ਮਸ਼ਾਲ ਖ਼ਾਨ ਦਾ ਕਤਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਸ਼ਾਲ ਖ਼ਾਨ ਦਾ ਕਤਲ
ਟਿਕਾਣਾਮਰਦਾਨ, ਖੈਬਰ ਪਖਤੂਨਵਾ, ਪਾਕਿਸਤਾਨ
ਮਿਤੀਅਪ੍ਰੈਲ 13, 2017; 6 ਸਾਲ ਪਹਿਲਾਂ (2017-04-13) (CST)
ਟੀਚਾਮਸ਼ਾਲ ਖ਼ਾਨ
ਹਮਲੇ ਦੀ ਕਿਸਮ
ਹਜੂਮ ਵੱਲੋਂ ਮੌਤ,ਪੱਥਰ ਮੌਤ
ਮੌਤਾਂ1 ਮਸ਼ਾਲ ਖ਼ਾਨ
ਜਖ਼ਮੀ1 ਅਬਦੁੱਲਾ (ਮਸ਼ਾਲ ਖ਼ਾਨ ਦਾ ਸਹਿਯੋਗੀ)
ਅਪਰਾਧੀਅਬਦੁਲ ਵਲੀ ਖ਼ਾਨ ਯੂਨੀਵਰਸਟੀ ਵਿਦਿਆਰਥੀ

ਮਸ਼ਾਲ ਖ਼ਾਨ (ਪਸ਼ਤੋ: ماشال خان‎) ਇੱਕ ਪਸ਼ਤੂਨ ਵਿਦਿਆਰਥੀ ਅਤੇ ਸ਼ਾਇਰ ਸੀ ਜੋ ਪਾਕਿਸਤਾਨ ਅਬਦੁਲ ਵਲੀ ਖ਼ਾਨ ਯੂਨੀਵਰਸਟੀ ਵਿੱਚ ਪੜ੍ਹਦਾ ਸੀ।ਉਸ ਦਾ ਅਪ੍ਰੈਲ 2017 ਵਿੱਚ ਇਸਲਾਮੀ ਰਵਾਇਤਾਂ ਤੋਂ ਉਲਟ ਆਂਨ ਲਾਈੰਨ ਕੁਫ਼ਰ (:ਅੰਗਰੇਜ਼ੀ :Blasphemous) ਸਮੱਗਰੀ ਅਪਲੋਡ ਕਰਨ ਦੇ ਇਲਜਾਮ ਵਿੱਚ ਹਿੰਸਕ ਭੀੜ ਵੱਲੋਂ ਕਤਲ ਕਰ ਦਿੱਤਾ ਗਿਆ ਸੀ।[1][2][3] ਮਸ਼ਾਲ ਖ਼ਾਨ ਨੂੰ ਸਥਾਨਕ ਮੈਗਜ਼ੀਨ " ਦ ਹੇਰਾਲਡ" ਨੇ ਸਾਲ 2017 ਦਾ "ਪਰਸਨ ਔਫ ਦ ਇਯਰ " ਐਲਾਣਿਆ ਗਿਆ।[4]

ਜੀਵਨੀ[ਸੋਧੋ]

ਮਸ਼ਾਲ ਖ਼ਾਨ ਨੇ ਕਾਲਜ ਨੂੰ ਇੰਸਟੀਚਿਊਟ ਆਫ਼ ਕੰਪਿਊਟਰ ਐਂਡ ਮੈਨੇਜਮੈਂਟ ਸਾਇੰਸ ਵਿੱਚ ਸਕਾਲਰਸ਼ਿਪ ਤੇ ਪੂਰਾ ਕੀਤਾ ਅਤੇ ਚੰਗੇ ਨੰਬਰ ਪ੍ਰਾਪਤ ਕੀਤੇ।

