ਮਾਰਗਰੀਟਾ ਵਿਦ ਅ ਸਟਰੌਅ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਾਰਗਰੀਟਾ ਵਿਦ ਅ ਸਟਰੌਅ
ਨਿਰਦੇਸ਼ਕਸ਼ੋਨਾਲੀ ਬੋਸ[1]
ਨਿਰਮਾਤਾਸ਼ੋਨਾਲੀ ਬੋਸ
ਨਿਲੇਸ਼ ਮਾਨਿਆਰ
ਲੇਖਕਸ਼ੋਨਾਲੀ ਬੋਸ
ਸਿਤਾਰੇਕਲਕੀ ਕੋਚਲਿਨ[2]
Revathi
Sayani Gupta
ਸੰਗੀਤਕਾਰਮਿੱਕੀ ਮੈਕਲੀਅਰੀ
ਸਿਨੇਮਾਕਾਰਐਨੀ ਮਿਸਾਵਾ
ਸੰਪਾਦਕਮਨੀਸ਼ਾ ਆਰ. ਬਲਦਾਵਾ
ਸਟੂਡੀਓਵਾਇਆਕਾਮ 18 ਮੋਸ਼ਨ ਪਿਕਚਰਜ਼
ਰਿਲੀਜ਼ ਮਿਤੀ(ਆਂ)
  • 8 ਸਤੰਬਰ 2014 (2014-09-08) (TIFF)
  • 17 ਅਪ੍ਰੈਲ 2015 (2015-04-17)
ਦੇਸ਼ਭਾਰਤ
ਭਾਸ਼ਾਹਿੰਦੀ
ਅੰਗਰੇਜ਼ੀ

ਮਾਰਗਰੀਾ ਵਿਦ ਅ ਸਟਰੌਅ 2014 ਦੀ ਇੱਕ ਭਾਰਤੀ ਫਿਲਮ ਹੈ। ਪਹਿਲਾਂ ਇਸਦਾ ਨਾਂਅ ਭਾਰਤ ਵਿੱਚ ਰਿਲੀਜ਼ ਹੋਣ ਲਈ ਛੂਨੇ ਚਲੀ ਆਸਮਾਨ ਅਤੇ ਅੰਤਰਰਾਸ਼ਟਰੀ ਪੱਧਰ ਉੱਪਰ ਮਾਰਗਰੀਟਾ ਵਿਦ ਅ ਸਟਰੌਅ ਰੱਖਿਆ ਗਿਆ ਸੀ ਪਰ ਬਾਅਦ ਵਿੱਚ ਬਿਨਾਂ ਨਾਂਅ ਬਦਲੇ ਹੀ ਸਭ ਪਾਸੇ ਮਾਰਗਰੀਟਾ ਵਿਦ ਅ ਸਟਰੌਅ ਨਾਂਅ ਨਾਲ ਹੀ ਰਿਲੀਜ਼ ਕਰ ਦਿੱਤੀ ਗਈ। ਇਸ ਵਿੱਚ ਮੁੱਖ ਕਿਰਦਾਰ ਦੀ ਭੂਮਿਕਾ ਵਿੱਚ ਕਲਕੀ ਕੋਚਲਿਨ ਹੈ।[3][4] ਕਲਕੀ ਸਿਰੀਬਰਲ ਪਾਲਸੀ ਨਾਲ ਪੀੜਤ ਕੁੜੀ ਹੈ।[5] ਇਸ ਬਿਮਾਰੀ ਵਿੱਚ ਸਰੀਰਕ ਵਿਕਾਸ ਦੀ ਗਤੀ ਬਹੁਤ ਧੀਮੀ ਹੋ ਜਾਂਦੀ ਹੈ। ਫ਼ਿਲਮ ਆਪਣੇ ਵਰਗੇ ਵਿਸ਼ਿਆਂ ਵਾਲੀਆਂ 5 ਫਿਲਮਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਵਰਕ ਇਨ ਪ੍ਰੋਗਰੈੱਸ ਲ਼ੈਬ ਆਫ ਫਿਲਮ ਬਜ਼ਾਰ 2013 ਲਈ ਚੁਣਿਆ ਗਿਆ।[6][7] ਫ਼ਿਲਮ ਦਾ ਪਹਿਲਾਂ ਪ੍ਰੀਮੀਅਰ 8 ਸਤੰਬਰ 2014 ਨੂੰ 2014 ਟੋਰਾਂਟੋ ਅੰਤਰਰਾਸ਼ਟਰੀ ਫ਼ਿਲਮ ਉਤਸਵ ਵਿੱਚ ਹੋਇਆ। ਇਸ ਤੋਂ ਬਾਅਦ ਇਸ ਨੂੰ ਤਾਲੀਨ ਬਲੈਕ ਨਾਈਟਜ਼ ਫ਼ਿਲਮ ਉਤਸਵ, ਬੀ.ਐਫ.ਆਈ ਲੰਡਨ ਫਿਲਮ ਉਤਸਵ, ਬੁਸਾਨ ਅੰਤਰਰਾਸ਼ਟਰੀ ਫ਼ਿਲਮ ਉਤਸਵ ਅਤੇ ਸਾਂਤਾ ਬਾਰਬਰਾ ਅੰਤਰਰਾਸ਼ਟਰੀ ਫ਼ਿਲਮ ਉਤਸਵ ਵਿੱਚ ਦਿਖਾਇਆ ਗਿਆ।[8][9][10] ਇਹ ਭਾਰਤਵਿੱਚ 17 ਅਪ੍ਰੈਲ 2015 ਨੂੰ ਰਿਲੀਜ਼ ਹੋਈ।[11]

