ਮੁਕਤੀਦਾਤਾ ਈਸਾ (ਬੁੱਤ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਮੁਕਤੀਦਾਤਾ ਈਸਾ
Cristo Redentor Rio de Janeiro 4.jpg
ਗੁਣਕ 22°57′7″S 43°12′38″W / 22.95194°S 43.21056°W / -22.95194; -43.21056
ਸਥਿਤੀ ਰਿਓ ਡੀ ਜਨੇਰੋ, ਬ੍ਰਾਜ਼ੀਲ
ਕਿਸਮ ਬੁੱਤ
ਉਚਾਈ 30 ਮੀਟਰ (98 ਫੁੱਟ)
ਮੁਕੰਮਲਤਾ ਮਿਤੀ 12 ਅਕਤੂਬਰ, 1931 ਨੂੰ ਸਪੁਰਦਗੀ
12 ਅਕਤੂਬਰ 2006 ਨੂੰ ਪ੍ਰਵਾਨ
7 ਜੁਲਾਈ, 2007 ਦੁਨੀਆਂ ਦੇ ਨਵੇਂ ਸੱਤ ਅਜੂਬੇ

ਮੁਕਤੀਦਾਤਾ ਈਸਾ (ਪੁਰਤਗਾਲੀ: Cristo Redentor, ਮਿਆਰੀ ਬ੍ਰਾਜ਼ੀਲੀ ਪੁਰਤਗਾਲੀ: [ˈkɾistu ʁedẽˈtoʁ], ਸਥਾਨਕ ਬੋਲੀ: [ˈkɾiʃtu ɦedẽjˈtoɦ]) ਰਿਓ ਡੀ ਜਨੇਰੋ, ਬ੍ਰਾਜ਼ੀਲ ਵਿਖੇ ਈਸਾ ਮਸੀਹ ਦਾ ਇੱਕ ਬੁੱਤ ਹੈ ਜਿਸ ਨੂੰ 1931 ਤੋਂ 2010 ਤੱਕ ਦੁਨੀਆਂ ਦਾ ਸਭ ਤੋਂ ਵੱਡਾ ਕਲਾਤਮਕ ਸਜਾਵਟ ਵਾਲ਼ਾ ਬੁੱਤ ਮੰਨਿਆ ਜਾਂਦਾ ਸੀ ਜਿਹਦੀ ਥਾਂ ਹੁਣ ਪੋਲੈਂਡ ਵਿਚਲੇ ਰਾਜਾ ਈਸਾ ਬੁੱਤ ਨੇ ਲੈ ਲਈ ਹੈ। ਇਹ 30 ਮੀਟਰ (98 ਫੁੱਟ) ਉੱਚਾ ਹੈ, ਜਿਸ ਵਿੱਚ ਇਸ ਦੀ 8 ਮੀਟਰ (26 ਫੁੱਟ) ਉੱਚੀ ਚੌਂਕੀ ਸ਼ਾਮਲ ਨਹੀਂ ਹੈ ਅਤੇ ਇਹਦੀਆਂ ਬਾਂਹਾਂ ਦਾ ਪਸਾਰ 28 ਮੀਟਰ (92 ਫੁੱਟ) ਦਾ ਹੈ।[1] ਇਹਦਾ ਭਾਰ 635 ਟਨ ਹੈ ਅਤੇ ਇਹ ਸ਼ਹਿਰ ਨੂੰ ਉੱਤੋਂ ਵੇਖਦਾ ਹੋਇਆ ਤਿਹੂਕਾ ਜੰਗਲ ਰਾਸ਼ਟਰੀ ਪਾਰਕ ਵਿੱਚ ਕੋਰਕੋਵਾਦੋ ਪਹਾੜ ਦੀ ਚੋਟੀ ਉੱਤੇ ਸਥਿੱਤ ਹੈ। ਈਸਾਈ ਮੱਤ ਦਾ ਇਹ ਚਿੰਨ ਰਿਓ ਡੀ ਜਨੇਰੋ ਅਤੇ ਬ੍ਰਾਜ਼ੀਲ ਵਾਸਤੇ ਇੱਕ ਪਛਾਣ ਬਣ ਗਿਆ ਹੈ।[2] ਇਹ ਪਕਿਆਈ ਰੋੜੀ ਅਤੇ ਸਾਬਣ-ਪੱਥਰ ਦਾ ਬਣਿਆ ਹੋਇਆ ਹੈ ਅਤੇ 1922 ਅਤੇ 1931 ਵਿਚਕਾਰ ਸਿਰਜਿਆ ਗਿਆ ਸੀ।[3][4][5]

ਇਤਿਹਾਸ[ਸੋਧੋ]

