ਮਸਜਿਦ ਅਲ-ਹਰਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਸਜਿਦ ਅਲ-ਹਰਮ
ਪਵਿੱਤਰ ਮਸਜਿਦ
Religion
ਮਾਨਤਾਇਸਲਾਮ
Leadershipਇਮਾਮ:
ਅਬਦੁਲ ਰਹਮਾਨ ਅਲ-ਸੁਦਾਇਸ
ਸੌਦ ਅਲ-ਸੁਰੇਮ
ਅਬਦੁੱਲਾ ਅਵਾਦ ਅਲ ਜੁਹੈਨੀ
ਸੈਲੇਹ ਅਲ ਤਾਲਿਬ
ਸੈਲੇਹ ਅਲ ਹੁਮੈਦ
ਬਾਂਦਰ ਬਲੀਲਾਹ
ਉਸਾਮਹ ਖ਼ਇਆਤ
ਖ਼ਾਲਿਦ ਅਲ ਘਮਾਦੀ
ਮਹੇਰ ਅਲ ਮੁਈਗਲੇ
ਫ਼ੈਜ਼ਲ ਗਜ਼ਾਵੀ[1][2]
Location
ਟਿਕਾਣਾਮੱਕਾ, ਸਾਊਦੀ ਅਰਬ[3]
ਮਸਜਿਦ ਅਲ-ਹਰਮ is located in Earth
ਮਸਜਿਦ ਅਲ-ਹਰਮ
ਮਸਜਿਦ ਅਲ-ਹਰਮ (Earth)
Administrationਸਾਊਦੀ ਅਰਬ ਸਰਕਾਰ
ਭੂਗੋਲਿਕ ਨਿਰਦੇਸ਼ਾਂਕ21°25′19″N 39°49′34″E / 21.422°N 39.826°E / 21.422; 39.826ਗੁਣਕ: 21°25′19″N 39°49′34″E / 21.422°N 39.826°E / 21.422; 39.826
Architecture
ਕਿਸਮਮਸਜਿਦ
ਸਥਾਪਿਤ ਮਿਤੀਪ੍ਰੀ-ਇਸਲਾਮਿਕ ਯੁੱਗ
ਗ਼ਲਤੀ: ਅਕਲਪਿਤ < ਚਾਲਕ।
ਸਮਰੱਥਾ900,000 (ਹੱਜ ਸਮੇਂ ਦੌਰਾਨ 4,000,000 ਦਾ ਵਾਧਾ ਕਰ ਦਿੱਤਾ ਗਿਆ)
Minaret(s)9
Minaret height89 ਮੀ (292 ਫ਼ੁੱਟ)
Website
www.gph.gov.sa

ਮਸਜਿਦ ਅਲ-ਹਰਮ (Arabic: المسجد الحرام‎, ਅਰਥਾਤ " ਪਵਿੱਤਰ ਮਸਜਿਦ"), ਇਸਲਾਮ ਦੀ ਸਭ ਤੋਂ ਪਵਿਤਰ ਥਾਂ, ਕਾਬਾ ਨੂੰ ਪੂਰੀ ਤਰ੍ਹਾਂ ਵਲੋਂ ਘੇਰਨ ਵਾਲੀ ਇੱਕ ਮਸਜਿਦ ਹੈ। ਇਹ ਸਉਦੀ ਅਰਬ ਦੇ ਮੱਕੇ ਸ਼ਹਿਰ ਵਿੱਚ ਸਥਿਤ ਹੈ ਅਤੇ ਦੁਨੀਆ ਦੀ ਸਭ ਤੋਂ ਵੱਡੀ ਮਸਜਿਦ ਹੈ।[4] ਦੁਨੀਆ ਭਰ ਦੇ ਮੁਸਲਮਾਨ ਨਮਾਜ਼ ਪੜ੍ਹਦੇ ਹੋਏ ਕਾਬੇ ਦੀ ਤਰਫ ਮੂੰਹ ਕਰਦੇ ਹਨ ਅਤੇ ਹਰ ਮੁਸਲਮਾਨ ਉੱਤੇ ਲਾਜ਼ਮੀ ਹੈ ਕਿ ਜੇਕਰ ਉਹ ਇਸ ਦਾ ਜਰੀਆ ਰੱਖਦਾ ਹੋਵੇ, ਤਾਂ ਜੀਵਨ ਵਿੱਚ ਘੱਟ ਤੋਂ ਘੱਟ ਇੱਕ ਵਾਰ ਇੱਥੇ ਹੱਜ ਉੱਤੇ ਆਏ ਅਤੇ ਕਾਬਾ ਦੀ ਤਵਾਫ (ਪਰਿਕਰਮਾ) ਕਰੇ।

