ਮਾਸਾਈ ਲੋਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਾਸਾਈ ਅਫ਼ਰੀਕੀ ਦੇਸ਼ਾਂ, ਕੀਨੀਆ ਅਤੇ ਉੱਤਰੀ ਤਨਜ਼ਾਨੀਆ, ਦੇ ਜੰਗਲਾਂ ਅਤੇ ਘਾਹ ਦੇ ਮੈਦਾਨਾਂ ਵਿੱਚ ਰਹਿਣ ਵਾਲੇ ਮੂਲ ਨਿਵਾਸੀ ਹਨ। ਅਫ਼ਰੀਕੀ ਦੇਸੀ ਲੋਕਾਂ ਵਿੱਚੋਂ ਇਹ ਸਭ ਤੋਂ ਵੱਧ ਜਾਣੇ-ਪਛਾਣੇ ਲੋਕ ਹਨ। ਸੇਰੇਂਗਤੀ (Serengeti) ਨੈਸ਼ਨਲ ਪਾਰਕ ਅਤੇ ਉਸ ਦੇ ਆਲੇ-ਦੁਆਲੇ ਦੀਆਂ ਥਾਵਾਂ ਇਨ੍ਹਾਂ ਲੋਕਾਂ ਦਾ ਵੱਡਾ ਟਿਕਾਣਾ ਹੈ।

ਮਾਸਾਈ ਦੱਖਣੀ ਨੀਲ ਦਰਿਆ ਦੇ ਕੰਢਿਆਂ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕ ਹਨ। ਇਨ੍ਹਾਂ ਦੀ ਬੋਲੀ ਮਾਸਾਈ ਵੀ ਉਸੇ ਥਾਂ ਦੀਆਂ ਬੋਲੀਆਂ ਦੀ ਨੀਲੋ-ਸਹਾਰਾ ਪਰਵਾਰ ਵਿੱਚੋਂ ਹੈ।