ਅਸਮਾਨ ਤੋਂ ਬੁੱਤ ਦੀ ਝਲਕ

ਕੋਰਕੋਵਾਡੋ ਪਰਬਤ ਦੀ ਸਿੱਖਰ ਉੱਤੇ ਇੱਕ ਵਿਸ਼ਾਲ ਮੂਰਤੀ ਸਥਾਪਤ ਕਰਨ ਦਾ ਵਿਚਾਰ ਪਹਿਲੀ ਵਾਰ 1850 ਦੇ ਦਹਾਕੇ ਦੇ ਮਧ ਵਿੱਚ ਸੁਝਾਇਆ ਗਿਆ ਸੀ ਜਦੋਂ ਕੈਥੋਲਿਕ ਪਾਦਰੀ ਪੇਡਰੋ ਮਾਰੀਆ ਬਾਸ ਨੇ ਰਾਜਕੁਮਾਰੀ ਇਸਾਬੇਲ ਨੂੰ ਇੱਕ ਵਿਸ਼ਾਲ ਧਾਰਮਿਕ ਸਮਾਰਕ ਬਣਾਉਣ ਲਈ ਧਨ ਵਾਸਤੇ ਬੇਨਤੀ ਕੀਤੀ ਸੀ। ਰਾਜਕੁਮਾਰੀ ਇਸਾਬੇਲ ਨੇ ਇਸ ਵਿਚਾਰ ਤੇ ਜਿਆਦਾ ਧਿਆਨ ਨਹੀਂ ਦਿੱਤਾ ਅਤੇ ਬਰਾਜੀਲ ਦੇ ਗਣਰਾਜ ਬਣ ਜਾਣ ਦੇ ਬਾਅਦ 1889 ਵਿੱਚ ਇਸਨੂੰ ਖਾਰਿਜ ਕਰ ਦਿੱਤਾ ਗਿਆ, ਜਿਸਦੇ ਕਨੂੰਨ ਵਿੱਚ ਗਿਰਜਾ ਘਰ ਅਤੇ ਰਾਜ ਨੂੰ ਵੱਖ-ਵੱਖ ਰੱਖਣ ਦੀ ਮੱਦ ਸੀ।.[6] ਦੂਜੀ ਵਾਰ ਅਜਿਹਾ ਪ੍ਰਸਤਾਵ ਰਿਓ ਦੇ ਕੈਥੋਲਿਕ ਸਰਕਲ ਨੇ 1921 ਵਿੱਚ ਲਿਆਂਦਾ।[7] but poor weather affected the signal and it had to be lit by workers in Rio.[6] ਇਸ ਸਰਕਲ ਨੇ ਮੂਰਤੀ ਨਿਰਮਾਣ ਲਈ ਦਾਨ ਰਾਸ਼ੀ ਅਤੇ ਹਸਤਾਖਰ ਜੁਟਾਣ ਵਾਸਤੇ ਸੇਮਾਨਾ ਡੂ ਮੋਨੁਮੇਂਟੋ (ਮੋਨੁਮੇਂਟ ਸਪਤਾਹ) ਨਾਮਕ ਇੱਕ ਪਰੋਗਰਾਮ ਦਾ ਆਯੋਜਨ ਕੀਤਾ। ਦਾਨ ਜਿਆਦਾਤਰ ਬ੍ਰਾਜ਼ੀਲ ਦੇ ਕੈਥੋਲਿਕ ਸਮੁਦਾਏ ਤੋਂ ਇਕੱਤਰ ਹੋਇਆ।[3] ਈਸਾ ਮਸੀਹ ਦੀ ਮੂਰਤੀ ਲਈ ਚੁਣੇ ਗਏ ਡਿਜਾਇਨਾਂ ਵਿੱਚ ਈਸਾਈ ਕਰਾਸ ਦਾ ਇੱਕ ਪ੍ਰਤੀਕ, ਆਪਣੇ ਹੱਥ ਵਿੱਚ ਗਲੋਬ ਲਈ ਈਸਾ ਮਸੀਹ ਦੀ ਇੱਕ ਮੂਰਤੀ ਅਤੇ ਸੰਸਾਰ ਦਾ ਪ੍ਰਤੀਕ ਇੱਕ ਚਬੂਤਰਾ ਸ਼ਾਮਿਲ ਸੀ।[8] ਫੈਲਾਈਆਂ ਬਾਹਾਂ ਵਾਲਾ, ਸ਼ਾਂਤੀ ਦਾ ਪ੍ਰਤੀਕ, ਮੁਕਤੀਦਾਤਾ ਈਸਾ ਦਾ ਬੁੱਤ ਚੁਣਿਆ ਗਿਆ।

ਹਵਾਲੇ[ਸੋਧੋ]