ਮਹਾਰਾਜਾ ਹੀਰਾ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
'ਮਹਾਰਾਜਾ ਹੀਰਾ ਸਿੰਘ'
The Raja of Nabha - Sir Hira Singh.jpg
1890 'ਚ ਕਿਸੇ ਅਗਿਆਤ ਫੋਟੋਗ੍ਰਾਫਰ ਦੁਆਰਾ ਲਈ ਗਈ, ਨਾਭਾ ਦੇ ਰਾਜਾ, ਸਰ ਹੀਰਾ ਸਿੰਘ ਦੀ ਫੋਟੋ।
ਜਨਮ: 18 ਦਸੰਬਰ 1843
ਬਡਰੁੱਖਾਂ, ਜੀਂਦ ਰਿਆਸਤ, ਹੁਣ ਜ਼ਿਲ੍ਹਾ ਸੰਗਰੂਰ, ਪੰਜਾਬ, ਭਾਰਤ
ਮੌਤ:24 ਦਸੰਬਰ 1911 (ਉਮਰ 68 ਸਾਲ)
ਨਾਭਾ
ਭਾਸ਼ਾ:ਪੰਜਾਬੀ
ਧਰਮ:ਸਿੱਖ
ਇਨ੍ਹਾਂ ਨੂੰ ਪ੍ਰਭਾਵਿਤ ਕੀਤਾ:ਭਾਈ ਕਾਹਨ ਸਿੰਘ ਨਾਭਾ

ਮਹਾਰਾਜਾ ਹੀਰਾ ਸਿੰਘ (18 ਦਸੰਬਰ 1843 – 24 ਦਸੰਬਰ 1911) ਨਾਭਾ ਰਿਆਸਤ ਦੇ ਮਹਾਰਾਜਾ ਸਨ।[1]

ਜ਼ਿੰਦਗੀ[ਸੋਧੋ]

ਮੁੱਢਲਾ ਜੀਵਨ[ਸੋਧੋ]

ਹੀਰਾ ਸਿੰਘ ਦਾ ਜਨਮ ਬਡਰੁਖਾਂ, ਜੀਂਦ ਰਿਆਸਤ, ਵਿਖੇ 18 ਦਸੰਬਰ 1843 ਨੂੰ ਹੋਇਆ ਸੀ। ਉਹ ਸਰਦਾਰ ਸੁਖਾ ਸਿੰਘ (ਮੌਤ 1852) ਦਾ ਦੂਜਾ ਪੁਤਰ ਸੀ। ਉਸ ਦੇ ਮੁਢਲੇ ਜੀਵਨ ਬਾਰੇ ਬਹੁਤਾ ਕੁਝ ਪਤਾ ਨਹੀਂ। ਨਾਭਾ ਰਿਆਸਤ ਦੇ ਰਾਜਾ ਭਗਵਾਨ ਸਿੰਘ ਦੀ 3 ਮਈ 1871 ਨੂੰ ਤਪਦਿਕ ਰੋਗ ਕਾਰਨ ਮੌਤ ਹੋ ਗਈ। ਰਾਜਾ ਭਗਵਾਨ ਸਿੰਘ ਦੇ ਔਲਾਦ ਨਾ ਹੋਣ ਅਤੇ ਫੂਲ ਬੰਸੀ ਹੋਣ ਕਾਰਨ ਮਹਾਰਾਜਾ ਹੀਰਾ ਸਿੰਘ 10 ਅਗਸਤ 1871 ਨੂੰ ਰਾਜਗੱਦੀ ਮਿਲੀ।

ਯਾਦਗਾਰੀ ਕੰਮ[ਸੋਧੋ]

ਮਹਾਰਾਜਾ ਹੀਰਾ ਸਿੰਘ ਆਪਣੇ ਰਾਜਕਾਲ ਦੌਰਾਨ ਅਨੇਕ ਯਾਦਗਾਰੀ ਕੰਮ ਕੀਤੇ। ਮਹਾਰਾਜਾ ਹੀਰਾ ਸਿੰਘ ਨੇ ਲਾਹੌਰ ਵਿਖੇ ਖ਼ਾਲਸਾ ਪ੍ਰਿਟਿੰਗ ਪ੍ਰੈਸ ਸਥਾਪਿਤ ਕਰਨ ਲਈ ਧਨ ਮੁਹਈਆ ਕੀਤਾ, ਅੰਮ੍ਰਿਤਸਰ ਦੇ ਖ਼ਾਲਸਾ ਕਾਲਜ ਦੀ ਮਦਦ ਕੀਤੀ ਅਤੇ ਸਿੱਖ ਵਿਆਹ ਲਈ 'ਅਨੰਦ ਕਾਰਜ' ਦੇ ਰਸਮ ਆਰੰਭ ਕੀਤੀ। ਭਾਈ ਕਾਹਨ ਸਿੰਘ ਨਾਭਾ ਨੂੰ ਅੰਗਰੇਜ਼ ਲੇਖਕ ਮੈਕਾਲਫ਼ ਨੂੰ ਸਿੱਖ ਧਰਮ ਅਤੇ ਇਤਿਹਾਸ ਬਾਰੇ ਅਧਿਐਨ ਅਤੇ ਖੋਜ ਕੰਮ ਲਈ ਸਹੂਲਤਾਂ ਮਹਈਆ ਕਰਵਾਉਣ ਲਈ ਵੀ ਉਸ ਦਾ ਨਾਮ ਉਘਾ ਹੈ।

ਪਰਿਵਾਰ[ਸੋਧੋ]

ਹੀਰਾ ਸਿੰਘ ਨੇ ਚਾਰ ਵਿਆਹ ਕਰਵਾਏ, ਅਤੇ ਉਨ੍ਹਾਂ ਦੇ ਅਤੇ ਦੋ ਬੱਚੇ ਸਨ ਇੱਕ ਪੁੱਤਰ ਅਤੇ ਇੱਕ ਧੀ

  1. ਕਰੰਗੜਵਾਲੀਆ; 1858 ਵਿੱਚ ਵਿਆਹ
  2. ਔਨਾਲੀਵਾਲੀ ਰਾਣੀ;
  3. ਜਸਮੀਰ ਕੌਰ (d 1921). 1880 ਵਿਚ। ਇਸ ਵਿਆਹ ਤੋਂ ਇੱਕ ਪੁੱਤਰ ਅਤੇ ਇੱਕ ਧੀ ਸੀ:
    1. ਮਹਾਰਾਜਾ ਨਾਭਾ ਦੇ ਤੌਰ ਤੇ ਉਨ੍ਹਾਂ ਦੇ ਵਾਰਸ ਤਖਤ ਨਸ਼ੀਨ, ਰਿਪੁਦਮਨ ਸਿੰਘ (1883-1942); r. 1911-1928
    2.ਰਿਪੁਦਮਨ ਦੇਵੀ (1881-1911); ਵਿਆਹ ਰਾਮ ਸਿੰਘ
  4. ਅਗਿਆਤ ਪਤਨੀ; ਕੋਈ ਔਲਾਦ ਨਹੀਂ

ਹਵਾਲੇ[ਸੋਧੋ]