ਮਹਿਮ ਬੋਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਹਿਮ ਬੋਰਾ
ਪਦਮ ਸ਼੍ਰੀ ਅਵਾਰਡ 2011 ਸਮੇਂ ਮਹਿਮ ਬੋਰਾ ਅਦਾਕਾਰ ਸ਼ਸ਼ੀ ਕਪੂਰ ਨਾਲ।
ਜਨਮ(1924-07-06)6 ਜੁਲਾਈ 1924
ਮੌਤ5 ਅਗਸਤ 2016(2016-08-05) (ਉਮਰ 92)
ਗੁਹਾਟੀ, ਅਸਾਮ
ਕੌਮੀਅਤਭਾਰਤੀ
ਕਿੱਤਾWriter, critic, poet
ਇਨਾਮਪਦਮ ਸ਼੍ਰੀ
ਵਿਧਾਅਸਾਮੀ

ਮਹਿਮ ਬੋਰਾ (6 ਜੁਲਾਈ 1924 - 5 ਅਗਸਤ 2016) ਇੱਕ ਭਾਰਤੀ ਲੇਖਕ ਅਤੇ ਅਸਾਮ ਦਾ ਸਿੱਖਿਆ ਸ਼ਾਸਤਰੀ ਸੀ।[1] ਉਹ 1989 ਵਿੱਚ ਡੂਮਦੋਮਾ ਵਿਖੇ ਹੋਈ ਅਸਾਮ ਸਾਹਿਤ ਸਭਾ ਦੇ ਪ੍ਰਧਾਨ ਵਜੋਂ ਚੁਣਿਆ ਗਿਆ ਸੀ।[2] ਉਨ੍ਹਾਂ ਨੂੰ 2011 ਵਿੱਚ ਪਦਮ ਸ਼੍ਰੀ, 2001 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਅਤੇ 1998 ਵਿੱਚ ਅਸਾਮ ਵੈਲੀ ਸਾਹਿਤਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਅਸਾਮ ਸਾਹਿਤ ਸਭਾ ਨੇ ਉਸ ਨੂੰ 2007 ਵਿੱਚ ਸਭ ਤੋਂ ਵੱਡੀ ਆਨਰੇਰੀ ਉਪਾਧੀ ਸਾਹਿਤਚਾਰੀਆ ਦਿੱਤੀ।

ਸੰਖੇਪ ਜੀਵਨ[ਸੋਧੋ]

ਮਹਿਮ ਬੋਰਾ, 6 ਜੁਲਾਈ 1924 ਨੂੰ ਸੋਨੀਤਪੁਰ ਜ਼ਿਲ੍ਹੇ ਵਿੱਚ ਇੱਕ ਚਾਹ ਅਸਟੇਟ ਘੋਪਸਾਧਾਰੂ ਵਿੱਚ ਪੈਦਾ ਹੋਇਆ ਸੀ। ਉਸਨੇ ਆਪਣਾ ਬਚਪਨ ਆਪਣੇ ਘਰ ਪਿੰਡ ਰਮਤਮੁੱਲੀ ਚੱਕ, ਹਾਟਬਰੋ ਵਿੱਚ ਬਿਤਾਇਆ।

ਸਿੱਖਿਆ[ਸੋਧੋ]

ਉਸਨੇ ਆਪਣੀ ਮੁੱਢਲੀ ਪੜ੍ਹਾਈ ਪ੍ਰਾਇਮਰੀ ਹਾਟਬਾਰ ਐਲਪੀ ਸਕੂਲ, ਹਾਟਬਰੋ ਐਮਈ ਕੁਵਾਰੀਤਾਲ ਕੰਬਾਈਨ ਐਮਵੀ ਸਕੂਲ ਤੋਂ ਕੀਤੀ। ਉਸਨੇ ਕਾਲੀਬਾਰ ਗੌਰਮਿੰਟ, ਏਡਡ ਹਾਈ ਸਕੂਲ ਤੋਂ ਦਸਵੀਂ ਪਾਸ ਕੀਤੀ ਅਤੇ 1946 ਵਿੱਚ ਨੌਗਾਂਗ ਕਾਲਜ, ਨਾਗਾਓਂ (ਅਸਾਮ) ਤੋਂ ਇੰਟਰਮੀਡੀਏਟ ਕੀਤੀ। ਉਸਨੇ ਕਾਟਨ ਕਾਲਜ, ਗੁਹਾਟੀ (ਅਸਾਮ) ਤੋਂ ਬੀਏ ਕੀਤੀ ਅਤੇ ਗੁਹਾਟੀ ਯੂਨੀਵਰਸਿਟੀ, ਗੁਹਾਟੀ ਤੋਂ ਅਸਾਮੀ ਸਾਹਿਤ ਵਿੱਚ ਐਮਏ ਕੀਤੀ।

ਸਾਹਿਤਕ ਕੰਮ[ਸੋਧੋ]

