ਮੀਰਾਂ ਸ਼ਾਹ ਜਲੰਧਰੀ
ਮੀਰਾਂ ਸ਼ਾਹ ਜਲੰਧਰੀ (1839-1925) 19ਵੀਂ ਸਦੀ ਦਾ ਇੱਕ ਪੰਜਾਬੀ ਸੂਫ਼ੀ ਕਵੀ ਸੀ। ਇਸ ਨੂੰ ਪੰਜਾਬੀ, ਹਿੰਦੀ, ਉਰਦੂ, ਫ਼ਾਰਸੀ ਅਤੇ ਅਰਬੀ ਬੋਲੀਆਂ ਦਾ ਬਹੁਤ ਵਧੀਆ ਗਿਆਨ ਸੀ।[1]
ਜ਼ਿੰਦਗੀ
[ਸੋਧੋ]ਉਹ ਜਲੰਧਰ ਦਾ ਰਹਿਣ ਵਾਲਾ ਸੀ। ਉੋਸਦੇ ਪਿਤਾ ਦਾ ਨਾਂ ਵਲੀ ਮੁਹੰਮਦ ਸੀ। ਇਸ ਨੇ ਬਾਬਾ ਸ਼ੇਖ ਫ਼ਰੀਦ ਵਾਂਗ ਗ੍ਰਹਿਸਤੀ ਜੀਵਨ ਬਤੀਤ ਕੀਤਾ। ਮੀਰਾਂ ਸ਼ਾਹ ਜਲੰਧਰੀ ਨੇ ਪੀਰ ਮਸਤਾਨ ਸ਼ਾਹ ਕਾਬਲੀ ਨੂੰ ਮੁਰਸ਼ਿਦ ਧਾਰਨ ਕੀਤਾ।
ਰਚਨਾਵਾਂ
[ਸੋਧੋ]ਮੀਰਾਂ ਸ਼ਾਹ ਦੀ ਕਾਵਿ-ਰਚਨਾਂ ਪੰਜਾਬੀ ਤੋਂ ਇਲਾਵਾ ਹਿੰਦੀ ਤੇ ਉਰਦੂ ਵਿੱਚ ਦੋਹੜੇ, ਸੀ-ਹਰਫ਼ੀਆਂ, ਕਾਫ਼ੀਆਂ ਗੀਤਾਂ ਤੇ ਡਿੳਢਾ ਦੇ ਰੂਪ ਵਿੱਚ ਮਿਲਦੀ ਹੈ। ਉਸ ਦੀ ਰਚਨਾ ‘ਗੁਲਦਸਤਾਂ ਮੀਰਾਂ ਸ਼ਾਹ` ਵਿੱਚ ਪੰਜਾਬੀ ਕਾਫ਼ੀਆਂ, ਸੀ-ਹਰਫ਼ੀਆਂ ਤੇ ਬੈਂਤਾਂ ਤੋਂ ਬਿਨ੍ਹਾਂ ਕੁਝ ਉਰਦੂ ਗਜ਼ਲਾਂ ਵੀ ਇੱਕਤਰ ਕੀਤਆਂ ਗਈਆਂ ਹਨ। ਇਸੇ ਤਰ੍ਹਾਂ ਉਸ ਨੇ ਕਿੱਸਾ ‘ਹੀਰ ਰਾਂਝਾ` ਤੇ ‘ਮਿਰਜਾ ਸਾਹਿਬਾ` ਲਿਖ ਕੇ ਵੀ ਇਸ਼ਕ ਮਜ਼ਾਜੀ ਤੇ ਇਸ਼ਕ ਹਕੀਕੀ ਸੰਬੰਧੀ ਆਪਣੇ ਸੂਫ਼ੀਆਨਾ ਵਿਚਾਰਾਂ ਦੀ ਤਰਜਮਾਨੀ ਕੀਤੀ ਹੈ।
ਸੱਯਦ ਮੀਰਾਂ ਸ਼ਾਹ ਜਲੰਧਰੀ ਦੇ ਕਲਾਮ ਵਿੱਚ ਇਸ਼ਕ ਆਦਿ ਤੋਂ ਅੰਤ ਤੱਕ ਇੱਕ ਸੂਤਰ ਵਜੋਂ ਸਮਾਇਆ ਹੋਇਆ ਹੈ। ਉਸ ਲਈ ਇਸ਼ਕ ਹਾਦੀ ਹੈ; ਇਸ਼ਕ ਆਸਰਾ ਹੈ; ਇਸ਼ਕ ਦੁਆਰਾ ਰੂਹਾਨੀ ਭੇਤ ਖੁੱਲ੍ਹਦੇ ਹਨ।..ਇਸ਼ਕ ਸਾਕੀ ਹੈ, ਇਸ਼ਕ ਤਿਆਗ ਤੇ ਕੁਰਬਾਨੀ ਸਿਖਾਉ਼ਂਦਾ ਹੈ।”
- ਹੀਰ ਰਾਂਝਾ
- ਮਿਰਜ਼ਾ ਸਾਹਿਬਾਂ
- ਸੋਹਣੀ ਮੇਹੀਂਵਾਲ
- ਕੁਲੀਆਤ ਮੀਰਾਂ ਸ਼ਾਹ
- ਗੁਲਦਸਤਾ ਮੀਰਾਂ ਸ਼ਾਹ
ਕਾਵਿ ਨਮੂਨਾ
[ਸੋਧੋ]ਦੇਖੋ ਨੀਂ ਕੇਹੀ ਮਾਹੀ ਨੇ,
ਗੁਝੜੀ ਸਾਂਗ ਚਲਾਈ।
ਸੁੱਧ ਬੁੱਧ ਮੇਰੀ ਸਭ ਉੱਠ ਗਈਆ,
ਐਸੇ ਆਣ ਦਿਖਾਈ।
ਰਲਕੇ ਸਈਆਂ ਦੇਵਨ ਤਾਅਨੇ,
ਮੈਂ ਇਸ਼ਕ ਨੇ ਫੂਕ ਜਲਾਈ।
ਰਾਂਝਾ ਮੇਰਾ ਮੈਂ ਰਾਂਝੇ ਦੀ,
ਫਰਕ ਨਹੀਂ ਵਿੱਚ ਰਾਈ।
ਰਾਂਝਾ ਮਾਹੀ ਉਸ ਨੂੰ ਮਿਲਦਾ,
ਜਿਸ ਦਿਲ ਤੋਂ ਦੂਜ ਗਵਾਈ।
ਆਣ ਸਿਆਲੀਂ ਮੁਰਲੀ ਵਾਹੀ,
ਮੈਂ ਸੁਣ ਈਮਾਨ ਲਿਆਈ।
ਆਣ ਹਜ਼ਾਰਿਓਂ ਨਾਲ ਕਰਮ ਦੇ,
ਮੈਂ ਆਜ਼ਜ਼ ਲੈ ਗਲ ਲਾਈ।
ਮੀਰਾਂ ਸ਼ਾਹ ਗੁਰ ਆਪਣੇ ਤੋਂ,
ਮੈਂ ਜਿੰਦੜੀ ਘੋਲ ਘੁਮਾਈ।