ਸਨਮਾਨ[ਸੋਧੋ]

ਫ਼ਿਲਮ ਨੇ 2014 ਟੋਰਾਂਟੋ ਅੰਤਰਰਾਸ਼ਟਰੀ ਫਿਲਮ ਉਤਸਵ ਵਿੱਚ NETPAC ਪੁਰਸਕਾਰ ਜਿੱਤਿਆ। ਇਹ ਇਸ ਉਤਸਵ ਵਿੱਚ ਪੁਰਸਕਾਰ ਜਿੱਤਣ ਵਾਲੀ ਇੱਕੋ-ਇੱਕ ਭਾਰਤੀ ਫ਼ਿਲਮ ਸੀ। ਕਲਕੀ ਨੂੰ ਤਾਲੀਨ ਬਲੈਕ ਨਾਈਟਸ ਫ਼ਿਲਮ ਉਤਸਵ ਵਿੱਚ ਸਰਵੋਤਮ ਅਦਾਕਾਰਾ ਦਾ ਪੁਰਸਕਾਰ ਮਿਲਿਆ।[12][13] ਫ਼ਿਲਮ ਨੂੰ 2015 ਵਿੱਚ ਫਰਾਂਸ ਵਿੱਚ ਵੇਸਲ ਫਿਲਮ ਉਤਸਵ ਵਿੱਚ ਕਈ ਪੁਰਸਕਾਰ ਪ੍ਰਾਪਤ ਹੋਏ[14] ਅਤੇ ਸਰਵੋਤਮ ਸੰਗੀਤ ਦਾ ਪੁਰਸਕਾਰ ਵੀ ਮਿਲਿਆ।[15][16]

ਕਥਾਨਕ[ਸੋਧੋ]

