ਮਸ਼ਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਿੱਟੀ ਦੇ ਪਿਆਲੇ ਵਰਗੇ ਉਸ ਭਾਂਡੇ ਨੂੰ, ਜਿਸ ਵਿਚ ਵੜੇਵੇਂ ਤੇ ਤੇਲ ਪਾ ਕੇ ਬਾਲਿਆ ਜਾਂਦਾ ਹੈ ਤੇ ਜਿਸ ਦੇ ਹੇਠਾਂ ਡੰਡਾ ਲਾਉਣ ਲਈ ਥਾਂ ਬਣੀ ਹੁੰਦੀ ਹੈ, ਮਸ਼ਾਲ ਕਹਿੰਦੇ ਹਨ। ਡੰਡੇ ਨਾਲ ਮਸ਼ਾਲ ਨੂੰ ਹੱਥ ਵਿਚ ਫੜਿਆ ਜਾਂਦਾ ਹੈ। ਕਈ ਲੱਕੜੀ ਦੇ ਡੰਡੇ ਦੇ ਇਕ ਸਿਰੇ ਉੱਤੇ ਕੱਪੜਾ ਲਪੇਟ ਕੇ ਬੱਤੀ ਬਣਾ ਲੈਂਦੇ ਸਨ ਤੇ ਉਸ ਬੱਤੀ ਨੂੰ ਸਰ੍ਹੋਂ ਦੇ ਤੇਲ ਨਾਲ ਤਰ ਕੇ ਬਾਲਦੇ ਸਨ। ਉਸ ਨੂੰ ਵੀ ਮਸ਼ਾਲ ਕਹਿੰਦੇ ਸਨ। ਗਿੱਦੜ ਪੀੜ੍ਹੀ ਉਪਰ ਤੇਲ ਪਾ ਕੇ ਤੇ ਗਿੱਦੜਪੀੜੀ ਦੇ ਹੇਠਾਂ ਲੋਹੇ ਦਾ ਸਰੀਆ ਗੱਡ ਕੇ ਤੇ ਉਸ ਨੂੰ ਬਾਲ ਕੇ ਵੀ ਮਸ਼ਾਲ ਬਣਾਈ ਜਾਂਦੀ ਸੀ। ਇਹ ਮਸ਼ਾਲਾਂ ਦੀਵਾਲੀ ਦੇ ਸਮੇਂ ਬਣ ਈਆਂ ਤੇ ਮਚਾਈਆਂ ਜਾਂਦੀਆਂ ਸਨ। ਮੁੰਡੇ ਆਮ ਤੌਰ 'ਤੇ ਇਨ੍ਹਾਂ ਮਸ਼ਾਲਾਂ ਬਾਲ ਕੇ ਹੱਥਾਂ ਵਿਚ ਫੜ ਕੇ ਆਪਣੇ ਸ਼ਰੀਕੇ/ਭਾਈਚਾਰੇ ਵਾਲੇ ਘਰਾਂ ਵਿਚ ਜਾਂਦੇ ਸਨ। ਸ਼ਰੀਕੇ ਵਾਲੇ ਸਾਰੇ ਪਰਿਵਾਰ ਇਨ੍ਹਾਂ ਮਸ਼ਾਲਾਂ ਵਿਚ ਲੋੜ ਅਨੁਸਾਰ ਸਰ੍ਹੋਂ ਦਾ ਤੇਲ ਪਾਉਂਦੇ ਹੁੰਦੇ ਸਨ।

ਮਿੱਟੀ ਵਾਲੀ ਮਸ਼ਾਲ ਘੁਮਿਆਰ ਬਣਾਉਂਦੇ ਸਨ। ਡੰਡੇ ਨਾਲ ਲੀਰਂ ਬੰਨ੍ਹ ਕੇ ਮਸ਼ਾਲ ਪਰਿਵਾਰ ਦਾ ਕੋਈ ਮੈਂਬਰ ਆਪ ਤਿਆਰ ਕਰਦਾ ਸੀ। ਗਿੱਦੜਪੀੜ੍ਹੀ ਇਕ ਛਤਰੀਦਾਰ ਖਮੀਰੀ ਮਾਦਾ ਹੁੰਦਾ ਸੀ ਜੋ ਪੁਰਾਣੀਆਂ ਗਲੀਆਂ ਲੱਕੜਾਂ ਵਿਚੋਂ ਪੈਦਾ ਹੁੰਦਾ ਸੀ।

ਹੁਣ ਇਹ ਮਸ਼ਾਲਾਂ ਪੰਜਾਬ ਵਿਚ ਸ਼ਾਇਦ ਹੀ ਕਿਤੇ ਬਾਲੀਆਂ ਜਾਂਦੀਆਂ ਹੋਣ ?[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.