ਮਿੱਠੀ ਰੋਟੀ
ਮਿੱਠੀ ਉਹ ਵਸਤ ਹੁੰਦੀ ਹੈ ਜਿਸ ਵਿਚ ਮਿਠਾਸ ਹੋਵੇ। ਮਿੱਠਾ ਹੋਵੇ। ਮਿੱਠਾ ਗੁੜ, ਸ਼ੱਕਰ, ਖੰਡ ਤੇ ਚੀਨੀ ਵਿਚ ਹੁੰਦਾ ਹੈ। ਰੋਟੀ ਗੁੰਨੇ ਹੋਏ ਆਟੇ ਦੀ ਤਵੇ/ਤਵੀ ਤੇ ਬਣਾਏ ਗੋਲ ਫੁਲਕੇ ਨੂੰ ਕਹਿੰਦੇ ਹਨ। ਇਸ ਤਰ੍ਹਾਂ ਜਿਸ ਆਟੇ ਵਿਚ ਗੁੜ/ਖੰਡ ਦਾ ਘੋਲ ਮਿਲਾ ਕੇ ਰੋਟੀ ਬਣਾਈ ਜਾਵੇ, ਉਸ ਰੋਟੀ ਨੂੰ ਮਿੱਠੀ ਰੋਟੀ ਕਹਿੰਦੇ ਹਨ। ਇਹ ਹੈ ਮਿੱਠੀ ਰੋਟੀ ਦੀ ਪਰਿਭਾਸ਼ਾ। ਮਿੱਠੀ ਰੋਟੀ ਖ਼ਾਸ-ਖ਼ਾਸ ਮੌਕਿਆਂ ਤੇ ਬਣਾਈ ਜਾਂਦੀ ਹੈ। ਪਹਿਲੇ ਸਮਿਆਂ ਵਿਚ ਵਿਆਹ ਸਮੇਂ ਫੇਰਿਆਂ ਤੋਂ ਬਾਅਦ ਰਾਤ ਵੇਲੇ ਜੋ ਜੰਨ ਨੂੰ ਰੋਟੀ ਖਵਾਈ ਜਾਂਦੀ ਸੀ, ਉਸ ਨੂੰ ਵੀ ਮਿੱਠੀ ਰੋਟੀ ਕਹਿੰਦੇ ਸਨ।ਉਸ ਮਿੱਠੀ ਰੋਟੀ ਵਿਚ ਖਾਣ ਵਾਲੇ ਸਾਰੇ ਪਦਾਰਥ ਮਿੱਠੇ ਹੁੰਦੇ ਸਨ ਜਿਵੇਂ ਕੜਾਹ, ਮਿੱਠੇ ਚੌਲ, ਮਿੱਠੀਆਂ ਰੋਟੀਆਂ ਅਤੇ ਹੋਰ ਮਿੱਠੇ ਪਦਾਰਥ ਏਸੇ ਤਰ੍ਹਾਂ ਜਦ ਨਵੀਂ ਵਿਆਹੀ ਵਹੁਟੀ ਨੂੰ ਪਹਿਲੀ ਵੇਰ ਰੋਟੀਆਂ ਪਕਾਉਣ ਲਾਇਆ ਜਾਂਦਾ ਹੈ ਤਾਂ ਉਸ ਤੋਂ ਮਿੱਠੀਆਂ ਰੋਟੀਆਂ ਪਕਵਾਈਆਂ ਜਾਂਦੀਆਂ ਹਨ। ਪਰ ਹੁਣ ਫੇਰਿਆਂ ਤੋਂ ਬਾਅਦ ਜੰਨ ਨੂੰ ਮਿੱਠੀ ਰੋਟੀ ਖਵਾਉਮ ਦੀ ਰੀਤ ਖ਼ਤਮ ਹੋ ਗਈ ਹੈ। ਹਾਂ, ਜੰਨ ਨੂੰ ਖਵਾਈ ਜਾਂਦੀ ਹਰ ਰੋਟੀ ਵਿਚ ਮਿੱਠੇ ਖਾਣ ਪਦਾਰਥ ਜਰੂਰ ਹੁੰਦੇ ਹਨ। ਨਵੀਂ ਵਹੁਟੀ ਤੋਂ ਪਹਿਲੀ ਵੇਰ ਮਿੱਠੀ ਰੋਟੀ ਪਕਵਾਉਣ ਦੀ ਰੀਤ ਅਜੇ ਵੀ ਚਲ ਰਹੀ ਹੈ।[1]
ਹਵਾਲੇ
[ਸੋਧੋ]- ↑ ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.