ਜੇਕਰ ਅੰਦਰ-ਬਾਹਰ ਦੀ ਨਮਾਜ਼ ਪੜ੍ਹਨੇ ਦੀ ਪੂਰੀ ਜਗ੍ਹਾ ਨੂੰ ਵੇਖਿਆ ਜਾਵੇ ਤਾਂ ਮਸਜਦ ਦੇ ਵਰਤਮਾਨ ਢਾਂਚੇ ਦਾ ਖੇਤਰਫਲ 356,800 ਵਰਗ ਮੀਟਰ (88.2 ਏਕੜ) ਹੈ। ਇਹ ਹਰ ਵੇਲੇ ਖੁੱਲ੍ਹੀ ਰਹਿੰਦੀ ਹੈ।

ਇਤਿਹਾਸ[ਸੋਧੋ]

1850 ਵਿੱਚ ਉਸਮਾਨੀਆ ਸਲਤਨਤ ਦੇ ਸਮੇਂ ਦੌਰਾਨ ਮੱਕਾ
ਮੱਕਾ 1910 ਵਿੱਚ

ਪੂਰਵ-ਇਸਲਾਮੀ ਜੁੱਗ [ਸੋਧੋ]

ਇਸਲਾਮੀ ਅਕੀਦੇ ਦੇ ਮੁਤਾਬਿਕ ਏਸ ਮਸਜਿਦ ਦੀ ਉਸਾਰੀ ਇਬਰਾਹੀਮ ਅਤੇ ਉਹਨਾਂ ਦੇ ਪੁੱਤਰ ਇਸਮਾਈਲ ਨੇ ਰਲ਼ ਕੇ ਕੀਤੀ ਸੀ। [Quran 2:127] ਉਹਨਾਂ ਨੇ ਅੱਲ੍ਹਾ ਦੇ ਹੁਕਮ ਤੇ ਕਾਅਬਾ ਵਿਖੇ ਮਸਜਿਦ ਦੀ ਉਸਾਰੀ ਕੀਤੀ। ਇਸ ਮਸੀਤ ਦੇ ਚੜ੍ਹਦੇ ਕੋਨੇ ਵੱਲ ਇੱਕ ਕਾਲੇ ਰੰਗ ਦਾ ਪੱਥਰ ਕੰਧ ਵਿੱਚ ਜੜਿਆ ਗਿਆ ਹੈ ਜਿਹੜਾ ਏਸ ਮਸੀਤ ਵਿੱਚ ਇਬਰਾਹੀਮ ਦੇ ਵੇਲੇ ਦੀ ਇਕੋ ਇੱਕ ਯਾਦਗਾਰ ਹੈ। ਅੱਲ੍ਹਾ ਨੇ ਇਬਰਾਹੀਮ ਨੂੰ ਜ਼ਮਜ਼ਮ ਦੇ ਖੂਹ ਦੇ ਐਨ ਨੇੜੇ ਸਹੀ ਸਾਈਟ ਦਿਖਾਈ ਸੀ, ਜਿਥੇ ਅਬਰਾਹਾਮ ਅਤੇ ਇਸਮਾਈਲ ਨੇ ਅੰਦਾਜ਼ਨ 2130 ਈਪੂ ਵਿੱਚ ਕਾਬਾ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਹੈ। ਅਬਰਾਹਾਮ ਦੁਆਰਾ ਕਾਬਾ ਬਣਾਉਣ ਤੋਂ ਬਾਅਦ, ਇੱਕ ਦੂਤ ਉਸ ਕੋਲ ਇੱਕ ਕਾਲਾ ਪੱਥਰ, ਇੱਕ ਅਸਮਾਨੀ ਪੱਥਰ ਲੈ ਆਇਆ, ਜੋ ਪਰੰਪਰਾ ਦੇ ਅਨੁਸਾਰ, ਨੇੜੇ ਪਹਾੜੀ ਅਬੂ ਕੁਬਾਏਸ ਤੇ ਬਹਿਸਤ ਵਿੱਚੋਂ ਡਿੱਗਿਆ ਸੀ। ਮੁਹੰਮਦ ਦੇ ਹਵਾਲੇ ਨਾਲ ਦੱਸਿਆ ਜਾਂਦਾ ਹੈ ਕਿ ਕਾਲਾ ਪੱਥਰ "ਦੁੱਧ ਤੋਂ ਵੱਧ ਚਿੱਟਾ ਫਿਰਦੌਸ ਤੋਂ ਥੱਲੇ ਆਇਆ", ਪਰ ਆਦਮ ਦੇ ਪੁੱਤਰ ਦੇ ਪਾਪਾਂ ਨੇ ਇਸ ਨੂੰ ਕਾਲਾ ਕਰ ਦਿੱਤਾ ਸੀ। ਵਿਸ਼ਵਾਸ ਹੈ ਕਿ ਕਾਲਾ ਪੱਥਰ ਇਬਰਾਹਿਮ ਦੀ ਬਣਾਈ ਮਸਜਦ ਦੀ ਇਕੋ ਯਾਦਗਾਰ ਹੈ।