ਫਿਰ ਉਸਨੇ ਰੂਸ ਵਿੱਚ ਇੱਕ ਯੂਨੀਵਰਸਿਟੀ ਵਿੱਚ ਪੜ੍ਹਨ ਲਈ ਸਕਾਲਰਸ਼ਿਪ ਪ੍ਰਾਪਤ ਕੀਤੀ। ਜਿੱਥੇ ਉਸ ਨੇ ਇੱਕ ਸਾਲ ਲਈ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ। ਉਹ ਫਿਰ ਪਰਿਵਾਰ ਦੇ ਸੀਮਤ ਮਾਲੀ ਸਰੋਤਾਂ ਦੇ ਕਾਰਨ ਆਪਣੀ ਪੜ੍ਹਾਈ ਮੁਕੰਮਲ ਕੀਤੇ ਬਿਨਾਂ ਵਾਪਸ ਪਰਤ ਆਏ। ਪਾਕਿਸਤਾਨ ਪਰਤਣ ਤੇ, ਉਹ ਅਬਦੁਲ ਵਲੀ ਖ਼ਾਨ ਯੂਨੀਵਰਸਿਟੀ ਮਰਦਾਨ ਵਿਖੇ ਪੱਤਰਕਾਰੀ ਵਿਭਾਗ ਵਿੱਚ ਭਰਤੀ ਹੋ ਗਏ ਅਤੇ ਪੱਤਰਕਾਰੀ ਵਿੱਚ ਮਾਸਟਰਜ਼ ਕਰਨ ਦੀ ਯੋਜਨਾ ਬਣਾ ਰਹੇ ਸਨ ਅਤੇ ਆਪਣੀ ਸਿਵਲ ਸਰਵਿਸਿਜ਼ ਪ੍ਰੀਖਿਆ ਲਈ ਵੀ ਤਿਆਰੀ ਕਰ ਰਹੇ ਸਨ।

ਉਸ ਦੇ ਪਿਤਾ ਨੇ ਕਿਹਾ ਕਿ "ਮਸ਼ਾਲ ਆਪਣੀ ਪੜ੍ਹਾਈ ਲਈ ਸਮਰਪਿਤ ਸੀ ਅਤੇ ਉਹ ਦਿਨ ਵਿੱਚ 15 ਘੰਟੇ ਦਾ ਅਧਿਐਨ ਕਰਦਾ ਸੀ।ਮਸ਼ਾਲ ਜਾਣਦਾ ਸੀ ਕੀ ਵਧੀਆ ਜੀਵਨ ਲਈ ਸਿੱਖਿਆ ਜ਼ਰੂਰੀ ਸੀ ਅਤੇ ਉਸ ਨੇ ਆਪਣੇ ਭਰਾਵਾਂ ਅਤੇ ਭੈਣ ਨੂੰ ਵੀ ਅਧਿਐਨ ਕਰਨ ਲਈ ਉਤਸਾਹਿਤ ਕੀਤਾ। ਉਸ ਦੇ ਪਿਤਾ ਨੇ ਅੱਗੇ ਕਿਹਾ ਕਿ", ਸਹਿਣਸ਼ੀਲ ਵਿਅਕਤੀ ਸੀ ਅਤੇ ਉਸਨੇ ਪਸ਼ਤੋ ਵਿੱਚ ਕਵਿਤਾ ਵੀ ਲਿਖੀ। ਖ਼ਾਨ ਦਾ ਇੱਕ ਭਰਾ ਅਤੇ ਦੋ ਭੈਣਾਂ ਸੀ। ਅਤੇ ਉਸ ਦੀ ਹੱਤਿਆ ਦੇ ਸਮੇਂ ਉਹ 23 ਸਾਲ ਦੇ ਸਨ। ਜਿਓ ਨਿਊਜ਼ ਦੀ ਰਿਪੋਰਟ ਮੁਤਾਬਿਕ ਇੱਕ ਟੀਚਰ ਨੇ ਖ਼ਾਨ ਨੂੰ ਇੱਕ ਲਗਨ ਵਾਲੇ ਅਤੇ ਵਿਚਾਰਸ਼ੀਲ ਵਿਦਿਆਰਥੀ ਦੇ ਤੌਰ 'ਤੇ ਬਿਆਨ ਕੀਤਾ। ਕਿ "ਉਹ ਸ਼ਾਨਦਾਰ ਅਤੇ ਸੁਚੇਤ ਸੀ, ਹਮੇਸ਼ਾ ਦੇਸ਼ ਦੀ ਸਿਆਸੀ ਪ੍ਰਣਾਲੀ ਬਾਰੇ ਸ਼ਿਕਾਇਤ ਕਰਦਾ ਸੀ, ਪਰ ਮੈਂ ਉਸ ਨੂੰ ਕਦੇ ਵੀ ਧਰਮ ਦੇ ਵਿਰੁੱਧ ਵਿਵਾਦਿਤ ਕੁਝ ਕਹਿੰਦਾ ਨਹੀਂ ਸੁਣਿਆ।[5]

