ਮਿੱਡੂਮਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮਿੱਡੂਮਾਨ ਪਿੰਡ ਤਹਿਸੀਲ ਤੇ ਜਿਲ੍ਹਾ ਫ਼ਰੀਦਕੋਟ ਵਿੱਚ ਪੈਂਦਾ ਹੈ। ਇਸ ਪਿੰਡ ਨੂੰ ਡਾਕਖਾਨਾ ਮਹਿਮੂਆਣਾ ਲੱਗਦਾ ਹੈ। ਇਹ ਪਿੰਡ ਸਾਦਿਕ ਤੋਂ ਫ਼ਰੀਦਕੋਟ ਰੋਡ ਤੋਂ ਇਕ ਕਿਲੋਮੀਟਰ ਦੀ ਦੂਰੀ ਉੱਤੇ ਹੈ। ਇਸ ਪਿੰਡ ਦੀ ਆਬਾਦੀ ਲਗਭਗ 1000 ਹੈ। ਇਸ ਪਿੰਡ ਵਿੱਚ ਇੱਕ ਆਦਰਸ਼ ਸਕੂਲ ਵੀ ਹੈ।

ਇਤਿਹਾਸ[ਸੋਧੋ]

ਪਿੰਡ ਮਿੱਡੂਮਾਨ 300 ਸਾਲ ਪੁਰਾਣਾ ਪਿੰਡ ਹੈ। ਇਸ ਪਿੰਡ ਦਾ ਨਾਮ ਬਾਬਾ ਮਿੱਡੂ ਸਿੰਘ ਮਾਨ ਜੀ ਦੇ ਨਾਮ ਤੇ ਪਿਆ ਜੋ ਕਿ ਪਿੰਡ ਕਿਸ਼ਨਗੜ੍ਹ (ਮਾਨਸਾ ) ਤੋਂ ਹਿਜਰਤ ਕਰਕੇ ਇਸ ਸਥਾਨ ਤੇ ਪਹੁੰਚੇ ਤੇ ਇਥੋਂ ਦੇ ਮੋੜ੍ਹੀ ਗੱਢ ਬਣੇ। ਉਹਨਾ ਦੀ ਵੰਸ਼ ਮੋਹਰ ਸਿੰਘ, ਦਿਆਲ ਸਿੰਘ, ਹਰੀ ਸਿੰਘ ,ਹਰਨਾਮ ਸਿੰਘ,ਗੁਰਤੇਜ ਸਿੰਘ,ਜਗਮੀਤ ਸਿੰਘ (ਪਵਨਾ ਮਾਨ) ਦੇ ਨਾਮ ਨਾਲ ਸੱਤਵੀਂ ਪੀੜੀ ਚੱਲ ਰਹੀ ਹੈ।