ਕਾਬਾ ਦੇ ਪੂਰਬੀ ਕੋਨੇ ਵਿੱਚ ਕਾਲਾ ਪੱਥਰ ਰੱਖਣ ਦੇ ਬਾਅਦ, ਅਬਰਾਹਾਮ ਨੂੰ ਇਲਹਾਮ ਹੋਇਆ, ਜਿਸ ਵਿੱਚ ਅੱਲ੍ਹਾ ਨੇ ਬਿਰਧ ਨਬੀ ਨੂੰ ਦੱਸਿਆ ਕਿ ਉਹ ਹੁਣ ਜਾਣ ਅਤੇ ਮਨੁੱਖਜਾਤੀ ਨੂੰ ਤੀਰਥ ਯਾਤਰਾ ਕਰਨ ਬਾਰੇ ਦੱਸਣ ਤਾਂ ਜੋ ਲੋਕ ਅਰਬ ਤੋਂ ਅਤੇ ਦੂਰ ਦੇਸ਼ਾਂ ਤੋਂ ਊਠ ਤੇ  ਅਤੇ ਪੈਦਲ ਚੱਲ ਕੇ  ਆਉਣ। [ਕੁਰਾਨ 22:27] ਇਨ੍ਹਾਂ ਪੂਰਵਜਾਂ ਲਈ ਦੱਸੀਆਂ ਗਈਆਂ ਮਿਤੀਆਂ ਅਨੁਸਾਰ  ਇਸਮਾਈਲ  ਦਾ 2150 ਈ ਪੂ ਦੇ ਆਲੇ-ਦੁਆਲੇ ਦਾ ਹੋਇਆ ਅਤੇ ਇਸਹਾਕ ਉਸ ਤੋਂ ਇੱਕ ਸੌ ਸਾਲ ਬਾਅਦ ਪੈਦਾ ਹੋਇਆ ਵਿਸ਼ਵਾਸ ਕੀਤਾ ਜਾਂਦਾ ਹੈ।

ਇਸ ਲਈ, ਇਸਲਾਮੀ ਵਿਦਵਾਨ ਆਮ ਤੌਰ 'ਤੇ ਮੰਨਦੇ ਹਨ ਕਿ ਕਾਬਾ 2130 ਈਸਾ ਪੂਰਵ ਦੇ ਆਲੇ-ਦੁਆਲੇ ਇਬਰਾਹਿਮ ਨੇ ਬਣਾਇਆ ਸੀ। ਇਸ ਲਈ ਮੁਸਲਮਾਨਾਂ ਦੇ ਵਿਸ਼ਵਾਸ ਅਨੁਸਾਰ ਇਹ ਮੰਨਿਆ ਹੈ ਕਿ ਕਾਬਾ, ਯਰੂਸ਼ਲਮ ਵਿੱਚ ਸੁਲੇਮਾਨ ਦੇ ਮੰਦਰ ਤੋਂ ਇੱਕ ਹਜ਼ਾਰ ਸਾਲ ਤੋਂ ਵੱਧ ਪੁਰਾਣਾ ਹੈ, ਜੋ 1007 ਈਸਵੀ ਪੂਰਵ ਵਿੱਚ ਪੂਰਾ ਹੋ ਗਿਆ ਵਿਸ਼ਵਾਸ ਕੀਤਾ ਜਾਂਦਾ ਹੈ। ਇਹ ਮਿਤੀਆਂ ਮੁਸਲਿਮ ਵਿਸ਼ਵਾਸ ਨਾਲ ਮੇਲ ਖਾਂਦੀਆਂ ਹਨ ਕਿ ਕਾਬਾ ਇਤਿਹਾਸ ਵਿੱਚ ਪਹਿਲੀ ਅਤੇ ਸਭ ਤੋਂ ਪੁਰਾਣੀ ਮਸਜਿਦ ਹੈ, ਜੋ ਕਿ ਰਹਿੰਦੇ ਹਨ।