ਘਟਨਾ[ਸੋਧੋ]

ਪਿਛੋਕੜ[ਸੋਧੋ]

ਮਾਰਚ 2017, ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਸੋਸਲ ਮੀਡੀਆ ਤੇ ਇਸਲਾਮ ਵਿਰੋਧੀ ਕੋਈ ਵੀ ਮੈਟਰ ਅਪਲੋਡ ਕਰਨਾ ਇੱਕ ਨਾ ਬਖਸਿਆ ਜਾਣ ਵਾਲਾ ਜੁਰਮ ਕਰਾਰ ਦਿੱਤਾ ਸੀ।[6][7]

ਕਤਲ[ਸੋਧੋ]

13ਅਪ੍ਰੈਲ 2017, ਨੂੰ ਮਸ਼ਾਲ ਖ਼ਾਨ ਨੂੰ ਵਿਦਿਆਰਥੀਆਂ ਦੇ ਸਮੂਹ ਵੱਲੋਂ ਕਤਲ ਕਰ ਦਿੱਤਾ ਗਿਆ ਅਤੇ ਉਸਤੇ ਇਹ ਇਲਜ਼ਾਮ ਲਗਾਇਆ ਗਿਆ ਕਿ ਉਹ ਇੱਕ ਇਸਲਾਮ ਵਿਰੋਧੀ ਸਮੱਗਰੀ ਫੇਸਬੁੱਕ ਤੇ ਅਪਲੋਡ ਕਰਦਾ ਸੀ।ਉਸ ਨੂੰ ਅਬਦੁਲ ਵਲੀ ਖ਼ਾਨ ਯੂਨੀਵਰਸਟੀ ਦੇ ਅੰਦਰ ਹੀ ਕਤਲ ਕਰ ਦਿੱਤਾ ਗਿਆ ਜਿਥੇ ਉਹ ਖੁਦ ਵਿਦਿਆਰਥੀ ਸੀ।[8][9][10][11] ਖ਼ਾਨ ਦੀ ਮੌਤ ਦੀ ਖਬਰ ਮੋਬਾਇਲ ਫੋਨ ਰਾਹੀਂ ਸੋਸਲ ਮੀਡੀਆ ਤੇ ਸਾਂਝੀ ਹੋਣ ਬਾਅਦ ਫੈਲ ਗਈ .[12] ਜਦ ਮਸ਼ਾਲ ਖਾਂ ਦੀ ਮੌਤ ਹੋਈ ਉਸ ਸਮੇਂ ਉਥੇ ਕਰੀਬ 25 ਪੁਲੀਸ ਕਰਮੀ ਮੌਜੂਦ ਸਨ .[13] ਉਹ ਆਪਣੇ ਹੋਸਟਲ ਵਿੱਚ ਸੀ[8] ਜਦ ਉਸਨੂੰ ਵਿਦਿਆਰਥੀਆਂ ਵੱਲੋਂ ਘਸੀਟ ਲੀ ਗਿਆ ਅਤੇ ਉਸਨੂੰ ਨੰਗੇ ਧੜ ਕਰਕੇ ਕੁੱਟਿਆ ਅਤੇ ਫਿਰ ਗੋਲੀ ਮਾਰ ਦਿੱਤੀ ਗਈ|ਉਹ ਜਖਮ ਨਾ ਸਹਾਰਦਾ ਹੋਇਆ ਦਮ ਤੋੜ ਗਿਆ .[8][14] ਗ੍ਰਾਫਿਕ ਵੀਡੀਓ ਫੂਟੇਜ ਅਨੁਸਾਰ ਖ਼ਾਨ ਮਰਨ ਬਾਅਦ ਜਦ ਫ਼ਰਸ਼ ਤੇ ਪਿਆ ਸੀ ਤਾਂ ਵੀ ਉਸਨੂੰ ਲਾਠੀਆਂ,ਅਤੇ ਠੁੱਡੇਆਂ ਨਾਲ ਮਾਰਿਆ ਜਾ ਰਿਹਾ ਸੀ।ਉਸਨੂੰ ਹੋਸਟਲ ਦੀ ਦੂਜੀ ਮੰਜਿਲ ਤੋਂ ਜਮੀਨ ਤੇ ਸੁੱਟਣ ਦੀ ਵੀ ਖਬਰ ਹੈ।[8] .[8][15][16][17]

