ਮਿਰਚ ਨਾਲ ਜੁੜੇ ਵਹਿਮ-ਭਰਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਮਿਰਚ ਇਕ ਮਸ਼ਹੂਰ ਪੌਦਾ ਹੈ। ਇਸ ਦਾ ਕੱਚਾ ਫਲ ਹਰੇ ਰੰਗ ਦਾ ਹੁੰਦਾ ਹੈ। ਜਦ ਪੱਕ ਜਾਂਦਾ ਹੈ ਤਾਂ ਲਾਲ ਹੋ ਜਾਂਦਾ ਹੈ। ਇਸ ਨੂੰ ਸਬਜੀਆਂ, ਦਾਲਾਂ ਅਤੇ ਹੋਰ ਸਲੂਣ ਪਦਾਰਥ ਬਣਾਉਣ ਵਿਚ ਵਰਤਿਆ ਜਾਂਦਾ ਹੈ। ਦਾਲ ਸਬਜ਼ੀਆਂ ਬਣਾਉਣ ਵਾਲੇ ਮਸਾਲੇ ਵਿਚ ਵੀ ਮਿਰਚ ਵਰਤੀ ਜਾਂਦੀ ਹੈ।ਮਿਰਚ ਨਾਲ ਕਈ ਕਿਸਮ ਦੇ ਟੂਣੇ ਕੀਤ ਜਾਂਦੇ ਹਨ। ਜੋ ਕਿਸੇ ਵਿਅਕਤੀ ਨੂੰ ਨਜ਼ਰ ਲੱਗ ਜਾਵੇ ਤਾਂ ਉਸ ਦੀ ਨਜ਼ਰ ਉਤਾਰਨ ਲਈ ਸੱਤ ਲਾਲ ਮਿਰਚਾਂ ਨੂੰ ਉਸ ਦੇ ਸਿਰ ਉੱਪਰੋਂ ਦੀ ਵਾਰ ਕੇ ਚੁੱਲ੍ਹੇ ਵਿਚ/ ਅੱਗ ਵਿਚ ਸੁੱਟੀਆਂ ਜਾਂਦੀਆਂ ਹਨ। ਕਿਸੇ ਇਸਤਰੀ, ਪੁਰਸ਼ ਵਿਚੋਂ ਭੂਤ-ਪ੍ਰੇਤ ਕੱਢਣ ਲਈ ਮਿਰਚਾਂ ਦੀ ਧੂਣੀ ਉਸ ਦੇ ਨੱਕ ਵਿਚ ਦਿੱਤੀ ਜਾਂਦੀ ਹੈ। ਹਲਕਾ ਕੁੱਤਾ ਵੱਢ ਜਾਵੇ ਤਾਂ ਲਾਲ ਮਿਰਚਾਂ ਨੂੰ ਉਸ ਥਾਂ ਬੰਨ੍ਹ ਕੇ ਟੂਣਾ ਕੀਤਾ ਜਾਂਦਾ ਹੈ। ਜੇਕਰ ਸਫਰ ਸ਼ੁਰੂ ਕਰਨ ਸਮੇਂ ਹਰੀਆਂ ਮਿਰਚਾਂ ਦਾ ਬੂਟਾ ਰਾਹ ਵਿਚ ਮਿਲੇ ਤਾਂ ਸਫਰ ਨਿਰਵਿਘਨ ਹੋ ਜਾਂਦਾ ਹੈ। ਜੇਕਰ ਰਾਹ ਵਿਚ ਲਾਲ ਮਿਰਚਾਂ ਵਾਲਾ ਬੂਟਾ ਮਿਲੇ ਤਾਂ ਸਫਰ ਵਿਚ ਸਫਲਤਾ ਨਹੀਂ ਮਿਲਦੀ।

ਮਿਰਚ ਦੀ ਇਕ ਕਿਸਮ ਪਹਾੜੀ ਮਿਰਚ ਹੈ, ਸ਼ਿਮਲਾ ਮਿਰਚ ਹੈ, ਜਿਸ ਦੀ ਸਬਜ਼ੀ ਬਣਾਈ ਜਾਂਦੀ ਹੈ। ਇਕ ਚਿੱਟੀ ਮਿਰਚ ਹੁੰਦੀ ਹੈ ਜਿਹੜੀ ਛੋਟੇ-ਛੋਟੇ ਗੋਲ ਦਾਣਿਆਂ ਵਰਗੀ ਹੁੰਦੀ ਹੈ। ਇਕ ਕਾਲੀ ਮਿਰਚ ਹੁੰਦੀ ਹੈ ਤੇ ਇਕ ਭੂਰੀ ਮਿਰਚ ਹੁੰਦੀ ਹੈ। ਲੋਕ ਹੁਣ ਪੜ੍ਹ ਗਏ ਹਨ। ਤਰਕਸ਼ੀਲ ਹੋ ਗਏ ਹਨ। ਇਸ ਲਈ ਮਿਰਚਾਂ ਨਾਲ ਜੁੜੇ ਵਹਿਮ-ਭਰਮ ਤੇ ਟੂਣਿਆਂ ਵਿਚ ਵਿਸ਼ਵਾਸ ਨਹੀਂ ਕਰਦੇ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.