ਮਾਂਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦਾਲ ਵਜੋਂ ਵਰਤੇ ਜਾਂਦੇ ਇਕ ਫਲੀਦਾਰ ਅਨਾਜ/ਅੰਨ ਨੂੰ ਮਾਂਹ ਕਹਿੰਦੇ ਹਨ। ਇਸ ਦਾ ਰੰਗ ਕਾਲਾ ਹੁੰਦਾ ਹੈ। ਮੂੰਹ ’ਤੇ ਥੋੜੀ ਜਿਹੀ ਚਟਿਆਈ ਦਾ ਅੰਸ਼ ਹੁੰਦਾ ਹੈ। ਮਾਂਹ ਦੇ ਆਟੇ ਦੀਆਂ ਵੜੀਆਂ ਬਣਾਈਆਂ ਜਾਂਦੀਆਂ ਹਨ। ਮਾਂਹ ਦੇ ਆਟੇ ਵਿਚ ਆਮ ਆਟੇ ਨਾਲੋਂ ਲੇਸ ਤੇ ਅਕੜਾ ਜ਼ਿਆਦਾ ਹੁੰਦਾ ਹੈ। ਮਾਂਹ ਦੀ ਦਾਲ ਆਮ ਖਾਧੀ ਜਾਂਦੀ ਹੈ। ਮਾਂਹ ਦੀ ਦਾਲ ਨੂੰ ਸ਼ਗਨਾਂ ਦੀ ਦਾਲ ਮੰਨਿਆ ਜਾਂਦਾ ਹੈ। ਧਾਰਮਿਕ ਤੇ ਹੋਰ ਤਿਉਹਾਰਾਂ, ਵਿਆਹਾਂ ਵਿਚ ਮਾਂਹ ਦੀ ਦਾਲ ਬਣਾਈ ਜਾਂਦੀ ਹੈ। ਮਾਂਹ ਦੀ ਫ਼ਸਲ ਸਾਉਣੀ ਦੀ ਫ਼ਸਲ ਹੈ। ਇਸ ਫ਼ਸਲ ਦੀ ਬਿਜਾਈ ਥੋੜ੍ਹੀ ਵਿਰਲੀ ਕੀਤੀ ਜਾਂਦੀ ਹੈ। ਪਹਿਲੇ ਸਮਿਆਂ ਵਿਚ ਹਰ ਜਿਮੀਂਦਾਰ ਮਾਂਹ ਦੀ ਫ਼ਸਲ ਬੀਜਦਾ ਸੀ। ਘੱਟੋ-ਘੱਟ ਘਰ ਦੀ ਲੋੜ ਜੋਗੀ ਤਾਂ ਜ਼ਰੂਰ ਹੀ ਬੀਜਦਾ ਸੀ। ਹੁਣ ਖੇਤੀ ਵਪਾਰਕ ਦ੍ਰਿਸ਼ਟੀਕੋਣ ਦੇ ਹਿਸਾਬ ਨਾਲ ਕੀਤੀ ਜਾਂਦੀ ਹੈ। ਹੁਣ ਹਰ ਜਿਮੀਂਦਾਰ ਮਾਂਹ ਦੀ ਫ਼ਸਲ ਨਹੀਂ ਬੀਜਦਾ। ਕੋਈ-ਕੋਈ ਹੀ ਬੀਜਦਾ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.