ਲੈਲਾ (ਕਲਕੀ ਕੋਚਲਿਨ) ਇੱਕ ਅੱਲੜ੍ਹ ਮੁਟਿਆਰ ਹੈ ਜੋ ਸਿਰੀਬਰਲ ਪਾਲਸੀ ਨਾਲ ਪੀੜਤ ਕੁੜੀ ਹੈ। ਇਸ ਬਿਮਾਰੀ ਵਿੱਚ ਸਰੀਰਕ ਵਿਕਾਸ ਦੀ ਗਤੀ ਬਹੁਤ ਧੀਮੀ ਹੋ ਜਾਂਦੀ ਹੈ। ਉਹ ਦਿੱਲੀ ਯੂਨੀਵਰਸਿਟੀ ਵਿੱਚ ਵਿਦਿਆਰਥਣ ਹੈ ਅਤੇ ਇਹ ਇੱਕ ਵਧੀਆ ਲੇਖਕ ਹੈ। ਲੈਲਾ ਨੂੰ ਕਾਲਜ ਦੇ ਇੱਕ ਸੰਗੀਤਕ ਬੈਂਡ ਦੇ ਇੱਕ ਗਾਇਕ ਨਾਲ ਪਿਆਰ ਹੋ ਜਾਂਦਾ ਹੈ। ਜਦ ਲੈਲਾ ਇਸ ਪਿਆਰ ਦਾ ਇਜ਼ਹਾਰ ਕਰਦੀ ਹੈ ਤਾਂ ਉਹ ਮੁੰਡਾ ਇਨਕਾਰ ਦਿੰਦਾ ਹੈ। ਲੈਲਾ ਅੰਦਰੋਂ ਪੂਰੀ ਤਰ੍ਹਾਂ ਟੁੱਟ ਜਾਂਦੀ ਹੈ ਪਰ ਉਸਨੂੰ ਉਸਦੀ ਪੜ੍ਹਾਈ ਉਸਦੇ ਠੀਕ ਹੋਣ ਵਿੱਚ ਮਦਦ ਕਰਦੀ ਹੈ। ਉਸਨੂੰ ਨਿਊਯਾਰਕ ਯੂਨੀਵਰਸਿਟੀ ਤੋਂ ਵਜ਼ੀਫਾ ਮਿਲਦਾ ਹੈ ਅਤੇ ਉਹ ਆਪਣੀ ਮਾਂ ਨਾਲ ਅਮਰੀਕਾ ਚਲੀ ਜਾਂਦੀ ਹੈ।

ਮੈਨਹੈਟਨ ਵਿੱਚ ਰਹਿੰਦਿਆਂ ਹੋਇਆ, ਲੈਲਾ ਇੱਕ ਨੌਜਵਾਨ ਮੁੰਡੇ ਜਾਰਡ ਨੂੰ ਮਿਲਦੀ ਹੈ। ਜਾਰਡ ਦੇਖਣ ਨੂੰ ਬਹੁਤ ਆਕਰਸ਼ਕ ਹੈ। ਜਾਰਡ ਉਸਦੀ ਪੜ੍ਹਾਈ ਵਿੱਚ ਮਦਦ ਕਰਦਾ ਹੈ ਅਤੇ ਉਸਨੂੰ ਟਾਈਪਿੰਗ ਕਰਨਾ ਸਿਖਾਉਂਦਾ ਹੈ। ਉਹ ਇੱਕ ਨੌਜਵਾਨ ਕਾਰਕੁੰਨ ਕੁੜੀ ਖਾਨੁਮ ਨੂੰ ਮਿਲਦੀ ਹੈ। ਸਮੇਂ ਦੇ ਨਾਲ-ਨਾਲ ਲੈਲਾ ਨੂੰ ਮਹਿਸੂਸ ਹੁੰਦਾ ਹੈ ਕਿ ਉਹ ਜਾਰਡ ਅਤੇ ਖਾਨੁਮ ਦੋਹਾਂ ਲਈ ਇੱਕੋ ਜਿਹੀ ਭਾਵਨਾ ਮਹਿਸੂਸ ਕਰਦੀ ਹੈ। ਉਹ ਜਦ ਆਪਣੀ ਮਾਂ ਨੂੰ ਦੱਸਦੀ ਹੈ ਕਿ ਉਹ ਦੁਲਿੰਗੀ ਹੈ ਤਾਂ ਉਹ ਲੈਲਾ ਨੂੰ ਸਮਝ ਨਹੀਂ ਪਾਉਂਦੀ। ਪਰ ਫਿਰ ਹੌਲੀ-ਹੌਲੀ ਸਭ ਠੀਕ ਹੋ ਜਾਂਦਾ ਹੈ। ਮਾਂ ਲੈਲਾ ਦੀ ਦੁਲਿੰਗਕਤਾ ਸਵੀਕਾਰ ਕਰ ਲੈਂਦੀ ਹੈ। ਲੈਲਾ ਦੀ ਮਾਂ ਕੈਂਸਰ ਨਾਲ ਪੀੜਿਤ ਹੈ ਅਤੇ ਉਹ ਆਖਰੀ ਅਵਸਥਾ ਵਿੱਚ ਹੈ। ਉਹ ਲੈਲਾ ਦਾ ਖਾਨੁਮ ਨਾਲ ਪਿਆਰ ਨੂੰ ਸਵੀਕਾਰ ਕਰ ਲੈਂਦੀ ਹੈ। ਮਾਂ ਦੇ ਮਰਨ ਉੱਪਰ ਉਹ ਰਿਕਾਰਡ ਕੀਤਾ ਭਾਸ਼ਣ ਦਿੰਦੀ ਹੈ ਜਿਸ ਵਿੱਚ ਉਹ ਕਹਿੰਦੀ ਹੈ ਕਿ ਉਸਦੀ ਜ਼ਿੰਦਗੀ ਵਿੱਚ ਇੱਕੋ ਸ਼ਖ਼ਸ ਸੀ ਜਿਸਨੇ ਉਸਨੂੰ ਪਿਆਰ ਕੀਤਾ ਅਤੇ ਉਹ ਸ਼ਖ਼ਸ ਹੁਣ ਮਰ ਚੁੱਕਿਆ ਹੈ।

