ਮੀਨਾਕਸ਼ੀ ਮੁਖੋਪਾਧਿਆਏ
ਮੀਨਾਕਸ਼ੀ ਮੁਖੋਪਾਧਿਆਏ ( 1937[1] – 18 ਸਤੰਬਰ 2009) ਇੱਕ ਲੇਖਕ ਅਤੇ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਸੀ। ਪੇਂਗੁਇਨ ਦੁਆਰਾ ਪ੍ਰਕਾਸ਼ਤ ਉਸ ਦੀ ਕਿਤਾਬ " ਐਨ ਇੰਡੀਅਨ ਫਾਰ ਆਲ ਸੀਜ਼ਨਜ਼," ਇਤਿਹਾਸਕਾਰ ਆਰ. ਸੀ. ਦੱਤ ਦੀ ਜੀਵਨੀ ਹੈ। ਮੁਖੋਪਾਧਿਆਏ ਨੂੰ 2003 ਵਿੱਚ ਉਸਦੀ ਰਚਨਾ 'ਦ ਪੈਰਿਸ਼ੇਬਲ ਐਂਪਾਇਰ: ਅੰਗਰੇਜ਼ੀ ਵਿਚ ਭਾਰਤੀ ਲੇਖਣੀ ਬਾਰੇ ਲੇਖ" ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੀ। ਉਸਨੇ ਪਟਨਾ, ਪੁਣੇ, ਦਿੱਲੀ ਅਤੇ ਹੈਦਰਾਬਾਦ ਯੂਨੀਵਰਸਿਟੀ ਦੇ ਕਈ ਕਾਲਜਾਂ ਵਿੱਚ ਅੰਗਰੇਜ਼ੀ ਸਾਹਿਤ ਅਤੇ ਆਲੋਚਨਾਤਮਕ ਸਿਧਾਂਤ ਪੜ੍ਹਾਇਆ। ਉਸ ਦਾ ਆਖਰੀ ਅਤੇ ਸਭ ਤੋਂ ਲੰਬਾ ਸੇਵਾਕਾਲ ਨਵੀਂ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਅੰਗਰੇਜ਼ੀ ਦੇ ਪ੍ਰੋਫੈਸਰ ਵਜੋਂ ਸੀ। ਉਹ ਭਾਰਤ ਤੋਂ ਬਾਹਰ ਦੀਆਂ ਕਈ ਯੂਨੀਵਰਸਿਟੀਆਂ ਵਿਚ ਵੀ.ਸੀ. ਪ੍ਰੋਫੈਸਰ ਰਹੀ ਹੈ ਜਿਨ੍ਹਾਂ ਵਿੱਚ ਆੱਸਟਿਨ ਵਿਖੇ ਟੈਕਸਸ ਯੂਨੀਵਰਸਿਟੀ, ਸ਼ਿਕਾਗੋ ਯੂਨੀਵਰਸਿਟੀ, ਕੈਲੀਫੋਰਨੀਆ ਯੂਨੀਵਰਸਿਟੀ ਬਰਕਲੇ, ਮੈਕੁਰੀ ਯੂਨੀਵਰਸਿਟੀ (ਸਿਡਨੀ), ਕੈਨਬਰਾ ਯੂਨੀਵਰਸਿਟੀ ਅਤੇ ਫਲਿੰਡਰਜ਼ ਯੂਨੀਵਰਸਿਟੀ (ਐਡੀਲੇਡ) ਸ਼ਾਮਲ ਹਨ। ਉਸਦਾ ਪਤੀ ਸੁਜੀਤ ਮੁਖੋਪਾਧਿਆਏ ਵੀ ਇੱਕ ਅਧਿਆਪਕ ਅਤੇ ਸਾਹਿਤਕ ਵਿਦਵਾਨ ਸੀ। ਉਸ ਦੀਆਂ ਦੋ ਧੀਆਂ ਸਨ। ਉਸ ਨੇ ਆਪਣੀ ਜ਼ਿੰਦਗੀ ਦੇ ਆਖ਼ਰੀ ਸਾਲ ਹੈਦਰਾਬਾਦ ਵਿੱਚ ਬਿਤਾਏ।
ਹਵਾਲੇ
[ਸੋਧੋ]http://www.thehindu.com/books/meenakshi-mukherjee-litterateur-passes-away/article21334.ece%7Caccessdate=9 [2]
- ↑ Rajan, Rajeswari Sunder (2010-07-01). "Tribute". Interventions. 12 (2): 143–144. doi:10.1080/1369801X.2010.489686. ISSN 1369-801X.
- ↑ Mohanty, Sachidananda. "Remembering Sujit". Archived from the original on 29 ਦਸੰਬਰ 2014. Retrieved 30 December 2014.
{{cite news}}
: Unknown parameter|dead-url=
ignored (|url-status=
suggested) (help)