ਸਮੱਗਰੀ 'ਤੇ ਜਾਓ

ਮਿਖ਼ਾਇਲ ਉਲੀਆਨੋਵ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮਿਖਾਇਲ ਉਲੀਆਨੋਵ
ਜਨਮ
ਮਿਖਾਇਲ ਅਲੈਗਜ਼ੈਂਡਰੋਵਿਚ ਉਲੀਆਨੋਵ

(1927-11-20)20 ਨਵੰਬਰ 1927
ਬੇਰਗਾਮਾਕ,ਮੁਰਮੋਤਸੇਵਸਕੀ ਜ਼ਿਲ੍ਹਾ,ਤਰਸਕੀ, ਸਾਇਬੇਰੀਅਨ ਖੇਤਰ, ਆਰਐਸਐਫਐਸਆਰ, ਯੂਐਸਐਸਆਰ
ਮੌਤ26 ਮਾਰਚ 2007(2007-03-26) (ਉਮਰ 79)
ਪੇਸ਼ਾਐਕਟਰ, ਥੀਏਟਰ ਡਾਇਰੈਕਟਰ, ਫਿਲਮਸਾਜ਼
ਸਰਗਰਮੀ ਦੇ ਸਾਲ1950-2007
ਵੈੱਬਸਾਈਟhttp://www.ulianov.ru/

ਮਿਖਾਇਲ ਅਲੈਗਜ਼ੈਂਡਰੋਵਿਚ ਉਲੀਆਨੋਵ (ਰੂਸੀ: Михаи́л Алекса́ндрович Улья́нов; 20 ਨਵੰਬਰ 1927 – 26 ਮਾਰਚ 2007) ਇੱਕ ਸੋਵੀਅਤ ਅਤੇ ਰੂਸੀ ਐਕਟਰ ਸੀ, ਦੂਜੇ ਵਿਸ਼ਵ ਯੁੱਧ ਦੇ ਸੋਵੀਅਤ ਥਿਏਟਰ ਅਤੇ ਸਿਨੇਮਾ ਦੇ ਬਾਅਦ ਸਭ ਤੋਂ ਵੱਧ ਮਾਨਤਾ ਪ੍ਰਾਪਤ ਵਿਅਕਤੀਆਂ ਵਿੱਚੋਂ ਇੱਕ ਸੀ। ਉਸਨੂੰ 1969 ਵਿੱਚ ਯੂਐਸਐਸਆਰ ਦਾ ਲੋਕ ਕਲਾਕਾਰ ਅਤੇ 1986 ਵਿੱਚ ਸੋਸ਼ਲਿਸਟ ਲੇਬਰ ਦਾ ਇੱਕ ਹੀਰੋ ਦਾ ਨਾਮਜਦ ਕੀਤਾ ਗਿਆ ਸੀ ਅਤੇ 1982 ਵਿੱਚ ਵੇਨਿਸ ਫਿਲਮ ਫੈਸਟੀਵਲ ਤੋਂ ਇੱਕ ਵਿਸ਼ੇਸ਼ ਇਨਾਮ ਪ੍ਰਾਪਤ ਹੋਇਆ ਸੀ।

ਜੀਵਨੀ

[ਸੋਧੋ]

ਮਿਖਾਇਲ ਅਲੈਗਜ਼ੈਂਡਰੋਵਿਚ ਉਲੀਅਨੋਵ ਨੇ ਬਚਪਨ ਅਤੇ ਜਵਾਨੀ ਓਮਸਕ ਓਬਲਾਸਟ ਦੇ ਸ਼ਹਿਰ ਤਾਰਾ ਵਿੱਚ ਬਿਤਾਈ। ਹਾਲਾਂਕਿ ਉਹ ਸਕਪਿੰਕਸਕੋਏ ਸਕੂਲ ਅਤੇ ਮਾਸਕੋ ਆਰਟ ਥੀਏਟਰ ਸਕੂਲ ਵਿੱਚ ਆਪਣੀ ਪ੍ਰੀਖਿਆ ਵਿੱਚ ਫੇਲ੍ਹ ਹੋ ਗਿਆ ਸੀ,[1] 1944 ਵਿੱਚ ਉਹ ਓਮਸਕ ਵਿੱਚ ਇੱਕ ਅਭਿਨੇਤਾ ਬਣਨ ਲਈ ਚਲਾ ਗਿਆ। ਓਮਸਕ ਡਰਾਮਾ ਦੇ ਸਟੂਡੀਓ ਵਿੱਚ ਦੋ ਸਾਲ ਦੇ ਅਧਿਐਨ ਤੋਂ ਬਾਅਦ ਉਹ ਮਾਸਕੋ ਚਲਾ ਗਿਆ ਅਤੇ 1946 ਵਿੱਚ ਸ਼ੁਕਿਨ ਥੀਏਟਰ ਸਕੂਲ ਵਿੱਚ ਦਾਖਲ ਹੋ ਗਿਆ। 