ਸਾਮਰੀ ਸਾਹਿਤ ਵਿੱਚ, ਸਾਮਰੀ ਬੁੱਕ ਮੂਸਾ ਦੇ ਭੇਤ (ਅੰਗਰੇਜ਼ੀ:Asatir) ਅਨੁਸਾਰ ਇਸਮਾਇਲ ਅਤੇ ਉਸ ਦੇ ਵੱਡੇ ਪੁੱਤਰ ਨਬਾਯੋਥ ਨੇ ਕਾਬਾ ਅਤੇ ਨਾਲ ਹੀ ਮੱਕਾ ਸ਼ਹਿਰ ਬਣਾਇਆ ਸੀ। ਮੂਸਾ ਦੇ ਭੇਤ 10ਵੀਂ ਸਦੀ ਵਿੱਚ ਕੰਪਾਈਲ ਕੀਤੀ ਗਈ ਦੱਸੀ ਗਈ ਹੈ ਜਦਕਿ 1927 ਵਿੱਚ ਇੱਕ ਹੋਰ ਰਾਏ ਅਨੁਸਾਰ ਇਹ ਤੀਜੀ ਸਦੀ ਈਪੂ ਦੇ ਦੂਜੇ ਅੱਧ ਵੱਧ ਤੋਂ ਪਹਿਲਾਂ ਦੀ ਲਿਖੀ ਸੀ।

ਤਾਮੀਰੀ ਤਰੀਖ਼[ਸੋਧੋ]

ਇਸ ਮਸਜਿਦ ਨੂੰ ਪਹਿਲੀ ਵਾਰੀ 692 ਈਸਵੀ ਨੂੰ ਮੁਰੰਮਤ ਕੀਤਾ ਗਿਆ। ਇਸ ਮੁਰੰਮਤ ਵਿੱਚ ਇਸਦੀਆਂ ਕੰਧਾਂ ਨੂੰ ਉੱਚਾ ਕੀਤਾ ਗਿਆ ਤੇ ਨਾਲ਼ ਇਸ ਦੀ ਛੱਤ ਤੇ ਸਜਾਵਟ ਕੀਤੀ ਗਈ। ਇਸ ਵੇਲੇ ਇਸ ਮਸਜਿਦ ਦਾ ਰਕਬਾ ਘੱਟ ਸੀ ਤੇ ਵਿਚਕਾਰ ਕਾਅਬਾ ਸੀ।

700 ਈਸਵੀ ਵਿੱਚ ਇਸਦੀ ਫ਼ਿਰ ਤਮੀਰ ਕੀਤੀ ਗਈ। ਲੱਕੜ ਦੀ ਥਾਂ ਮਾਰਬਲ ਦਾ ਪੱਥਰ ਵਰਤਿਆ ਗਿਆ ਨਾਲ਼ ਇਸ ਦੇ ਰਕਬੇ ਵਿੱਚ ਵੀ ਵਾਧਾ ਕੀਤਾ ਗਿਆ। ਇੱਕ ਮੀਨਾਰ ਵੀ ਬਣਾਇਆ ਗਿਆ। ਸਮੇਂ ਦੇ ਨਾਲ਼ ਨਾਲ਼ ਇਸਲਾਮ ਫੈਲਦਾ ਰਿਹਾ ਅਤੇ ਮੁਸਲਮਾਨਾਂ ਦੀ ਗਿਣਤੀ ਚ ਵਾਧਾ ਹੁੰਦਾ ਗਿਆ। ਹੱਜ ਲਈ ਸਾਰੇ ਵਿਸ਼ਵ ਤੋਂ ਮੁਸਲਮਾਨ ਆਓਂਦੇ ਨੇ ਤੇ ਕਾਬੇ ਦਾ ਫੇਰਾ ਲਗਾਉਂਦੇ ਨੇ। ਇਸ ਬਾਅਦ ਗਿਣਤੀ ਦੀ ਜ਼ਰੂਰਤ ਨੂੰ ਪੂਰਾ ਕਰਨ ਤੇ ਨਮਾਜ਼ੀਆਂ ਲਈ ਥਾਂ ਨੂੰ ਵਿਧਾਨ ਲਈ ਮਸੀਤ ਦੇ ਰਕਬੇ 'ਚ ਵਾਧਾ ਕੀਤਾ ਗਿਆ।

ਕਿਬਲਾ[ਸੋਧੋ]

