ਸਮੱਗਰੀ 'ਤੇ ਜਾਓ

ਮਿਖ਼ਾਇਲ ਬਰਿਸ਼ਨੀਕੋਵ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮਿਖ਼ਾਇਲ ਨਿਕੋਲਾਯੇਵਿਚ ਬਰਿਸ਼ਨੀਕੋਵ (ਰੂਸੀ: Михаи́л Никола́евич Бары́шников;ਲਾਤਵੀਅਨ:Mihails Barišņikovs; ਜਨਮ 27 ਜਨਵਰੀ, 1948),[1] ਉਪਨਾਮ "ਮੀਸ਼ਾ") ਇੱਕ ਸੋਵੀਅਤ-ਜਨਮਿਆ ਰੂਸੀ ਅਤੇ ਅਮਰੀਕੀ ਡਾਂਸਰ, ਕੋਰੀਓਗ੍ਰਾਫਰ ਅਤੇ ਅਭਿਨੇਤਾ ਹੈ[2] ਉਸਦਾ ਜ਼ਿਕਰ ਅਕਸਰ ਵਾਸਲਾਵ ਨਿਜਿੰਸਕੀ, ਰੁਡੌਲਫ ਨੂਰੀਯੇਵ ਅਤੇ ਵਲਾਦੀਮੀਰ ਵਾਸਿਲੀਏਵ ਦੇ ਨਾਲ ਇਤਿਹਾਸ ਦੇ ਸਭ ਤੋਂ ਵੱਡੇ ਪੁਰਸ਼ ਬੈਲੇ ਡਾਂਸਰਾਂ ਵਿੱਚੋਂ ਇੱਕ ਵਜੋਂ ਕੀਤਾ ਜਾਂਦਾ ਹੈ।

ਰੀਗਾ, ਲਾਤਵੀਅਨ ਐਸਐਸਆਰ ਵਿੱਚ ਜਨਮੇ, ਬਰਿਸ਼ਨੀਕੋਵ ਨੇ 1974 ਵਿੱਚ ਲੈਨਿਨਗ੍ਰਾਡ ਵਿੱਚ ਕਿਰੋਵ ਬੈਲੇ ਵਿੱਚ ਇੱਕ ਧਮਾਕਾਖੇਜ਼ ਸ਼ੁਰੂਆਤ ਕੀਤੀ ਸੀ ਅਤੇ ਪੱਛਮੀ ਨਾਚ ਦੇ ਹੋਰ ਮੌਕਿਆਂ ਦੀ ਆਸ ਵਿੱਚ ਦੇਸ਼ ਛੱਡ ਕੇ ਉਹ ਕਨੈਡਾ ਚਲਿਆ ਗਿਆ ਸੀ। ਬਹੁਤ ਸਾਰੀਆਂ ਕੰਪਨੀਆਂ ਨਾਲ ਸੁਤੰਤਰ ਤੌਰ ਤੇ ਕੰਮ ਕਰਨ ਤੋਂ ਬਾਅਦ, ਉਹ ਜਾਰਜ ਬਾਲਾਨਚਾਈਨ ਦੀ ਅਦਾ ਦੀ ਸ਼ੈਲੀ ਸਿੱਖਣ ਲਈ ਪ੍ਰਿੰਸੀਪਲ ਡਾਂਸਰ ਵਜੋਂ ਨਿਊਯਾਰਕ ਸਿਟੀ ਬੈਲੇ ਵਿੱਚ ਸ਼ਾਮਲ ਹੋ ਗਿਆ। ਫਿਰ ਉਸਨੇ ਅਮਰੀਕਨ ਬੈਲੇ ਥੀਏਟਰ ਨਾਲ ਕੰਮ ਕੀਤਾ, ਜਿੱਥੇ ਉਹ ਬਾਅਦ ਵਿੱਚ ਕਲਾਤਮਕ ਨਿਰਦੇਸ਼ਕ ਬਣ ਗਿਆ। ਬਰਿਸ਼ਨੀਕੋਵ ਨੇ ਆਪਣੇ ਬਹੁਤ ਸਾਰੇ ਕਲਾਤਮਕ ਪ੍ਰਾਜੈਕਟਾਂ ਦੀ ਖੁਦ ਅਗਵਾਈ ਕੀਤੀ ਹੈ ਅਤੇ ਖਾਸ ਤੌਰ ਤੇ ਆਧੁਨਿਕ ਨਾਚ ਨੂੰ ਉਤਸ਼ਾਹਤ ਕਰਨ ਦੇ ਨਾਲ ਜੁੜਿਆ ਰਿਹਾ ਹੈ। ਉਹ ਆਪਣੀਆਂ ਕਈ ਰਚਨਾਵਾਂ ਸਮੇਤ, ਦਰਜਨਾਂ ਨਵੀਆਂ ਰਚਨਾਵਾਂ ਦਾ ਪਹਿਲੀ ਵਾਰ ਮੰਚਨ ਕਰਵਾ ਰਿਹਾ ਹੈ। ਸਟੇਜ, ਸਿਨੇਮਾ ਅਤੇ ਟੈਲੀਵਿਜ਼ਨ 'ਤੇ ਇੱਕ ਨਾਟਕੀ ਅਦਾਕਾਰ ਵਜੋਂ ਉਸਦੀ ਸਫਲਤਾ ਨੇ ਉਸ ਨੂੰ ਸ਼ਾਇਦ ਸਭ ਤੋਂ ਵੱਧ ਮਾਨਤਾ ਪ੍ਰਾਪਤ ਸਮਕਾਲੀ ਬੈਲੇ ਡਾਂਸਰ ਬਣਨ ਵਿੱਚ ਸਹਾਇਤਾ ਕੀਤੀ। 1974 ਵਿੱਚ ਸੋਵੀਅਤ ਯੂਨੀਅਨ ਛੱਡ ਦੇਣ ਤੋਂ ਬਾਅਦ ਬਰਿਸ਼ਨੀਕੋਵ ਕਦੇ ਵੀ ਰੂਸ ਵਾਪਸ ਨਹੀਂ ਗਿਆ।[3]

