ਮਲੌਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮਲੌਦ,  ਲੁਧਿਆਣਾ-ਮਲੇਰਕੋਟਲਾ ਰੋਡ ਤੇ ਲੁਧਿਆਣਾ ਤੋਂ ਲੱਗਪੱਗ 40 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਅਤੇ ਮਲੇਰਕੋਟਲਾ ਨੇੜੇ ਕੁੱਪ ਰੋੜੀਆਂ ਤੋਂ ਇਹ ਪਹੁੰਚ ਸੜਕ ਨਾਲ ਜੋੜਿਆ ਗਿਆ ਹੈ। ਇਹ 75°- 56’ ਲੰਬਕਾਰ ਅਤੇ 30° – 38’ ਵਿਥਕਾਰ ਤੇ ਪੈਂਦਾ ਹੈ। ਮਲੌਦ ਇੱਕ ਬਹੁਤ ਹੀ ਪ੍ਰਾਚੀਨ ਸਥਾਨ ਹੈ ਜਿਸਨੂੰ ਮੱਲਾ ਉਦੇ ਕਹਿੰਦੇ ਹੁੰਦੇ ਸਨ ਅਤੇ ਜਿਸ ਨਾਲ ਮੁਲਤਾਨ ਜਾਂ ਮੱਲਸਤਾਨ ਸੰਬੰਧਿਤ ਹੈ ਅਤੇ ਬਾਅਦ ਵਿੱਚ ਇਹ ਬਿਗੜ ਕੇ ਮਲੌਦ ਬਣ ਗਿਆ। ਇਸਦੇ ਦੱਖਣੀ ਪਾਸੇ ਲੱਗਪੱਗ 1 ਕਿਲੋਮੀਟਰ ਦੂਰੀ ਤੇ  ਥੇਹ ਲਹੌਰਾਂ ਹੋਇਆ ਕਰਦਾ ਸੀ ਜੋ  ਹੁਣ ਗਾਇਬ ਹੋ ਗਿਆ ਹੈ। ਮਲੌਦ ਵਿੱਚ ਇੱਕ ਸਰਕਾਰੀ ਹਾਈ ਸਕੂਲ (ਕੋ-ਵਿਦਿਅਕ), ਕੁੜੀਆਂ ਦਾ ਮਿਡਲ ਸਕੂਲ ਅਤੇ ਲੜਕਿਆਂ ਦੇ ਲਈ ਇੱਕ ਪ੍ਰਾਇਮਰੀ ਸਕੂਲ, ਇੱਕ ਪੋਸਟ ਆਫਿਸ, ਪ੍ਰਾਇਮਰੀ ਹੈਲਥ ਸੈਂਟਰ ਅਤੇ ਇੱਕ ਵੈਟਰਨਰੀ ਡਿਸਪੈਂਸਰੀ ਹੈ। ਮਲੌਦ ਲੁਧਿਆਣਾ ਜ਼ਿਲ੍ਹਾ ਦੇ ਇੱਕ ਹਿੱਸਾ ਉਦੋਂ ਬਣਿਆ ਸੀ, ਜਦ ਇਹ ਜ਼ਿਲ੍ਹਾ 1846 ਵਿਚ ਬ੍ਰਿਟਿਸ਼ ਦੁਆਰਾ ਮਿਲਾਏ ਇਲਾਕਿਆਂ ਵਿੱਚੋਂ ਬਣਾਇਆ ਗਿਆ ਸੀ।