ਕਹਾਣੀ ਦੇ ਅੰਤ ਵਿੱਚ ਉਹ ਇਕੱਲੀ ਹੀ ਡੇਟ ਉੱਪਰ ਜਾਂਦੀ ਹੈ। ਉਸਦਾ ਇਕੱਲੇ ਜਾਣਾ ਇਸ ਗੱਲ ਦਾ ਸੰਕੇਤ ਹੈ ਕਿ ਉਹ ਜ਼ਿੰਦਗੀ ਨੂੰ ਹੁਣ ਇਕੱਲੇ ਹੀ ਜਿਉਣਾ ਚਾਹੁੰਦੀ ਹੈ, ਨਾ ਕਿ ਕਿਸੇ ਮਰਦ ਜਾਂ ਔਰਤ ਨਾਲ।[8][10]

ਕਲਾਕਾਰ ਟੋਲੀ[ਸੋਧੋ]

  • ਕਲਕੀ ਕੋਚਲਿਨ (ਲੈਲਾ)
  • ਰੇਵਥੀ (ਸ਼ੁਭਾਂਗਿਨੀ)[17]
  • ਸਯਾਨੀ ਗੁਪਤਾ (ਖਾਨੁਮ)
  • ਕੁਲਜੀਤ ਸਿੰਘ (ਲੈਲਾ ਦਾ ਪਤੀ)
  • ਹੁਸੈਨ ਦਲਾਲ
  • ਵਿਲਿਅਮ ਮੋਸਲੀ (ਜਾਰਡ)

ਬਾਕਸ ਆਫਿਸ ਉੱਪਰ ਕਮਾਈ[ਸੋਧੋ]

'ਮਾਰਗਰੀਟਾ ਵਿਦ ਅ ਸਟਰੌਅ' worldwide collections breakdown[18]
Territory Territory wise Collections break-up
India Nett Gross:

INR5.975 ਕਰੋੜ (US$9,40,000)

Distributor share:

INR2.425 ਕਰੋੜ (US$3,80,000)

Total Gross:

INR7.300 ਕਰੋੜ (US$1.1 million)

Worldwide INR7.33 ਕਰੋੜ (US$1.2 million)
Budget INR6.00 ਕਰੋੜ (US$9,40,000)

ਹਵਾਲੇ[ਸੋਧੋ]