ਕਿਬਲਾ ਉਸ ਸੰਮਤ ਦਾ ਨਾਂ ਹੈ ਜਿਸ ਵੱਲ ਮੂੰਹ ਕਰਕੇ ਪੂਰੇ ਸੰਸਾਰ ਦੇ ਮੁਸਲਮਾਨ ਨਮਾਜ਼ ਪੜ੍ਹਦੇ ਹਨ। ਇਸ ਤੋਂ ਪਹਿਲਾਂ ਯਰੋਸ਼ਲਮ 'ਚ ਵਾਕਿਆ ਬੀਤ ਅਲ ਮੁਕੱਦਸ ਕਿਬਲਾ ਦੀ ਹੈਸੀਅਤ ਰੱਖਦਾ ਸੀ ਪਰ ਸੱਤਰ ਮਹੀਨਿਆਂ ਮਗਰੋਂ ਉਸ ਨੂੰ ਬਦਲ ਕੇ ਮੱਕਾ 'ਚ ਕਾਅਬਾ ਨੂੰ ਕਿਬਲਾ ਬਣਾ ਦਿੱਤਾ ਗਿਆ ਸੀ।

ਹੱਜ[ਸੋਧੋ]

2007 ਵਿੱਚ ਹੱਜ ਸਮੇਂ, ਮਸਜਿਦ ਦਾ ਇੱਕ ਦ੍ਰਿਸ਼

ਹੱਜ ਮੁਸਲਮਾਨਾਂ ਦਾ ਮਜ਼੍ਹਬੀ ਫ਼ਰੀਜ਼੍ਹਾ ਹੈ।[5] ਸਾਰੇ ਸੰਸਾਰ ਦੇ ਮੁਸਲਮਾਨ ਖ਼ਾਸ ਕਰ ਇਸਲਾਮੀ ਮਹੀਨੇ ਜੋ ਉਲ੍ਹਝਾ ਵਿੱਚ ਹਰਮ ਵਿੱਚ ਇਕੱਠੇ ਹੁੰਦੇ ਹਨ ਤੇ ਹੱਜ ਦੇ ਮਨਾ ਸੁੱਕ ਅਦਾ ਕਰਦੇ ਹਨ।

ਹੱਜ ਇਸਲਾਮ ਦੇ ਪੰਜ ਥੰਮਾਂ ਵਿੱਚੋਂ ਇੱਕ ਹੈ ਅਤੇ ਹਰ ਉਸ ਮੁਸਲਮਾਨ 'ਤੇ ਫ਼ਰਜ਼ ਹੈ ਜਿਹੜਾ ਇਸ ਦੀ ਤਾਕਤ ਰੱਖਦਾ ਹੈ। ਇੱਕ ਅੰਦਾਜ਼ੇ ਦੇ ਮੁਤਾਬਿਕ ਤਿੰਨ ਕਰੋੜ ਮੁਸਲਮਾਨ ਹਰ ਸਾਲ ਹੱਜ ਅਦਾ ਕਰਦੇ ਹਨ।

ਜ਼ਮਜ਼ਮ ਦਾ ਖੂਹ[ਸੋਧੋ]

ਇਸ ਮਸਜਿਦ ਦੀ ਖ਼ਾਸ ਗੱਲ ਇਹ ਵੀ ਹੈ ਕਿ ਇਥੇ ਜ਼ਮਜ਼ਮ ਦਾ ਖੂਹ ਹੈ ਜਿਹੜਾ ਸਦੀਆਂ ਤੋਂ ਚਾਲੂ ਹੈ ਅਤੇ ਕਦੀ ਨਹੀਂ ਸੁੱਕਦਾ। ਪੂਰੇ ਸੰਸਾਰ ਦੇ ਮੁਸਲਮਾਨਾਂ ਲਈ ਇਹ ਖੂਹ ਤੇ ਇਸ ਦਾ ਪਾਣੀ ਮੁਕੱਦਸ ਹੈ। ਹੱਜ ਕਰਨ ਜਾਂ ਕਿਸੇ ਹੋਰ ਮਕਸਦ ਲਈ ਮੱਕਾ ਆਓਣ ਵਾਲੇ ਮੁਸਲਮਾਨ ਇਸ ਪਾਣੀ ਨੂੰ ਘਰ ਵੀ ਲੈ ਕੇ ਜਾਂਦੇ ਹਨ।

ਹਵਾਲੇ[ਸੋਧੋ]

ਬਾਹਰੀ ਕੜੀਆਂ[ਸੋਧੋ]