ਮਾਰੀਆ ਸ਼ਾਰਾਪੋਵਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਾਰੀਆ ਸ਼ਾਰਾਪੋਵਾ
Maria Sharapova, December 2008.jpg
ਮਾਰੀਆ ਸ਼ਾਰਾਪੋਵਾ 2008 ਵਿੱਚ
ਦੇਸ਼  ਰੂਸ
ਰਹਾਇਸ਼ ਬਰੈਡੈਂਟਨ, ਫ਼ਲੌਰਿਡਾ,
ਸੰਯੁਕਤ ਰਾਮ ਅਮਰੀਕਾ
ਜਨਮ (1987-04-19) 19 ਅਪ੍ਰੈਲ 1987 (ਉਮਰ 32)
ਨਇਆਗਾਨ, ਸੋਵੀਅਤ ਸੰਘ
ਪ੍ਰੋਫੈਸ਼ਨਲ ਖੇਡਣਾ ਕਦੋਂ ਸ਼ੁਰੂ ਕੀਤਾ 19 ਅਪਰੈਲ, 2001
ਅੰਦਾਜ਼ ਸੱਜੇ ਹੱਥ ਦੀ ਖਿਡਾਰਨ
ਇਨਾਮ ਦੀ ਰਾਸ਼ੀ

26,871,826 ਅਮਰੀਕੀ ਡਾਲਰ

  • ਡਬਲਿਓ ਟੀ ਏ ਤੀਜੀ ਰੈਂਕ
ਸਿੰਗਲ
ਕਰੀਅਰ ਰਿਕਾਰਡ 514–124 (80.56%)
ਕਰੀਅਰ ਟਾਈਟਲ 29 ਡਬਲਿਓ ਟੀ ਏ, 4 ITF
ਸਭ ਤੋਂ ਵੱਧ ਰੈਂਕ No. 1 (22 ਅਗਸਤ 2005)
ਮੌਜੂਦਾ ਰੈਂਕ No. 5 (27 ਜਨਵਰੀ 2014)
ਗ੍ਰੈਂਡ ਸਲੈਮ ਟੂਰਨਾਮੈਂਟ
ਆਸਟ੍ਰੇਲੀਅਨ ਓਪਨ ਜੇਤੂ 2008 ਆਸਟ੍ਰੇਲੀਆ ਓਪਨ
ਫ੍ਰੈਂਚ ਓਪਨ ਜੇਤੂ 2012 ਫ੍ਰੈਚ ਓਪਨ
ਵਿੰਬਲਡਨ ਟੂਰਨਾਮੈਂਟ ਜੇਤੂ 2004 ਵਿੰਬਲਡਨ ਟੂਰਨਾਮੈਂਟ
ਯੂ. ਐਸ. ਓਪਨ ਜੇਤੂ 2006 ਯੂਐਸ ਓਪਨ
ਟੂਰਨਾਮੈਂਟ
ਵਿਸ਼ਵ ਟੂਰ ਟੂਰਨਾਮੈਂਟ ਜੇਤੂ 2004 ਡਬਲਿਓ ਟੀ ਏ ਟੂਰ ਮੁਕਾਬਲਾ
ਉਲੰਪਿਕ ਖੇਡਾਂ Silver medal.svg ਓਲੰਪਿਕ ਸੋਨ ਤਗਮਾ 2012 ਓਲੰਪਿਕ ਖੇਡਾਂ
ਡਬਲ
ਕੈਰੀਅਰ ਰਿਕਾਰਡ 23–17
ਕੈਰੀਅਰ ਟਾਈਟਲ 3 WTA
ਉਚਤਮ ਰੈਂਕ No. 41 (14 ਜੂਨ, 2004)
ਗ੍ਰੈਂਡ ਸਲੈਮ ਡਬਲ ਨਤੀਜੇ
ਆਸਟ੍ਰੇਲੀਅਨ ਓਪਨ 2 ਰਾਉਂਡ 2003 ਆਸਟ੍ਰੇਲੀਆ ਓਪਨ
ਯੂ. ਐਸ. ਓਪਨ 2 ਰਾਉਂਡ 2003 ਯੂਐਸ ਓਪਨ
ਮਿਕਸ ਡਬਲ
ਗ੍ਰੈਂਡ ਸਲੈਮ ਮਿਕਸ ਡਬਲ ਨਤੀਜੇ
ਯੂ. ਐਸ. ਓਪਨ 3 ਰਾਉਂਡ 2004 ਯੂਐਸ ਓਪਨ


