ਫ਼ਰੀਦਕੋਟ ਸ਼ਹਿਰ
ਫ਼ਰੀਦਕੋਟ | |
---|---|
ਸ਼ਹਿਰ | |
ਦੇਸ਼ | ਭਾਰਤ |
ਭਾਰਤ ਦੇ ਰਾਜ | ਪੰਜਾਬ |
ਜ਼ਿਲ੍ਹਾ | ਫਰੀਦਕੋਟ |
ਬਾਨੀ | ਰਾਜਾ ਮੋਕਲਸੀ |
ਖੇਤਰ | |
• ਕੁੱਲ | 18.14 km2 (7.00 sq mi) |
ਉੱਚਾਈ | 196 m (643 ft) |
ਆਬਾਦੀ (2001) | |
• ਕੁੱਲ | 5,52,466 |
• ਘਣਤਾ | 376/km2 (970/sq mi) |
ਭਾਸ਼ਾਵਾਂ | |
• ਸਰਕਾਰੀ | ਪੰਜਾਬੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
ਪਿਨ | 151203 |
ਟੈਲੀਫ਼ੋਨ ਕੋਡ | +91-1639 |
ਵਾਹਨ ਰਜਿਸਟ੍ਰੇਸ਼ਨ | PB-04 |
ਵੈੱਬਸਾਈਟ | www |
ਫ਼ਰੀਦਕੋਟ ,ਪੰਜਾਬ (ਭਾਰਤ ਦਾ ਇੱਕ ਉੱਤਰ ਪੱਛਮੀ ਸੂਬਾ) ਦੇ ਕੁੱਲ 23 ਜ਼ਿਲ੍ਹਿਆਂ ਵਿੱਚੋ ਇੱਕ ਜ਼ਿਲ੍ਹਾ ਹੈ । ਇਸਦਾ ਜ਼ਿਲ੍ਹਾ ਹੈਡਕੁਆਟਰ ਫਰੀਦਕੋਟ ਸ਼ਹਿਰ ਵਿੱਚ ਹੀ ਸਥਿਤ ਹੈ । ਫਰੀਦਕੋਟ ਨੂੰ ਜ਼ਿਲ੍ਹੇ ਦਾ ਦਰਜ਼ਾ 1972 ਵਿੱਚ ਮਿਲਿਆ। ਇਹ ਜਿਲ੍ਹਾ ਫ਼ਰੀਦਕੋਟ ਡਿਵਿਜ਼ਨ ਦਾ ਹਿੱਸਾ ਹੈ ਜਿਸ ਵਿੱਚ ਫਰੀਦਕੋਟ ,ਬਠਿੰਡਾ ਅਤੇ ਮਾਨਸਾ ਜ਼ਿਲ੍ਹੇ ਆਉਦੇ ਸਨ ।
ਇਤਿਹਾਸ
[ਸੋਧੋ]ਫਰੀਦਕੋਟ ਇੱਕ ਇਤਿਹਾਸਿਕ ਸ਼ਹਿਰ ਹੈ । ਇਸ ਸ਼ਹਿਰ ਨੂੰ 13ਵੀ ਸਦੀ ਵਿੱਚ ਰਾਜਾ ਮੋਕਲਸੀ ਨੇ ਵਸਾਇਆ ਤੇ ਇਸਦਾ ਨਾਂ ਮੋਕਲਹਰ ਰੱਖਿਆ ,ਰਾਜਾ ਮੋਕਲਸੀ ਦੇ ਪੁਰਖੇ(ਰਾਈ ਮੁੰਜ - ਰਾਜੇ ਦਾ ਦਾਦਾ) ਭਟਨੇਰ(ਹੁਣ ਹਨੂਮਾਨਗੜ੍ਹ ),ਰਾਜਸਥਾਨ ਤੋਂ ਸਨ । ਏਥੋ ਦੀ ਲੋਕਧਾਰਾ ਮੁਤਬਕ ਰਾਜਾ ਮੋਕਲਸੀ ਨੇ ਸੂਫੀ ਫ਼ਕੀਰ ਹਜਰਤ ਬਾਬਾ ਫ਼ਰੀਦ-ਉਦ-ਦੀਨ ਗੰਜਸ਼ਕਰ ਜਿਸ ਨੂੰ ਆਮ ਤੌਰ ਤੇ ਬਾਬਾ ਫ਼ਰੀਦ (ਉਰਦੂ: بابا فرید) ਸੱਦਿਆ ਜਾਂਦਾ ਹੈ ਦੇ ਨਾਂ ਤੇ ਇਸ ਸ਼ਹਿਰ ਦਾ ਨਾਂ ਬਦਲ ਕੇ ਫ਼ਰੀਦਕੋਟ ਰੱਖ ਦਿੱਤਾ । ਬਾਬਾ ਫ਼ਰੀਦ ਜੀ ਦੀ ਬਾਣੀ ‘ਆਦਿ ਸ੍ਰੀ ਗੁਰੂ ਗ੍ਰੰਥ` ਸਾਹਿਬ ਵਿੱਚ ਦਰਜ ਹੈ । ਰਾਜਾ ਮੋਕਲਸੀ ਦੇ ਦੋ ਪੁੱਤਰਾਂ ਦੇ ਦੌਰ ਵਿੱਚ ਫਰੀਦਕੋਟ ਇਸ ਰਿਆਸਤ ਦੀ ਰਾਜਧਾਨੀ ਹੀ ਰਿਹਾ । ਮਹਾਰਾਜਾ ਪਹਾੜਾ ਸਿੰਘ, ਬਰਜਿੰਦਰ ਸਿੰਘ, ਬਲਬੀਰ ਸਿੰਘ ਅਤੇ ਹਰਿੰਦਰ ਸਿੰਘ ਬਰਾੜ ਰਿਆਸਤ ਦੇ ਆਖ਼ਰੀ ਰਾਜੇ ਸਨ । ਫ਼ਰੀਦਕੋਟ ਰਿਆਸਤ ਦੇ ਰਾਜਿਆਂ ਦੀਆਂ ਬਣੀਆਂ ਸ਼ਾਹੀ ਸਮਾਧਾਂ ਦਾ ਕਬਜ਼ਾ ਫ਼ਰੀਦਕੋਟ ਰਿਆਸਤ ਦੇ ਪੁਰਖਿਆਂ ਦੇ ਚੇਲਿਆਂ ਕੋਲ ਚੱਲਿਆ ਆ ਰਿਹਾ ਹੈ। ਸ਼ਾਹੀ ਪਰਿਵਾਰ ਨੇ 1935 ਤੋਂ ਪਹਿਲਾਂ ਧਾਰਮਿਕ ਰਸਮਾਂ ਕਰਨ ਅਤੇ ਸ਼ਾਹੀ ਸਮਾਧਾਂ ਦੀ ਸਾਂਭ-ਸੰਭਾਲ ਆਪਣੇ ਚੇਲਿਆਂ ਨੂੰ ਸੌਂਪੀ ਸੀ। ਫ਼ਰੀਦਕੋਟ ਰਿਆਸਤ ਦੇ ਰਾਜ ਭਾਗ ਸਮੇਂ ਇਨ੍ਹਾਂ ਸ਼ਾਹੀ ਸਮਾਧਾਂ ਦੀ ਉਸਾਰੀ ਕੀਤੀ ਗਈ ਸੀ ਅਤੇ ਕਰੀਬ ਇਕ ਸਦੀ ਪੁਰਾਣੀ ਇਮਾਰਤ ਅੱਜ ਵੀ ਇੱਥੇ ਮੌਜੂਦ ਹੈ। ਇਮਾਰਤ ਦੇ ਇੱਕ ਹਿੱਸੇ ਵਿੱਚ ਫ਼ਰੀਦਕੋਟ ਦੇ ਸ਼ਾਹੀ ਸ਼ਾਸਕਾਂ ਦੀਆਂ ਸਮਾਧਾਂ ਹਨ। ਇਹ ਸਮਾਧਾਂ ਕਰੀਬ 6 ਕਨਾਲ 3 ਮਰਲੇ ਰਕਬੇ ਵਿੱਚ ਬਣੀਆਂ ਹੋਈਆਂ ਹਨ। ਸ਼ਹਿਰ ਦੇ ਐਨ ਵਿਚਕਾਰ ਹੋਣ ਕਾਰਨ ਸ਼ਾਹੀ ਸਮਾਧਾਂ ਦੇ ਆਸ-ਪਾਸ ਦੀ ਜ਼ਮੀਨ ਦੀ ਕੀਮਤ ਕਰੋੜਾਂ ਰੁਪਏ ਹੈ।
-
Entrance of Farmer's House Faridkot
-
Foundation Stone of Harindra - Civil Hospital Faridkot
-
Foundation Stone of Harindra - Civil Hospital Faridkot
-
Foundation stone of Govt. School of Bargari (Faridkot)
-
Entrance of District Court Faridkot
-
Foundation Stone of Davies Model Agricultural Farm and Farmers's House Faridkot
-
Govt. Brijindra College Faridkot
-
Govt.Brijindra College Faridkot