ਮਹਾਨ ਕੋਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਹਾਨ ਕੋਸ਼
ਮਹਾਨ ਕੋਸ਼ ਭਾਗ 1.pdf
1930 ਦੇ ਪਹਿਲੇ ਐਡੀਸ਼ਨ ਦਾ ਕਵਰ ਫੋਲੀਓ
ਲੇਖਕਕਾਨ੍ਹ ਸਿੰਘ ਨਾਭਾ
ਪ੍ਰਕਾਸ਼ਨ ਦੀ ਮਿਤੀ
13 ਅਪ੍ਰੈਲ 1930
ਮਹਾਨ ਕੋਸ਼, ਭਾਈ ਕਾਹਨ ਸਿੰਘ ਨਾਭਾ ਜਿਲਦ

ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਜਾਂ ਸਿਰਫ਼ ਮਹਾਨ ਕੋਸ਼ ਅਤੇ ਅੰਗਰੇਜ਼ੀ ਸਿਰਲੇਖ ਐਨਸਾਈਕਲੋਪੀਡੀਆ ਆਫ਼ ਸਿੱਖ ਲਿਟਰੇਚਰ ਦੁਆਰਾ ਜਾਣਿਆ ਜਾਂਦਾ ਹੈ, ਇੱਕ ਪੰਜਾਬੀ ਭਾਸ਼ਾ ਦਾ ਵਿਸ਼ਵਕੋਸ਼ ਹੈ ਜਿਸ ਨੂੰ ਭਾਈ ਕਾਨ੍ਹ ਸਿੰਘ ਨਾਭਾ ਨੇ ਚੌਦਾਂ ਸਾਲਾਂ ਵਿੱਚ ਸੰਕਲਿਤ ਕੀਤਾ ਸੀ। ਇਹ ਪਹਿਲਾ ਪੰਜਾਬੀ ਐਨਸਾਈਕਲੋਪੀਡੀਆ ਸੀ, ਇਸ ਵਿੱਚ 70,000 ਤੋਂ ਵੱਧ ਸ਼ਬਦ ਹਨ, ਜਿਨ੍ਹਾਂ ਵਿੱਚੋਂ ਕੁਝ ਦਾ ਗੁਰੂ ਗ੍ਰੰਥ ਸਾਹਿਬ, ਦਸਮ ਗ੍ਰੰਥ, ਗੁਰ ਪ੍ਰਤਾਪ ਸੂਰਜ ਗ੍ਰੰਥ ਅਤੇ ਹੋਰ ਸਿੱਖ ਪੁਸਤਕਾਂ ਤੋਂ ਲੋੜੀਂਦਾ ਹਵਾਲਾ ਹੈ। ਇਸ ਨੂੰ ਇਸਦੇ ਪ੍ਰਭਾਵ ਅਤੇ ਇਸਦੀ ਸਕਾਲਰਸ਼ਿਪ ਦੇ ਪੱਧਰ ਦੇ ਰੂਪ ਵਿੱਚ ਇੱਕ ਮਹੱਤਵਪੂਰਨ ਕੰਮ ਮੰਨਿਆ ਜਾਂਦਾ ਹੈ।[1][2][3] ਤਕਰੀਬਨ 14 ਸਾਲ ਦੀ ਖੋਜ ਤੋਂ ਬਾਅਦ ਕਾਨ੍ਹ ਸਿੰਘ ਨੇ 1926 ਵਿੱਚ ਇਸਨੂੰ ਪੂਰਾ ਕੀਤਾ ਅਤੇ 1930 ਵਿੱਚ ਚਾਰ ਜਿਲਦਾਂ ਵਿੱਚ ਸੁਦਰਸ਼ਨ ਪ੍ਰੈਸ, ਅੰਮ੍ਰਿਤਸਰ ਨੇ ਇਸਨੂੰ ਛਪਿਆ।[4] ਇਸ ਵਿੱਚ ਸਿੱਖ ਸਾਹਿਤ, ਇਤਿਹਾਸ, ਪੰਜਾਬੀ ਬੋਲੀ ਅਤੇ ਸੱਭਿਆਚਾਰ ਨਾਲ਼ ਸਬੰਧਤ ਲਫ਼ਜ਼ਾਂ ਦੇ ਮਾਅਨੇ ਇੱਕ ਸਿਲਸਿਲੇਵਾਰ ਢੰਗ ਨਾਲ਼ ਦਿੱਤੇ ਗਏ ਹਨ ਜਿਸ ਕਰ ਕੇ ਇਹ ਸਿਰਫ਼ ਸਿੱਖ ਧਰਮ ਦਾ ਹੀ ਨਹੀਂ ਸਗੋਂ ਪੰਜਾਬੀ ਜ਼ਬਾਨ ਦਾ ਵੀ ਗਿਆਨ ਕੋਸ਼ ਹੈ।[4] ਹਵਾਲਾ ਸਮੱਗਰੀ ਦੇ ਖੇਤਰ ਵਿੱਚ ਇਸਨੂੰ ਉੱਚਾ ਦਰਜਾ ਹਾਸਲ ਹੈ।

  • 20 ਮਈ, 1912 ਦੇ ਦਿਨ ਭਾਈ ਕਾਨ੍ਹ ਸਿੰਘ ਨਾਭਾ ਨੇ ਆਪਣੇ ਸ਼ਾਹਕਾਰ 'ਮਹਾਨ ਕੋਸ਼' ਦੀ ਤਿਆਰੀ ਦਾ ਪ੍ਰਾਜੈਕਟ ਸ਼ੁਰੂ ਕੀਤਾ ਜੋ ਅੱਜ ਸਿੱਖਾਂ ਦਾ ਇੱਕ ਅਹਿਮ ਐਨਸਾਈਕਲੋਪੀਡੀਆ ਹੈ। ਮਹਾਨ ਕੋਸ਼ ਤਿਆਰ ਕਰਨ ਵਿੱਚ 14 ਸਾਲ ਦਾ ਸਮਾਂ ਲੱਗਾ ਸੀ। ਇਸ ਦਾ ਸਾਰਾ ਖ਼ਰਚ ਮਹਾਰਾਜਾ ਭੁਪਿੰਦਰ ਸਿੰਘ (ਪਟਿਆਲਾ) ਨੇ ਦਿਤਾ ਸੀ। ਉਸ ਨੇ ਇਸ ਮਕਸਦ ਵਾਸਤੇ ਭਾਈ ਕਾਨ੍ਹ ਸਿੰਘ ਨਾਭਾ ਨੂੰ ਮਸੂਰੀ ਵਿੱਚ ਇੱਕ ਕੋਠੀ ਦਿਤੀ ਅਤੇ ਪੂਰਾ ਸਟਾਫ਼ ਵੀ ਦਿਤਾ ਜਿਸ ਦਾ ਖ਼ਰਚਾ ਪਟਿਆਲਾ ਰਿਆਸਤ ਦਿਆ ਕਰਦੀ ਸੀ। ਮਗਰੋਂ ਇਸ ਦੀ ਛਪਾਈ ਵੀ ਪਟਿਆਲਾ ਰਿਆਸਤ ਵਲੋਂ ਹੀ ਕੀਤੀ ਗਈ ਸੀ। ਇਸ ਕੋਸ਼ ਵਿੱਚ 64,263 ਇੰਦਰਾਜ਼ ਹਨ। ਇਸ ਦੇ ਸੱਤ ਐਡੀਸ਼ਨ ਛਾਪ ਚੁਕੇ ਹਨ ਅਤੇ ਅੱਠਵਾਂ ਐਡੀਸ਼ਨ ਛਪਣ ਵਿੱਚ ਵੀਟੀ ਔਕੜ ਕਾਰਨ ਦੇਰੀ ਹੋ ਰਹੀ ਹੈ ਇਸ ਸਮੇਂ ਇਸ ਕੋਸ਼ ਨੂੰ ਛਾਪਣ ਦੇ ਅਧਿਕਾਰ ਭਾਸ਼ਾ ਵਿਭਾਗ ਪਟਿਆਲਾ ਕੋਲ ਹਨ।[5]

ਹਵਾਲੇ[ਸੋਧੋ]

  1. Chilana, Rajwant Singh (2005-01-01). International bibliography of Sikh studies. シュプリンガー・ジャパン株式会社. pp. 2–. ISBN 978-1-4020-3043-7. Retrieved 26 March 2011.
  2. "ਮਹਾਨ ਕੋਸ਼ ਭਾਗ 2". ਵਿਕੀਸਰੋਤ. Lala Dhaniram.
  3. ਨਾਭਾ, ਕਾਨ੍ਹ ਸਿੰਘ (April 13, 1930). "ਮਹਾਨ ਕੋਸ਼". pa.wikisource.org/. Lala Dhaniram. Retrieved ਫਰਵਰੀ 4, 2020. {{cite web}}: Check date values in: |access-date= (help)
  4. 4.0 4.1 ਹਵਾਲੇ ਵਿੱਚ ਗਲਤੀ:Invalid <ref> tag; no text was provided for refs named pt
  5. http://punjabitribuneonline.com/2015/11/%E0%A8%AE%E0%A8%B9%E0%A8%BE%E0%A8%A8-%E0%A8%95%E0%A9%8B%E0%A8%B8%E0%A8%BC-%E0%A8%A6%E0%A9%87-%E0%A8%85%E0%A9%B1%E0%A8%A0%E0%A8%B5%E0%A9%87%E0%A8%82-%E0%A8%90%E0%A8%A1%E0%A9%80%E0%A8%B8%E0%A8%BC/

ਬਾਹਰੀ ਲਿੰਕ[ਸੋਧੋ]