ਉਲੀਅਨੋਵ ਨੇ 1950 ਤੋਂ ਵਖਤਨਗਵ ਥੀਏਟਰ ਵਿੱਚ ਕੰਮ ਕੀਤਾ ਅਤੇ 1987 ਤੋਂ ਇਸ ਨੂੰ ਨਿਰਦੇਸ਼ਿਤ ਕੀਤਾ। ਉਸ ਨੇ ਸਟੇਜ ਤੇ ਕਈ ਤਰ੍ਹਾਂ ਦੇ ਕਿਰਦਾਰਾਂ ਦੀ ਭੂਮਿਕਾ ਨਿਭਾਈ, ਜਿਸ ਵਿੱਚ ਦਾਸਤੋਵਸਕੀ ਦੇ ਬੁੱਧੂ ਵਿੱਚ ਰੋਗੋਜ਼ਿਨ ਉਨ੍ਹਾਂ ਵਿਚੋਂ ਸਭ ਤੋਂ ਅਨੋਖਾ ਸੀ। 1979 ਵਿੱਚ ਉਸ ਨੇ ਵਸੀਲੀ ਸ਼ੁਕਸ਼ਿਨ ਦੇ ਮਹਾਂਕਾਵਿ ਨਾਵਲ 'ਮੈਂ ਤੁਹਾਨੂੰ ਆਜ਼ਾਦੀ ਦੇਣ ਲਈ ਆਇਆ ਹਾਂ' ਦਾ ਮੰਚਨ ਕੀਤਾ, ਜਿਸ ਵਿੱਚ ਉਸ ਨੇ ਸਤੇਪਾਨ ਰਾਜ਼ਿਨ ਵਜੋਂ ਭੂਮਿਕਾ ਨਿਭਾਈ। 1985 ਵਿੱਚ ਮਿਖਾਇਲ ਉਲਿਆਨੋਵ ਨੇ ਅਮਰੀਕੀ ਨਾਟਕਕਾਰ ਜੌਹਨ ਹਰਸੀ ਦੁਆਰਾ ਵਿਅੰਗਆਤਮਕ ਪੈਂਫਲਟ ਦ ਚਾਈਲਡ ਵਾਈਅਰ ਦਾ ਮੰਚਨ ਕੀਤਾ। 

ਫਿਲਮਾਂ ਦੇ ਸੰਬੰਧ ਵਿਚ, ਉਸ ਨੇ ਵਲਾਦੀਮੀਰ ਲੈਨਿਨ ਅਤੇ ਮਾਰਸ਼ਲ ਜੂਕੋਵ ਵਰਗੇ ਦ੍ਰਿੜ ਕਮਿਊਨਿਸਟ ਆਗੂਆਂ ਦੀ ਭੂਮਿਕਾ ਵਿੱਚ ਅਕਸਰ ਕੰਮ ਕੀਤਾ। ਪ੍ਰਦਸੇਡਟਲ (ਚੇਅਰਮੇਨ) (1964) ਵਿੱਚ ਉਸ ਦਾ ਕੀਤਾ ਮਸ਼ਹੂਰ ਕਿਰਦਾਰ ਯੇਗੋਰ ਤਰੂਬੀਨਕੋਵ ਸੋਵੀਅਤ ਕਲਾਸਿਕ ਬਣ ਗਿਆ ਅਤੇ ਉਸ ਦੀ ਸਭ ਤੋਂ ਮਹੱਤਵਪੂਰਨ ਭੂਮਿਕਾ ਮੰਨਿਆ ਜਾਂਦਾ ਹੈ। 