1977 ਵਿੱਚ, ਉਸਨੂੰ ਸਰਬੋਤਮ ਸਹਾਇਕ ਅਦਾਕਾਰ ਲਈ ਅਕੈਡਮੀ ਪੁਰਸਕਾਰ ਲਈ ਫਿਲਮ ‘ ਦਿ ਟਰਨਿੰਗ ਪੁਆਇੰਟ ’ ਵਿੱਚ “ਯੂਰੀ ਕੋਪੇਕਿਨ” ਵਜੋਂ ਕੰਮ ਕਰਨ ਲਈ ਗੋਲਡਨ ਗਲੋਬ ਨਾਮਜ਼ਦਗੀ ਪ੍ਰਾਪਤ ਹੋਈ। ਉਸ ਨੇ ਟੈਲੀਵਿਜ਼ਨ ਸੀਰੀਜ਼ ਸੈਕਸ ਐਂਡ ਦ ਸਿਟੀ ਦੇ ਆਖਰੀ ਸੀਜ਼ਨ ਵਿੱਚ ਵੀ ਮਹੱਤਵਪੂਰਣ ਭੂਮਿਕਾ ਨਿਭਾਈ ਸੀ ਅਤੇ ਗ੍ਰੈਗਰੀ ਹਿਨਸ, ਹੈਲੇਨ ਮਿਰਨ ਅਤੇ ਈਸਾਬੇਲਾ ਰੋਸੈਲਿਨੀ ਦੇ ਨਾਲ ਫਿਲਮ ਵ੍ਹਾਈਟ ਨਾਈਟਸ ਵਿੱਚ ਅਭਿਨੈ ਕੀਤਾ ਸੀ।

ਅਰੰਭਕ ਜੀਵਨ

[ਸੋਧੋ]

ਮਿਖਾਇਲ ਬਰਿਸ਼ਨੀਕੋਵ ਦਾ ਜਨਮ ਰੀਗਾ, ਉਸ ਸਮੇਂ ਲਾਤਵੀਅਨ ਐਸਐਸਆਰ, ਸੋਵੀਅਤ ਯੂਨੀਅਨ, ਹੁਣ ਲਾਤਵੀਆ ਵਿੱਚ ਹੋਇਆ ਸੀ[4] ਉਸ ਦੇ ਮਾਪੇ ਰੂਸੀ ਸਨ: ਅਲੈਗਜ਼ੈਂਡਰਾ (ਇੱਕ ਕੱਪੜਿਆਂ ਦੀ ਸਿਲਾਈ ਕਰਨ ਵਾਲੀ) ਅਤੇ ਨਿਕੋਲਾਈ ਬਰਿਸ਼ਨੀਕੋਵ (ਇੱਕ ਇੰਜੀਨੀਅਰ)। ਬਰਿਸ਼ਨੀਕੋਵ ਦੇ ਅਨੁਸਾਰ, ਉਸਦਾ ਪਿਤਾ ਇੱਕ ਸਖਤ, ਰਾਸ਼ਟਰਵਾਦੀ ਫੌਜੀ ਆਦਮੀ ਸੀ ਅਤੇ ਇਹ ਉਸਦੀ ਮਾਂ ਸੀ ਜਿਸਨੇ ਉਸਨੂੰ ਥੀਏਟਰ, ਓਪੇਰਾ ਅਤੇ ਬੈਲੇ ਤੋਂ ਜਾਣੂ ਕਰਵਾਇਆ।[3] ਜਦੋਂ ਉਹ12 ਸਾਲਾਂ ਦਾ ਸੀ ਤਾਂ ਉਹ ਆਤਮ ਹੱਤਿਆ ਕਰ ਗਈ ਸੀ।

ਨਾਚ ਕਰੀਅਰ

[ਸੋਧੋ]

1960–1974: ਸ਼ੁਰੂਆਤੀ ਸਾਲ

[ਸੋਧੋ]

right|thumb| ਇਰੀਨਾ ਬੇਲੋਟਕੇਲਿਨ ਦੁਆਰਾ ਬਰਿਸ਼ਨੀਕੋਵ ਦਾ ਚਿੱਤਰ

ਹਵਾਲੇ

[ਸੋਧੋ]
  1. Sterling, Mary E. (1998). The Seventies. Teacher Created Resources. p. 43. ISBN 1-57690-029-0. Archived from the original on ਮਾਰਚ 3, 2016.
  2. Mikhail Baryshnikov Archived February 4, 2017, at the Wayback Machine. Encyclopaedia Britannica
  3. 3.0 3.1 Mikhail Baryshnikov dances his way to Tel Aviv Archived March 28, 2012, at the Wayback Machine., Haaretz
  4. Mikhail Baryshnikov (Russian-American dancer) – Britannica Online Encyclopedia Archived November 8, 2010, at the Wayback Machine.. Britannica.com. Retrieved on September 14, 2011.