ਮਹਿਮਦੁੱਲ ਹੱਕ
ਮਹਿਮਦੁੱਲ ਹੱਕ | |
---|---|
ਜਨਮ | ਅੰ. 1941/12/16 ਬਰਾਸਤ, 24 ਪਰਗਾਨਸ, ਬੰਗਾਲ ਅਧਿਰਾਜ, ਬਰਤਾਨਵੀ ਭਾਰਤ[1] |
ਮੌਤ | 21 ਜੁਲਾਈ 2008 ਢਾਕਾ, ਬੰਗਲਾਦੇਸ਼ | (ਉਮਰ 66–67)
ਰਾਸ਼ਟਰੀਅਤਾ | ਬੰਗਲਾਦੇਸ਼ੀ |
ਮਹਿਮਦੁੱਲ ਹੱਕ ( ਅੰ. 1941 - 21 ਜੁਲਾਈ 2008)[2] ਇੱਕ ਬੰਗਲਾਦੇਸ਼ੀ ਲੇਖਕ ਸੀ। ਉਸਨੇ 1977 ਵਿਚ ਬੰਗਲਾ ਅਕਾਦਮੀ ਸਾਹਿਤ ਪੁਰਸਕਾਰ ਹਾਸਿਲ ਕੀਤਾ ਸੀ।[3]
ਸ਼ੁਰੂਆਤੀ ਜ਼ਿੰਦਗੀ ਅਤੇ ਕਰੀਅਰ
[ਸੋਧੋ]ਹੱਕ ਦਾ ਪਰਿਵਾਰ 1947 ਦੇ ਭਾਰਤ ਦੀ ਵੰਡ ਤੋਂ ਬਾਅਦ ਅਜ਼ੀਮਪੁਰ, ਢਾਕਾ ਚਲਾ ਗਿਆ। ਉਸਨੇ ਵੈਸਟ ਐਂਡ ਹਾਈ ਸਕੂਲ ਪੜ੍ਹਾਈ ਕੀਤੀ ਅਤੇ 1950 ਦੇ ਅਖੀਰ ਵਿਚ ਜਗਨਨਾਥ ਕਾਲਜ ਦਾ ਵਿਦਿਆਰਥੀ ਬਣਿਆ।[4] ਜਲਦੀ ਹੀ ਗ੍ਰੈਜੂਏਸ਼ਨ ਦੇ ਬਾਅਦ ਉਹ ਕੰਮ ਕਰਨ ਲਈ ਬੈਤੁਲ ਮਕਰਮ ਦੇ ਨਵ ਪਰਿਵਾਰ ਕਾਰੋਬਾਰ ਤਸਮਨ ਜਵੈਲਰ 'ਚ ਚਲਾ ਗਿਆ।
ਹੱਕ ਨੇ ਛੋਟੀਆਂ ਕਹਾਣੀਆਂ ਲਿਖ ਕੇ ਸ਼ੁਰੂਆਤ ਕੀਤੀ ਸੀ ਅਤੇ ਉਸਦੀ ਪਹਿਲੀ ਕਹਾਣੀ ਦੁਰਘੋਟੋਨਾ 1953 ਵਿਚ ਸੈਨਿਕ ਰਸਾਲੇ ਵਿਚ ਪ੍ਰਕਾਸ਼ਤ ਹੋਈ ਸੀ।[1] ਉਸਨੇ ਆਪਣਾ ਪਹਿਲਾ ਨਾਵਲ ਜੇਖਨੇ ਖੋਂਜੋਨਾ ਪਾਖੀ (ਬਾਅਦ ਵਿਚ ਓਨੂਰ ਪਾਠਸ਼ਾਲਾ ਦੇ ਨਾਂ ਨਾਲ ਬਦਲਿਆ) 1967 ਵਿਚ ਲਿਖਿਆ। ਉਸਨੇ ਛੋਟੀਆਂ ਕਹਾਣੀਆਂ ਪ੍ਰੋਤੀਦਿਨ ਏਕਤਾ ਰੁਮਾਲ ਅਤੇ ਕਿਸ਼ੋਰ ਚਿਕੋਰ ਕਾਬੂਕ ਲਈ ਇੱਕ ਕਿਤਾਬ ਲਿਖੀ।[5]
ਹੱਕ ਨੇ ਮੈਕਸੀਕਨ ਗਲਪ-ਲੇਖਕ ਜੁਆਨ ਰੂਲਫੋ ਦੀਆਂ ਕੁਝ ਕਵਿਤਾਵਾਂ ਦਾ ਬੰਗਾਲੀ ਭਾਸ਼ਾ ਵਿੱਚ ਅਨੁਵਾਦ ਵੀ ਕੀਤਾ ਸੀ।[1]
ਕੰਮ
[ਸੋਧੋ]- ਓਨੂਰ ਪਾਠਸਾਲਾ (1967)
- ਨੀਰਾਪੋਡ ਟਾਂਡਰਾ (1974)
- ਜੀਬਨ ਅਮਰ ਬੋਨ (1976)
- ਮਾਤਿਰ ਜਹਾਜ (1977)[6]
- ਕਾਲੋ ਬਰਫ਼ (1977)
- ਖੇਲਾਘਰ (1978)
- ਚਿਕੋਰ ਕਬੂਕ
- ਓਸ਼ੋਰੀਰੀ (1980)[5]