ਉਹ 1969 ਦੀ ਫ਼ਿਲਮ ਬ੍ਰਦਰਜ਼ ਕਰਾਮਾਜ਼ੋਵ, ਜਿਸ ਨੂੰ ਉਹ ਸਹਿ-ਨਿਰਦੇਸ਼ਤ ਕੀਤੀ ਗਈ ਸੀ, ਨੂੰ ਸਰਬੋਤਮ ਵਿਦੇਸ਼ੀ ਭਾਸ਼ਾ ਦੀ ਫਿਲਮ ਲਈ ਅਕੈਡਮੀ ਅਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ [2] ਅਤੇ 6 ਵੇਂ ਮਾਸਕੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਸ਼ਾਮਲ ਕੀਤਾ ਗਿਆ ਸੀ। [3] ਉਸ ਨੇ ਟੇਮਾ (1979) ਅਤੇ ਪ੍ਰਾਈਵੇਟ ਲਾਈਫ (1982) ਵਰਗੀਆਂ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਜਿਨ੍ਹਾਂ ਨੇ ਕ੍ਰਮਵਾਰ ਬਰਲਿਨ ਫਿਲਮ ਫੈਸਟੀਵਲ ਅਤੇ ਵੈਨਿਸ ਫਿਲਮ ਫੈਸਟੀਵਲ ਵਿੱਚ ਚੋਟੀ ਦੇ ਅਵਾਰਡ ਜਿੱਤੇ। 

ਹਾਲ ਹੀ ਵਿੱਚ, ਉਸ ਨੇ ਸ਼ੇਕਸਪੀਅਰ ਦੇ ਨਾਟਕ ਜੂਲੀਅਸ ਸੀਜ਼ਰ ਵਿੱਚ (1990) ਸੀਜ਼ਰ ਦੀ, ਦੀ ਮਾਸਟਰ ਅਤੇ ਮਾਰਗਰੀਟਾ (1994) ਤੇ ਬਣੀ ਫ਼ਿਲਮ ਵਿੱਚਪੋਂ ਟੀਅਸ ਪੀਲੇਟ ਦੀ, ਅਤੇ ਸਤਾਨੀਸਲਾਵ ਗੋਵਰਖਿਨ ਦੁਆਰਾ ਨਿਰਦੇਸ਼ਤ ਵੋਰੋਸ਼ੀਲੋਵ ਰੈਜੀਮੈਂਟ ਦੇ ਰਾਈਫਲਮੈਨ ਵਿੱਚ ਬਦਲਾ ਲੈਣ ਵਾਲੇ ਅਨੁਭਵੀ ਨਿਸ਼ਾਨੇਬਾਜ਼ (1999) ਦੀ ਭੂਮਿਕਾ ਲਈ ਪ੍ਰਸੰਸਾ ਖੱਟੀ ਸੀ। 24 ਅਪ੍ਰੈਲ 2002 ਨੂੰ ਮਿਖਾਇਲ ਉਲਿਆਨੋਵ ਨੇ ਮੁਰੋਮਤਸੇਵਸਕੀ ਜ਼ਿਲ੍ਹੇ ਦੀ ਕੇਂਦਰੀ ਲਾਇਬ੍ਰੇਰੀ ਦਾ ਉਦਘਾਟਨ ਸਮਾਰੋਹ ਵਿੱਚ ਹਿੱਸਾ ਲਿਆ, ਜਿਸ ਦਾ ਨਾਮ ਮਿਖਾਇਲ ਉਲਿਆਨੋਵ ਦੇ ਨਾਂ ਤੇ ਰੱਖਿਆ ਗਿਆ ਹੈ।