ਐਮ ਏ ਦੀ ਡਿਗਰੀ ਲੈਣ ਤੋਂ ਬਾਅਦ ਉਹ ਸਭ ਤੋਂ ਪਹਿਲਾਂ ਕਾਲੀਆਬਾਰ ਐਚ ਈ ਸਕੂਲ, ਨਾਗਾਓਂ ਅਤੇ ਕਾਮਰੂਪ ਅਕਾਦਮੀ, ਗੁਹਾਟੀ ਵਿੱਚ ਅਧਿਆਪਕ ਨਿਯੁਕਤ ਹੋਇਆ। ਉਹ ਰੰਗਘਰ ਚਿਲਡਰਨ ਮੈਗਜ਼ੀਨ (ਹੁਣ ਬੰਦ ਹੋ ਚੁੱਕਾ ਹੈ) ਦਾ ਸਹਾਇਕ ਸੰਪਾਦਕ ਸੀ ਅਤੇ ਆਲ ਇੰਡੀਆ ਰੇਡੀਓ, ਗੁਹਾਟੀ ਵਿੱਚ ਗਾਓਨਾਲੀਆ ਰਾਏਜੋਲ ਦੇ ਸੰਚਾਲਕ ਵਜੋਂ ਵੀ ਕੰਮ ਕਰਦਾ ਸੀ। ਬਾਅਦ ਵਿੱਚ ਉਹ ਜੇ ਬੀ ਕਾਲਜ, ਜੋਰਹਾਟ (ਅਸਾਮ) ਵਿੱਚ ਅਸਾਮੀ ਲੈਕਚਰਾਰ ਨਿਯੁਕਤ ਹੋਇਆ, ਅਤੇ ਅੰਤ ਵਿੱਚ ਉਹ ਪੱਕੇ ਤੌਰ ਤੇ ਨਾਗਾਂਗ ਕਾਲਜ, ਨਾਗਾਓਂ ਚਲਾ ਗਿਆ ਅਤੇ ਅਸਾਮੀ ਵਿਭਾਗ ਦੇ ਮੁਖੀ ਦੇ ਅਹੁਦੇ ਤੋਂ ਸੇਵਾਮੁਕਤ ਹੋਇਆ। ਉਹ ਏਡੀਪੀ ਕਾਲਜ ਅਤੇ ਗਰਲਜ਼ ਕਾਲਜ ਨਾਗਾਓਂ ਦਾ ਸੰਸਥਾਪਕ ਲੈਕਚਰਾਰ ਵੀ ਰਿਹਾ।

ਪ੍ਰਾਪਤੀਆਂ[ਸੋਧੋ]

ਉਹ ਨਾਓਗਾਂਗ ਜ਼ਿਲ੍ਹਾ ਸਾਹਿਤ ਸਭਾ, ਅਸਾਮ ਸਾਹਿਤ ਸਭਾ: ਕਵੀ ਸੰਮਿਲਨ (1978) ਅਤੇ ਅਸਾਮ ਸਾਹਿਤ ਸਭਾ (1989-90) ਦਾ ਪ੍ਰਧਾਨ ਰਿਹਾ।

ਪਰਿਵਾਰ[ਸੋਧੋ]

ਉਸਨੇ 1 ਮਈ 1957 ਨੂੰ ਜਮੁਗੁੜੀ ਦੀ ਦੀਪਤੀ ਰੇਖਾ ਹਜ਼ਾਰਿਕਾ ਨਾਲ ਵਿਆਹ ਕਰਵਾਇਆ। ਉਹ 2 ਪੁੱਤਰਾਂ ਦਾ ਪਿਤਾ ਸੀ। ਉਸਦੀ ਪਤਨੀ ਦੀ 20 ਜਨਵਰੀ 1999 ਨੂੰ ਮੌਤ ਹੋ ਗਈ ਸੀ। ਉਸ ਦੇ ਛੋਟੇ ਬੇਟੇ ਲੈਫਟੀਨੈਂਟ ਅਬੀਜੀਤ ਬੋਰਾ ਦਾ 2005 ਵਿੱਚ ਦੇਹਾਂਤ ਹੋ ਗਿਆ ਸੀ। ਉਸਨੇ ਆਪਣੀ ਰਿਟਾਇਰਡ ਜ਼ਿੰਦਗੀ ਆਪਣੇ ਵੱਡੇ ਬੇਟੇ, 2 ਨੂੰਹਾਂ, ਉਨ੍ਹਾਂ ਦੇ 3 ਪਿਆਰੇ ਬੱਚਿਆਂ ਨਾਲ ਬਤੀਤ ਕੀਤੀ।

ਮੌਤ[ਸੋਧੋ]

5 ਅਗਸਤ 2016 ਨੂੰ 93 ਸਾਲ ਦੀ ਉਮਰ ਵਿੱਚ ਗੁਹਾਟੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਬੁਢਾਪੇ ਦੀ ਸਮੱਸਿਆ ਕਾਰਨ ਉਸਦੀ ਮੌਤ ਹੋ ਗਈ। ਉਸ ਦਾ ਅੰਤਮ ਸਸਕਾਰ ਨਾਗਾਓਂ ਵਿੱਚ ਪੂਰੇ ਰਾਜ ਸਨਮਾਨ ਨਾਲ ਕੀਤਾ ਗਿਆ।

ਹਵਾਲੇ[ਸੋਧੋ]