ਇਹ ਖਬਰ ਹੈ ਕਿ ਇੱਕ ਵਿਦਿਆਰਥੀ ਜਥੇਬੰਦੀ ਦੇ ਆਗੂਆਂ ਦੀ ਅਗਵਾਈ ਵਿੱਚ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ।[18]

ਮਸ਼ਲ ਖ਼ਾਨ ਦੀਆਂ ਅੰਤਿਮ ਰਸੁਮਾਤ[ਸੋਧੋ]

ਅਗਲੇ ਦਿਨ (14 ਅਪ੍ਰੈਲ) ਨੂੰ, ਮਸ਼ਾਲ ਖ਼ਾਨ ਨੂੰ ਸਪੁਰਦ ਏ ਖ਼ਾਕ ਕਰਨ ਦੀ ਰਸਮ ਉਸ ਦੇ ਪਿਤਾ ਨੇ ਕੀਤੀ। ਬਹੁਤੇ ਗੁਆਂਢੀ ਅੰਤਿਮ-ਸੰਸਕਾਰ ਤੋਂ ਦੂਰ ਰਹੇ, ਕਿਉਂਕਿ ਧਮਕੀਆਂ ਮਿਲ ਰਹੀਆਂ ਸਨ ਪਰ ਕੁਝ ਬਜ਼ੁਰਗ ਫਿਰ ਵੀ ਸ਼ਾਮਲ ਹੋ ਗਏ[19], ਗੁਆਂਢੀਆਂ ਨੂੰ ਸਮਰਥਨ ਦਿਖਾਉਂਦੇ ਹੋਏ ਅਤੇ ਕੁਝ ਦਰਜਨ ਲੋਕ ਜ਼ਨਾਜ਼ੇ ਵਿੱਚ ਸ਼ਾਮਲ ਹੋ ਗਏ। ਅਗਲੇ ਦਿਨਾਂ ਵਿੱਚ, ਜਿਵੇਂ ਜਿਵੇਂ ਸੋਸ਼ਲ ਮੀਡੀਆ ਅਤੇ ਹੋਰ ਲੋਕਾਂ ਦਾ ਸਮਰਥਨ ਮਿਲਦਾ ਗਿਆ, ਗੁਆਂਢੀਆਂ ਨੇ ਅਫ਼ਸੋਸ ਪ੍ਰਗਟ ਕੀਤਾ ਕਿ ਉਹ ਮਸ਼ਾਲ ਦੀ ਰੱਖਿਆ ਨਹੀਂ ਕਰ ਸਕੇ ਅਤੇ ਨਾ ਹੀ ਅੰਤਮ- ਰਸੁਮਾਤ ਦੇ ਦਿਨ ਨੂੰ ਸ਼ਾਮਿਲ ਹੋਏ।