29 ਅਪ੍ਰੈਲ 2004 ਮਿਖਾਇਲ ਉਲਿਆਨੋਵ ਆਖ਼ਰੀ ਵਾਰ "ਅਪਰਾਧੀ ਬਿਨਾਂ ਅਪਰਾਧ" ਨਾਮ ਦੇ ਨਾਟਕ ਵਿੱਚ ਸ਼ਮਗੀ ਦੀ ਭੂਮਿਕਾ ਵਿੱਚ ਮੰਚ ਤੇ ਆਇਆ। 2005 ਵਿੱਚ, ਮਿਖਾਇਲ ਅਲੈਗਜ਼ੈਂਡਰੋਵਿਚ ਨੂੰ ਓਮਸਕ ਰੀਜਨ ਦੇ ਆਨਰੇਰੀ ਨਾਗਰਿਕ ਦਾ ਖਿਤਾਬ ਦਿੱਤਾ ਗਿਆ ਸੀ। ਉਸੇ ਸਾਲ ਓਮਸਕ ਖੇਤਰ ਵਿੱਚ ਮਿਖਾਇਲ ਉਲਿਆਨੋਵ ਦੇ ਨਾਮ ਤੇ ਨਾਟਕੀ ਕਲਾ ਦੇ ਖੇਤਰ ਵਿੱਚ ਇੱਕ ਇਨਾਮ ਦੀ ਸਥਾਪਨਾ ਕੀਤੀ ਗਈ ਸੀ, ਜਿਹੜਾ ਸਾਲ ਦੇ ਸਭ ਤੋਂ ਵਧੀਆ ਥੀਏਟਰ, ਸਰਵਸ੍ਰੇਸ਼ਠ ਅਭਿਨੇਤਾ ਅਤੇ ਸਰਬੋਤਮ ਨਿਰਦੇਸ਼ਕ ਨੂੰ ਦਿੱਤਾ ਜਾਂਦਾ ਹੈ।

ਉਸ ਦਾ 26 ਮਾਰਚ 2007 ਨੂੰ ਆਂਤੜੀਆਂ ਦੀ ਬਿਮਾਰੀ ਨਾਲ ਦੇਹਾਂਤ ਹੋ ਗਿਆ।[4]

ਚੋਣਵੀਂ ਫ਼ਿਲਮੋਗਰਾਫੀ

[ਸੋਧੋ]
  • The House I Live In (1957) as Dmitry Fedorovich Kashirin
  • A Simple Story (1960) as Andrey Egorovich Danilov
  • Silence (1963) as Pyotr Ivanovich Bykov
  • The Alive and the Dead (1964) as Sergei Filippovich, Army Commander
  • The Chairman (1964) as Yegor Trubnikov
  • Frozen Flashes (1967) as general Alexander Gorbatov
  • The Brothers Karamazov (1969) as Dmitri Karamazov
  • The Flight (1970) as general Gregory Lukyanovich Charnota
  • Liberation (1969-71) as marshal Georgy Zhukov
  • Take Aim (1975) as marshal Georgy Zhukov
  • Soldiers of Freedom (1977) as marshal Georgy Zhukov
  • Private Life (1982) as Sergei Nikitich Abrikosov
  • Without Witness (1983) as He
  • Battle of Moscow (1985) as marshal Georgy Zhukov
  • Stalingrad (1989) as marshal Georgy Zhukov
  • The Theme (1987) as Kim Yesenin, writer
  • The Master and Margarita) (1994) as Pontius Pilate
  • Everything Will Be Fine! (1996) as Grandpa
  • The Rifleman of the Voroshilov Regiment (1999) as Ivan Fyodorovich Afonin
  • Antikiller (2002) as «Father», criminal boss

ਹਵਾਲੇ

[ਸੋਧੋ]
  1. "Михаил Ульянов - наш строгий маршал, дедушка-заступник" (obituary), Izvestia, 31 March 2007 Archived 5 September 2008 at the Wayback Machine. accessed 30 January 2011
  2. "The 42nd Academy Awards (1970) Nominees and Winners". oscars.org. Retrieved 2011-11-16.
  3. "6th Moscow International Film Festival (1969)". MIFF. Archived from the original on 2013-01-16. Retrieved 2012-12-17. {{cite web}}: Unknown parameter |dead-url= ignored (|url-status= suggested) (help)
  4. Ветераны хотят, чтоб Ульянова похоронили как великого полководца