ਮਾਚੂ ਪਿਕਚੂ
ਦਿੱਖ
UNESCO World Heritage Site | |
---|---|
Criteria | ਮਿਸ਼ਰਤ: i, iii, vii, ix |
Reference | 274 |
Inscription | 1983 (ਸੱਤਵਾਂ Session) |
ਮਾਚੂ ਪਿਕਚੂ (ਸਪੇਨੀ ਉਚਾਰਨ: [ˈmatʃu ˈpiktʃu], ਕੇਚੂਆ: [Machu Picchu] Error: {{Lang}}: text has italic markup (help) [ˈmɑtʃu ˈpixtʃu], "ਪੁਰਾਣੀ ਚੋਟੀ") ਪੰਦਰਵੀਂ ਸਦੀ ਦਾ ਇੱਕ ਇੰਕਾ ਟਿਕਾਣਾ ਹੈ ਜੋ ਸਮੁੰਦਰ ਤਲ ਤੋਂ 2,430 ਮੀਟਰ ਉੱਤੇ ਸਥਿਤ ਹੈ।[1][2] ਇਹ ਪੇਰੂ, ਦੱਖਣੀ ਅਮਰੀਕਾ ਦੇ ਕੂਸਕੋ ਖੇਤਰ ਵਿੱਚ ਪੈਂਦਾ ਹੈ। ਇਹ ਪੇਰੂ ਵਿੱਚ ਉਰੂਬਾਂਬਾ ਘਾਟੀ ਉੱਤੇ ਇੱਕ ਪਹਾੜੀ ਉਭਾਰ ਉੱਤੇ ਸਥਿਤ ਹੈ ਜੋ ਕੂਸਕੋ ਤੋਂ 80 ਕਿ.ਮੀ. ਉੱਤਰ-ਪੱਛਮ ਵੱਲ ਹੈ ਅਤੇ ਜਿਸ ਵਿੱਚੋਂ ਉਰੂਬਾਂਬਾ ਦਰਿਆ ਵਗਦਾ ਹੈ। ਬਹੁਤੇ ਪੁਰਾਤੱਤਵ ਵਿਗਿਆਨੀ ਮੰਨਦੇ ਹਨ ਕਿ ਮਾਚੂ ਪਿਕਚੂ ਇੰਕਾ ਸਮਰਾਟ ਪਾਚਾਕੂਤੀ (1438-1472) ਲਈ ਬਣਾਈ ਗਈ ਹੁਕਮਰਾਨ ਜਗੀਰ ਸੀ। ਇਸਨੂੰ ਕਈ ਵਾਰ "ਇੰਕਿਆਂ ਦਾ ਸ਼ਹਿਰ" ਕਿਹਾ ਜਾਂਦਾ ਹੈ ਅਤੇ ਇਹ ਇੰਕਾ ਸੱਭਿਅਤਾ ਦਾ ਸਭ ਤੋਂ ਪ੍ਰਸਿੱਧ ਚਿੰਨ੍ਹ ਹੈ।
ਹਵਾਲੇ
[ਸੋਧੋ]- ↑ "UNESCO advisory body evaluation" (PDF).
- ↑ UNESCO World Heritage Centre.