ਜਾਂਚ ਅਤੇ ਗ੍ਰਿਫਤਾਰੀਆਂ[ਸੋਧੋ]

ਖ਼ਾਨ ਦੀ ਮੌਤ ਦੇ ਬਾਅਦ, 45 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ।

ਸ਼ੁਰੂਆਤੀ ਜਾਂਚ[ਸੋਧੋ]

ਪੁਲਸ ਦੀ ਜਾਂਚ ਦੇ ਅਨੁਸਾਰ, ਮਸ਼ਲ ਖ਼ਾਨ ਨੇ ਕੋਈ ਕੁਫ਼ਰ ਵਿਰੋਧੀ ਕਾਰਵਾਈ ਨਹੀਂ ਕੀਤੀ ਸੀ। ਇੰਸਪੈਕਟਰ ਜਨਰਲ ਆਫ ਪੁਲੀਸ ਨੇ ਕਿਹਾ ਕਿ "ਸਾਨੂੰ ਕੋਈ ਠੋਸ ਸਬੂਤ ਨਹੀਂ ਮਿਲੇ ਜਿਸ ਦੇ ਤਹਿਤ ਮਸ਼ਾਲ, ਅਬਦੁੱਲਾ ਜਾਂ ਜੂਬਾਏਰ ਖਿਲਾਫ ਜਾਂਚ ਜਾਂ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। "

ਅਬਦੁੱਲਾ ਦੇ ਅਨੁਸਾਰ, ਏ ਡਬਲਿਊ ਕੇ ਯੂਨੀਵਰਸਿਟੀ ਦੇ ਪ੍ਰਸ਼ਾਸਨ ਨੇ ਉਹਨਾਂ ਨੂੰ ਮਾਸ ਕਮਿਊਨੀਕੇਸ਼ਨਜ਼ ਦੇ ਚੇਅਰਮੈਨ ਦੇ ਦਫਤਰ ਵਿੱਚ ਬੁਲਾਇਆ, ਜਿੱਥੇ ਉਹਨਾਂ ਨੇ ਉਸ ਨੂੰ ਕੁਫ਼ਰ ਬੋਲਣ ਦਾ ਦੋਸ਼ ਲਗਾਇਆ।ਪਰ ਅਬਦੁੱਲਾ ਨੇ ਕਿਹਾ ਕਿ "ਨਾ ਤਾਂ ਮਸ਼ਾਲ ਨਾ ਮਨਜ਼ੂਰ ਕੀਤਾ ਅਤੇ ਨਾ ਹੀ ਮੈਂ ਕੁਫ਼ਰ ਬੋਲਿਆ", ਪ੍ਰਸ਼ਾਸਨ ਨੇ ਆਨ ਲਾਈਨ ਨੋਟੀਫਿਕੇਸ਼ਨ ਜਾਰੀ ਕੀਤਾ, ਫਿਰ ਅਬਦੁੱਲਾ ਨੂੰ ਮਾਰਸ਼ਲ ਦੁਆਰਾ ਕੁੱਟ ਕੇ ਅਤੇ ਮਸ਼ਾਲ ਨੂੰ ਭੀੜ ਦੁਆਰਾ ਮਾਰ ਕੇ ਸਜ਼ਾ ਦਿੱਤੀ।

