ਮਾਲ੍ਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਹਲਟ ਦੀਆਂ ਟਿੰਡਾਂ ਨੂੰ ਆਪਸ ਵਿਚ ਜੋੜੀ ਰੱਖਣ ਲਈ ਪਿੰਡਾਂ ਦੇ ਬਾਹਰਲੇ ਪਾਸੇ ਲਾਈਆਂ ਲੋਹੇ ਦੀਆਂ ਪੱਤਰੀਆਂ ਨਾਲ ਬਣੀ ਟਿੰਡਾਂ ਦੀ ਲੜੀ ਨੂੰ ਮਾਲ ਕਹਿੰਦੇ ਹਨ। ਇਨ੍ਹਾਂ ਪੱਤਰੀਆਂ ਦੇ ਸਿਰਿਆਂ 'ਤੇ ਗਲੀਆਂ ਕੱਢੀਆਂ ਹੁੰਦੀਆਂ ਹਨ। ਦੋਹਾਂ ਟਿੰਡਾਂ ਦੀਆਂ ਪੱਤਰੀਆਂ ਨੂੰ ਆਪਸ ਵਿਚ ਜੋੜ ਕੇ ਵਿਚ ਕਾਬਲਾ ਪਾ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਸਾਰੀਆਂ ਟਿੰਡਾਂ ਜੋੜ ਕੇ ਮਾਲ੍ਹ ਬਣਦੀ ਹੈ। ਮਾਲ੍ਹ ਹੀ ਖੂਹ ਹੀ ਵਿਚੋਂ ਪਾਣੀ ਕੱਢਦੀ ਹੈ। ਹੁਣ ਹਲਟ ਹੀ ਨਹੀਂ ਰਹੇ, ਮਾਲ੍ਹਾਂ ਕਿੱਥੋਂ ਰਹਿਣੀਆਂ ਹਨ ?[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.