ਮਿਹਤਾਪ ਦੇਮੀਰ
ਮਿਹਤਾਪ ਦੇਮੀਰ (ਅਰਦਾਹਨ, 1978) ਤੁਰਕੀ ਤੋਂ ਇੱਕ ਅੰਟੋਲਿਅਨ ਲੋਕ ਸੰਗੀਤ ਗਾਇਕਾ ਹੈ। Sohbet
ਜੀਵਨੀ
[ਸੋਧੋ]ਦੇਮੀਰ ਦਾ ਜਨਮ 1978 ਵਿੱਚ ਅਰਦਾਹਨ ਵਿਖੇ ਹੋਇਆ ਸੀ,[1] ਜੋ ਕਿ ਜਾਰਜੀਆ ਦੀ ਸਰਹੱਦ ਨੇੜੇ ਮੌਜੂਦ ਹੈ, ਅਤੇ ਪੜ੍ਹਾਈ ਬੋਗਾਜ਼ਿਕੀ ਯੂਨੀਵਰਸਿਟੀ ਤੋਂ ਕੀਤੀ.[2] ਉਸਨੇ ਸੰਗੀਤ ਐਂਥ੍ਰੋਪੋਲੋਜੀ ਵਿੱਚ ਪੀਐਚ. ਡੀ. ਯੇਡੀਟੀਪ ਯੂਨੀਵਰਸਿਟੀ ਤੋਂ ਕੀਤੀ.. ਡਾਕਟਰੇਟ ਦੀ ਪੜ੍ਹਾਈ ਦੌਰਾਨ ਉਹ ਛੇ ਮਹੀਨਿਆਂ ਲਈ ਇਸਰਾਏਲ ਚਲੀ ਗਈ ਅਤੇ ਉੱਥੇ ਉਸਨੇ ਕਰਾਸ-ਬਾਰਡਰ ਸੰਗੀਤ ਦੇ ਪ੍ਰਵਾਸ ਅਤੇ ਪਰਸਪਰ ਪ੍ਰਭਾਵ ਦੀ ਪੜ੍ਹਾਈ ਕੀਤੀ, ਜਿਸ ਵਿੱਚ ਮਿਜ਼ੈਰੀ ਸੰਗੀਤ ਨੂੰ ਸਭ ਤੋਂ ਤਾਜ਼ਾ ਉਦਾਹਰਣਾਂ ਵਜੋਂ ਮੰਨਿਆ ਜਾ ਸਕਦਾ ਹੈ। ਉਹ ਇੱਕ ਪ੍ਰਸਿੱਧ ਕੇਮਾਨੇ ਪਲੇਅਰ ਹੈ।[3]
ਉਸ ਨੂੰ ਅਨਾਤੋਲੀਅਨ ਲੋਕ ਸੰਗੀਤ ਤੇ ਉਸ ਦੇ ਧਿਆਨ ਲਈ ਜਾਣਿਆ ਜਾਂਦਾ ਹੈ। ਉਸਨੇ 2011 ਵਿੱਚ ਫ੍ਰਾਂਸੀ-ਗ੍ਰੀਕ-ਇਜ਼ਰਾਇਲੀ-ਜਰਮਨ ਦਸਤਾਵੇਜ਼ੀ ਫ਼ਿਲਮ ਮਾਈ ਸਵੀਟ ਕੈਨਰੀ ਵਿੱਚ ਹਿੱਸਾ ਲਿਆ, ਜੋ ਕਿ ਯਹੂਦੀ-ਗ੍ਰੀਕ ਰੇਬੇਟਿਕੋ ਗਾਇਕਾ ਰੋਜ਼ਾ ਏਸਕੇਨਾਜ਼ੀ ਦੀ ਜੀਵਨੀ ਸੀ. ਉਹ ਏਥਨੋਮਿਊਜ਼ੀਕੋਲੋਜੀ ਅਤੇ ਲੋਕ-ਕਾਲ ਵਿਭਾਗ, ਇਸਤਾਂਬੁਲ ਯੂਨੀਵਰਸਿਟੀ ਰਾਜ ਕੰਜ਼ਰਵੇਟਰੀ ਦੇ ਨਿਰਦੇਸ਼ਕ ਹਨ।[4] ਉਸਨੇ 2012 ਵਿੱਚ ਵੋਮੈਕਸ ਦੇ ਉਦਘਾਟਨ, ਜਿਬਰਾਲਟਰ ਨੈਸ਼ਨਲ ਮਿਊਜਿਕ ਫੈਸਟੀਵਲ ਅਤੇ ਹੋਰ ਵਿਸ਼ਵ ਸੰਗੀਤ ਤਿਉਹਾਰ ਕੀਤੇ ਹਨ।[5] ਉਸ ਦੀ ਸਭ ਤੋਂ ਹਾਲੀਆ ਐਲਬਮ, ਲ ਪਾਰ੍ਫੁਮ ਦੇਜ਼ੀ ਮਿਨਿਉਰ ਵਿੱਚ, ਉਸ ਨੇ ਰਵਾਇਤੀ ਅਨਾਤੋਲੀਅਨ ਗੀਤਾਂ ਨੂੰ ਦਰਜ ਕੀਤਾ ਜੋ ਕਿ XX ਸਦੀ ਦੇ ਪਹਿਲੇ ਦਹਾਕਿਆਂ ਤੋਂ ਦੁਰਲੱਭ ਰਿਕਾਰਡਾਂ 'ਤੇ ਮਿਲੇ ਸਨ.[6]
ਡਿਸਕੋਗ੍ਰਾਫੀ
[ਸੋਧੋ]- ਤੁਰਕੁਲੇਰੀਮਿਜ਼ ਸੋਯ੍ਲੇਨੀਰ ਉਸ ਕਿਤਾੜਾ (2000)
- ਤੁਰਕੁਲੇਰਿਨ ਸੇਨ੍ਫੋਨਿਸੀ (2008)
- ਕੇਮਾਨੇ ਇਲੇ ਮੇਦਿਤਾਸ੍ਯੋਂ (2009)
- ਅਨਾਡੋਲੁ ਏਜ਼ਗਾਈਲੇਰਿਏਲ ਨਿੰਨਿਲੇਰ (2009)
- ਮਾਈ ਸਵੀਟ ਕੈਨਰੀ- ਸਾਉਂਡਟਰੈਕ (2011)
- ਮਿਹਤਾਪ (2012)
- ਲ ਪਾਰ੍ਫੁਮ ਦੇਜ਼ੀ ਮਿਨਿਉਰ (2016)
ਫਿਲ੍ਮੋਗ੍ਰਾਫ਼ੀ
[ਸੋਧੋ]- ਮਾਈ ਸਵੀਟ ਕੈਨਰੀ (2011)
ਹਵਾਲੇ
[ਸੋਧੋ]- ↑ Mehtap Demir Archived 2017-08-15 at the Wayback Machine..
- ↑ Mehtap Demir.
- ↑ MEHTAP DEMİR Archived 2017-07-24 at the Wayback Machine.. Cafeturc.com
- ↑ Akademik Kadro.
- ↑ MEHTAP DEMİR. y kültür sanat.
- ↑ Biyografi.