ਇਕ ਪ੍ਰਮੁੱਖ ਮੁਲਜ਼ਮ ਦੀ ਗਵਾਹ ਵਜ਼ਹਾਤ ਉੱਲ੍ਹਾ ਅਨੁਸਾਰ, ਜੋ ਪੁਲਿਸ ਦੁਆਰਾ ਇਕੱਠੀ ਕੀਤੀ ਗਈ ਸੀ, 15 ਤੋਂ 20 ਵਿਅਕਤੀ ਚੇਅਰਮੈਨ ਦੇ ਦਫਤਰ ਵਿੱਚ ਸਨ ਜਿਹਨਾਂ ਨੇ ਤਿੰਨ ਵਿਦਿਆਰਥੀਆਂ ਦੇ ਵਿਵਾਦਮਈ ਵਿਚਾਰਾਂ 'ਤੇ ਚਰਚਾ ਕੀਤੀ ਸੀ ਜਦੋਂ ਉਸ ਨੂੰ ਸਾਥੀ ਵਿਦਿਆਰਥੀ ਮੁਦੱਸਰ ਬਸ਼ੀਰ ਨੇ ਕਿਹਾ ਸੀ ਕਲਾਸ ਦੇ ਲੈਕਚਰਾਰ ਜ਼ੀਆਉੱਲਾ ਹਮਦਰਦ ਅਤੇ ਪੀਰ ਅਸਫੈਂਦਰ, ਕਲਰਕ ਅਨੀਸ, ਸਈਦ ਅਤੇ ਇਦਰੀਸ ਅਤੇ ਸੁਪਰਡੈਂਟ ਅਰਸ਼ਦ ਮੌਜੂਦ ਸਨ ਅਤੇ ਇਸ ਮੁੱਦੇ 'ਤੇ ਉਹਨਾਂ ਨੂੰ ਤਲਬ ਕੀਤਾ। ਕਲਾਸ ਦੇ ਪ੍ਰਤੀਨਿਧੀ ਮੁਦੱਸਰ ਬਸ਼ੀਰ ਨੇ ਉਸ ਨੂੰ ਕਥਿਤ ਬੇਅਦਵੀ ਦਾ ਗਵਾਹ ਬਣਨ ਲਈ ਕਿਹਾ, ਜਦ ਕਿ ਕਲਰਕ ਇਦਰੀਸ ਨੇ ਏ.ਡਬਲਯੂ.ਕੇ. ਯੂਨੀਵਰਸਿਟੀ ਵਿੱਚ ਇੱਕ ਕਮਿਊਨਿਸਟ ਹੋਣ ਦਾ ਵਿਰੋਧ ਕੀਤਾ. ਜਾਂਚ ਦੀ ਇੱਕ ਕਮੇਟੀ ਬਣਾਉਣ ਦੀ ਪੇਸ਼ਕਸ਼ ਦਾ ਕਲਰਕ ਇਦਰੀਸ ਅਤੇ ਕਲਾਸ ਦੇ ਨੇਤਾ ਬਸ਼ੀਰ ਦੁਆਰਾ ਵਿਰੋਧ ਕੀਤਾ ਗਿਆ ਸੀ ਜਦਕਿ ਸੁਰੱਖਿਆ ਇੰਚਾਰਜ ਬਿਲਾਲ ਬਖਸ਼ ਨੇ ਵਿਦਿਆਰਥੀ ਨੂੰ ਮਾਰਨ ਦੀ ਆਪਣੀ ਮਰਜ਼ੀ ਦੱਸਦੇ ਹੋਏ ਇਸ ਮੁੱਦੇ ਨੂੰ ਛੇਤੀ ਨਾਲ ਸੁਲਝਾਉਣ ਦੀ ਇੱਛਾ ਜ਼ਾਹਰ ਕੀਤੀ, ਇਸ ਸਮੂਹ ਨੇ ਮਸਾਲ ਦੇ ਹੋਸਟਲ ਵੱਲ ਕੂਚ ਕੀਤਾ, ਜੋ ਆਲੇ ਦੁਆਲੇ ਦੇ ਲੋਕਾਂ ਨੂੰ ਹਜੂਮ ਵਿੱਚ ਸ਼ਾਮਲ ਕਰਦੇ ਹੋਏ ਅੱਗੇ ਵਧੇ ਤਾਂ ਕਿ ਗੁੱਸੇ ਵਾਲੀ ਭੀੜ ਬਣ ਸਕੇ।[20]

ਹਵਾਲੇ[ਸੋਧੋ]

