀ ਉਸਨੂੰ ਵਰਤ ਸਕਣ ਦੇ ਕਾਬਿਲ ਹੁੰਦਾ ਹੈ ਅਤੇ ਵਰਤੋਂਕਾਰ ’ਤੇ ਇਸਨੂੰ ਬਦਲਣ, ਸਾਂਝਾ ਕਰਨ, ਅਧਿਐਨ ਕਰਨ, ਦੁਬਾਰਾ ਤਕਸੀਮ ਕਰਨ, ਪੁੱਠੀ ਇੰਜੀਨੀਅਰਿੰਗ ਆਦਿ ਦੀਆਂ ਪਾਬੰਦੀਆਂ ਹੁੰਦੀਆਂ ਹਨ।[1][2] ਆਮ ਤੌਰ ’ਤੇ ਮਲਕੀਅਤੀ ਸਾਫ਼ਟਵੇਅਰ ਦਾ ਸਰੋਤ ਕੋਡ ਉਪਲਬਧ ਨਹੀਂ ਕੀਤਾ ਜਾਂਦਾ।

ਸਹਾਇਕ ਸਾਫ਼ਟਵੇਅਰ ਕਿਸਮਾਂ ਵਿੱਚ ਆਜ਼ਾਦ ਸਾਫ਼ਟਵੇਅਰ,[2][3] ਜਿਸ ਵਿੱਚ ਮਾਲਕ ਵਰਤੋਂਕਾਰਾਂ ਨੂੰ ਹੋਰ ਜ਼ਿਆਦਾ ਖੁੱਲ੍ਹਾਂ ਦਿੰਦਾ ਹੈ, ਅਤੇ ਪਬਲਿਕ ਡੋਮੇਨ ਸਾਫ਼ਟਵੇਅਰ, ਜੋ ਕਾਪੀਰਾਈਟ ਤੋਂ ਮੁਕਤ ਹੁੰਦਾ ਹੈ ਅਤੇ ਕਿਸੇ ਵੀ ਮਕਸਦ ਲਈ ਵਰਤਿਆ ਜਾ ਸਕਦਾ ਹੈ, ਸ਼ਾਮਲ ਹਨ। ਆਜ਼ਾਦ ਅਤੇ ਖੁੱਲ੍ਹਾ ਸਰੋਤ ਸਾਫ਼ਟਵੇਅਰ ਵਾਲ਼ੇ ਮਲਕੀਅਤੀ ਜਾਂ ਗ਼ੈਰ-ਆਜ਼ਾਦ ਸ਼ਬਦਾਂ ਦੀ ਵਰਤੋਂ ਅਜਿਹੇ ਸਾਫ਼ਟਵੇਅਰ ਲਈ ਕਰਦੇ ਹਨ ਜੋ ਆਜ਼ਾਦ ਜਾਂ ਖੁੱਲ੍ਹਾ ਸਰੋਤ ਨਹੀਂ ਹੁੰਦਾ।[4][5]

ਸਾਫ਼ਟਵੇਅਰ ਸਨਅਤ ਵਿੱਚ ਇੱਕ ਹੋਰ ਸਬੰਧਤ ਪਰ ਅਲਹਿਦੀ ਸ਼੍ਰੇਣੀ ਵਿੱਚ ਵਪਾਰਕ ਸਾਫ਼ਟਵੇਅਰ ਦਾ ਨਾਂ ਆਉਂਦਾ ਹੈ ਜੋ ਵੇਚਣ ਲਈ ਬਣਾਇਆ ਹੁੰਦਾ ਹੈ।

ਹੋਰ ਵੇਖੋ

[ਸੋਧੋ]

ਹਵਾਲੇ

[ਸੋਧੋ]
  1. FAQ about Copyright - Chilling Effects Clearinghouse Archived 2014-07-05 at the Wayback Machine.. Chillingeffects.org. Retrieved on 2013-06-16.
  2. 2.0 2.1 proprietary software is opposite of free software. Linfo.org (2005-07-03). Retrieved on 2013-06-16.
  3. Why Open Source Software / Free Software (OSS/FS, FOSS, or FLOSS)? Look at the Numbers! Archived 2006-04-05 at the Wayback Machine.. Dwheeler.com. Retrieved on 2013-06-16.
  4. "Categories of Free and Nonfree Software - GNU Project - Free Software Foundation (FSF)". Retrieved 2011-10-25. Proprietary software is another name for nonfree software.
  5. Vasudha Venugopal. "Free software and basic freedom". ਦ ਹਿੰਦੂ. quoting Richard M. Stallman.