ਮਾਰੀਆ ਯੂਰੀਏਵਨਾ ਸ਼ਾਰਾਪੋਵਾ (ਜਨਮ 19 ਅਪਰੈਲ 1987) ਦਾ ਜਨਮ ਤਤਕਾਲੀਨ ਸੋਵੀਅਤ ਸੰਘ ਅਤੇ ਵਰਤਮਾਨ ਰੂਸ ਦੇ ਸਾਇਬੇਰੀਆ ਪ੍ਰਾਂਤ ਵਿੱਚ ਹੋਇਆ ਸੀ। 1993 ਵਿੱਚ ਛੇ ਸਾਲ ਦੀ ਉਮਰ ਵਿੱਚ ਸ਼ਾਰਾਪੋਵਾ ਬਿਹਤਰ ਭਵਿੱਖ ਦੀ ਤਲਾਸ਼ ਵਿੱਚ ਪਿਤਾ ਯੂਰੀ ਦੇ ਨਾਲ ਰੂਸ ਛੱਡਕੇ ਅਮਰੀਕਾ ਦੇ ਫਲੋਰੀਡਾ ਪ੍ਰਾਂਤ ਵਿੱਚ ਚਲੀ ਗਈ ਸੀ। ਸ਼ਾਰਾਪੋਵਾ ਨੂੰ ਟੈਨਿਸ ਸ਼ੁਰੂ ਕਰਵਾਉਣ ਵਿੱਚ ਉਸ ਦੇ ਪਿਤਾ ਯੂਰੀ ਸ਼ਾਰਾਪੋਵਾ ਦਾ ਹੱਥ ਹੈ। 1991 ਵਿੱਚ ਯੂਰੀ ਦੇ ਦੋਸਤ ਅਲੈਗਜੈਂਡਰ ਕੈਫਲਨਿਕੋਵ ਨੇ ਚਾਰ ਵਰ੍ਹਿਆਂ ਦੀ ਸ਼ਾਰਾਪੋਵਾ ਨੂੰ ਆਪਣਾ ਟੈਨਿਸ ਰੈਕੇਟ ਦਿੱਤਾ ਸੀ। ਅਲੈਗਜੈਂਡਰ ਦਾ ਲੜਕਾ ਯੇਵਗਨੀ ਕੈਫਲਨਿਕੋਵ ਵੀ ਫਰੈਂਚ ਓਪਨ ਤੇ ਆਸਟਰੇਲੀਅਨ ਓਪਨ ਦਾ ਚੈਂਪੀਅਨ ਰਿਹਾ ਹੈ। ਇਸ ਤਰ੍ਹਾਂ ਯੂਰੀ ਤੇ ਅਲੈਗਜੈਂਡਰ ਦੋਵੇਂ ਦੋਸਤ ਗਰੈਂਡ ਸਲੈਮ ਜੇਤੂ ਬਾਪ ਹਨ। ਮਾਰੀਆ ਨੂੰ ਸ਼ੁਰੂਆਤੀ ਦਿਨਾਂ ਵਿੱਚ ਕੋਚਿੰਗ ਲਈ ਅਮਰੀਕਾ ਭੇਜਣ ਲਈ ਯੂਰੀ ਨੇ ਬਹੁਤ ਸਖਤ ਮਿਹਨਤ ਕਰਕੇ ਕਮਾਈ ਕੀਤੀ ਅਤੇ ਮਾਰੀਆ ਨੇ ਵੀ ਆਪਣੀ ਪਿਤਾ ਦੀ ਮਿਹਨਤ ਨੂੰ ਅਜਾਹੀਂ ਨਹੀਂ ਜਾਣ ਦਿੱਤਾ ਅਤੇ ਟੈਨਿਸ ਦੀ ਖੇਡ ਵਿੱਚ ਚੋਟੀ ਦਾ ਸਥਾਨ ਹਾਸਲ ਕਰਕੇ ਯੁਰੀ ਦਾ ਨਾਂ ਰੌਸ਼ਨ ਕੀਤਾ।[1]

ਗਰੈਂਡ ਸਲੈਮ[ਸੋਧੋ]

ਉਸ ਨੇ ਸਾਲ 2004 ਵਿੱਚ 17 ਵਰ੍ਹਿਆਂ ਦੀ ਉਮਰੇ ਆਪਣਾ ਪਹਿਲਾ ਗਰੈਂਡ ਸਲੈਮ ਵਿੰਬਲਡਨ ਜਿੱਤਿਆ। ਸ਼ਾਰਾਪੋਵਾ ਨੇ ਫਰੈਂਚ ਓਪਨ ਦਾ ਖਿਤਾਬ ਦੂਜੀ ਵਾਰ ਜਿੱਤਿਆ। 19 ਅਪਰੈਲ 1987 ਨੂੰ ਰੂਸ ਵਿੱਚ ਜਨਮੀ ਸ਼ਾਰਾਪੋਵਾ ਨੇ 2004 ਵਿੱਚ ਪਹਿਲਾ ਗਰੈਂਡ ਸਨਮਾਨ ਵਿੰਬਲਡਨ ਖਿਤਾਬ ਜਿੱਤਿਆ। ਖੇਡ ਵਿੱਚ ਲਗਾਤਾਰਤਾ ਦੀ ਘਾਟ ਦੀ ਸ਼ਿਕਾਰ ਸ਼ਾਰਾਪੋਵਾ ਨੇ 2006 ਵਿੱਚ ਯੂ.ਐਸ. ਓਪਨ ਤੇ 2008 ਵਿੱਚ ਆਸਟਰੇਲੀਅਨ ਓਪਨ ਜਿੱਤਿਆ। ਸਾਲ 2012 ਵਿੱਚ ਕਲੇਅ ਕੋਰਟ ’ਤੇ ਫਰੈਂਚ ਓਪਨ ਦਾ ਖਿਤਾਬ ਜਿੱਤ ਕੇ ਆਪਣੀ ਝੋਲੀ ਸਾਰੇ ਗਰੈਂਡ ਸਲੈਮ ਪਾਉਣ ਵਾਲੀ ਖਿਡਾਰਨ ਦਾ ਮਾਣ ਹਾਸਲ ਕੀਤਾ।[2]

ਹਵਾਲੇ[ਸੋਧੋ]

  1. WTA official site: WTA Singles Rankings
  2. "WTA | Players | Stats | Maria Sharapova". WTA. Retrieved January 25, 2012.