  1. "'Skull caved in': Pakistani journalism student beaten to death for 'blasphemy' (GRAPHIC VIDEO)". RT International (in ਅੰਗਰੇਜ਼ੀ). Retrieved 15 April 2017.
  2. "Pakistan 'blasphemy killing': murdered student 'devoted to Islam'". euronews. 14 April 2017. Retrieved 15 April 2017.
  3. (www.dw.com), Deutsche Welle. "Pakistan journalism student latest victim of blasphemy vigilantes". DW.COM (in ਅੰਗਰੇਜ਼ੀ). Retrieved 15 April 2017.
  4. "Mashal Khan honored as Herald's 'Person of the Year 2017'". The Herald. {{cite news}}: Cite has empty unknown parameter: |dead-url= (help)
  5. Metro.co.uk, Jimmy Nsubuga for (13 April 2017). "Students 'beat fellow pupil to death after accusing him of blasphemy'". Metro. Retrieved 15 April 2017.
  6. "Pakistan student killed over 'blasphemy' on university campus" (in ਅੰਗਰੇਜ਼ੀ). 13 April 2017. Retrieved 29 July 2020.
  7. "Pakistani student accused of blasphemy beaten to death on campus". Reuters. 13 April 2017. Retrieved 15 April 2017.
  8. 8.0 8.1 8.2 8.3 8.4 Farhan, Reuters | Ali Akbar | Hassan (13 April 2017). "Mardan university student lynched by mob over alleged blasphemy: police". DAWN.COM (in ਅੰਗਰੇਜ਼ੀ). Retrieved 15 April 2017. {{cite news}}: |first1= has generic name (help)CS1 maint: multiple names: authors list (link) CS1 maint: numeric names: authors list (link)
  9. Correspondent, Sana Jamal, (14 April 2017). "Pakistan university student beaten to death over alleged blasphemy". GulfNews. Retrieved 15 April 2017.{{cite news}}: CS1 maint: extra punctuation (link) CS1 maint: multiple names: authors list (link)
  10. Kishore, Divya (14 April 2017). "Pakistani student beaten to death over blasphemous content on social media". International Business Times UK. Retrieved 15 April 2017.
  11. http://www.washingtontimes.com, The Washington Times. "Abdul Wali Khan professor: Student killed by Pakistani mob 'didn't understand the environment'". The Washington Times. Retrieved 15 April 2017. {{cite news}}: External link in |last1= (help)
  12. "Student lynched over "blasphemy"". euronews. 14 April 2017. Retrieved 15 April 2017.
  13. Zaidi, Mubashir. "Pakistani student killed over alleged blasphemy". The Hindu (in ਅੰਗਰੇਜ਼ੀ). Retrieved 15 April 2017.
  14. "Pakistan: Eight charged for journalism student's murder". www.aljazeera.com. Retrieved 15 April 2017.
  15. "Pakistan university closes after journalism student lynched for 'blasphemy'". www.hindustantimes.com/ (in ਅੰਗਰੇਜ਼ੀ). 14 April 2017. Retrieved 15 April 2017.
  16. "Student murdered by mob over "blasphemy" at Pakistan university". TRT World (in ਤੁਰਕੀ). Archived from the original on 14 ਅਪ੍ਰੈਲ 2017. Retrieved 15 April 2017. {{cite news}}: Check date values in: |archive-date= (help)
  17. "ਸੂਰਜ ਦੀਆਂ ਕਿਰਨਾਂ ਨੂੰ ਸੰਗਲ ਨਹੀਂ ਪੈਂਦੇ!". ਪੰਜਾਬ ਟਾਈਮਸ. {{cite news}}: Cite has empty unknown parameter: |dead-url= (help)[permanent dead link]
  18. "'Blasphemy': Journalism student killed in Pakistan for Facebook posts". Retrieved 15 April 2017. {{cite news}}: Unknown parameter |deadurl= ignored (|url-status= suggested) (help)
  19. Yousafzai, Sherin (2017), I attended Mashal Khan’s funeral prayer, when others refused: Sherin Yousafzai
  20. Ali, Arshad (2017), Mardan University security incharge incited mob to murder Mashal: prime accused