ਮੁਝੇ ਖੁਦਾ ਪੇ ਯਕੀਨ ਹੈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮੁਝੇ ਖੁਦਾ ਪੇ ਯਕੀਨ ਹੈ
ਸ਼੍ਰੇਣੀSocial
Drama
ਬਣਾਵਟSerial drama
ਨਿਰਮਾਤਾBarkat Siddiqui
ਅਧਾਰਿਤSeema Munaf/Atiya Dawood ਦੀ ਰਚਨਾ 
ਮੁਝੇ ਖੁਦਾ ਪੇ ਯਕੀਨ ਹੈ
ਅਦਾਕਾਰ
ਰਚਨਾਕਾਰRaheel Fayyaz
ਮੂਲ ਦੇਸ਼Pakistan
ਮੂਲ ਬੋਲੀਆਂUrdu
ਸੀਜ਼ਨਾਂ ਦੀ ਗਿਣਤੀ1
ਕਿਸ਼ਤਾਂ ਦੀ ਗਿਣਤੀ22
ਪੈਦਾਵਾਰ
ਚਾਲੂ ਸਮਾਂ35–43 minutes
ਪਸਾਰਾ
ਮੂਲ ਚੈਨਲHUM TV
ਤਸਵੀਰ ਦੀ ਬਣਾਵਟ1080i (HDTV)
720p (HDTV)
ਆਡੀਓ ਦੀ ਬਣਾਵਟDolby Digital 5.1
ਪਹਿਲੀ ਚਾਲਅਗਸਤ 13, 2013 (2013-08-13) – present
ਬਾਹਰੀ ਕੜੀਆਂ
Website

ਮੁਝੇ ਖੁਦਾ ਪੇ ਯਕੀਨ ਹੈ ਇੱਕ ਪਾਕਿਸਤਾਨੀ ਟੀਵੀ ਨਾਟਕ ਹੈ। ਇਸ ਦੇ ਨਿਰਦੇਸ਼ਕ ਬਰਕਤ ਸਿੱਦਕ਼ੀ ਹਨ ਤੇ ਇਸਨੂੰ ਸੀਮਾ ਮੁਨਾਫ਼ ਤੇ ਆਤਿਆ ਦਾਊਦ ਨੇ ਲਿਖਿਆ ਹੈ।

ਜਾਣ-ਪਛਾਣ[ਸੋਧੋ]

ਇਸ ਦੀ ਕਹਾਣੀ ਚਾਰ ਪਾਤਰਾਂ ਅਰਹਮ, ਅਰੀਬਾ, ਸ਼ਾਇਕ਼ ਅਤੇ ਨਰਮੀਨ ਦੇ ਬਾਰੇ ਹੈ। ਅਰਹਮ ਉਸ ਦੇ ਅਤੀਤ ਦੀ ਇੱਕ ਗਲਤੀ ਕਾਰਨ ਪਰਿਵਾਰ ਵਿਚੋ ਛੇਕਿਆ ਗਿਆ ਹੈ। ਸ਼ਾਇਕ਼ ਦੀ ਵਿਆਹੁਤਾ ਜਿੰਦਗੀ ਸਹੀ ਨਹੀਂ ਹੈ ਕਿਓਂਕੀ ਉਸ ਦੀ ਪਤਨੀ ਨਰਮੀਨ ਇਸ ਡਰਾਮੇ ਵਿਚ ਨਕਾਰਾਤਮਕ ਭੂਮਿਕਾ ਵਿਚ ਹੈ ਤੇ ਅਰਹਮ ਦੇ ਅਤੀਤ ਦਾ ਰਾਜ਼ ਨਰਮੀਨ ਨਾਲ ਹੀ ਜੁੜਿਆ ਹੈ। ਸ਼ਾਇਕ਼ ਇਸ ਸਭ ਨਾਲ ਜੂਝ ਰਿਹਾ ਹੈ ਤੇ ਪੂਰੀ ਕੋਸ਼ਿਸ਼ ਕਰਦਾ ਹੈ ਕੇ ਬਿਖਰਿਆ ਪਰਿਵਾਰ ਸਹੀ ਹੋ ਸਕੇ। ਚੌਥਾ ਪਾਤਰ ਨਰਮੀਨ (ਅਰਹਮ ਦੀ ਪਤਨੀ) ਹੀ ਇੱਕ ਅਜਿਹਾ ਪਾਤਰ ਹੈ ਜੋ ਸਾਰੇ ਨਾਟਕ ਨੂੰ ਬੰਨ੍ਹ ਕੇ ਰਖਦੀ ਹੈ ਅਤੇ ਅਰਹਮ ਨੂੰ ਦੁਬਾਰਾ ਪਰਿਵਾਰ ਨਾਲ ਜੋੜਦੀ ਹੈ ਤੇ ਉਸ ਦੇ ਅਤੀਤ ਦੇ ਦਾਗ ਨੂੰ ਧੋ ਕੇ ਉਸ ਨੂੰ ਦੁਬਾਰਾ ਸਨਮਾਨਿਤ ਇਨਸਾਨ ਬਣਾਉਂਦੀ ਹੈ।

ਕਥਾਨਕ[ਸੋਧੋ]

ਚਲਾਕ ਤੇ ਲਾਲਚੀ ਨਰਮੀਨ ਅਰਹਮ ਨਾਲ ਮੰਗੀ ਹੋਈ ਸੀ ਪਰ ਜਦ ਉਹ ਉਸ ਦੇ ਅਮਰੀਕਾ ਤੋਂ ਪੜ੍ਹਾਈ ਕਰ ਕੇ ਪਰਤੇ ਭਰਾ ਸ਼ਾਇਕ਼ ਨੂੰ ਦੇਖਦੀ ਹੈ ਤਾਂ ਉਹ ਮਹਿਸੂਸ ਕਰਦੀ ਹੈ ਕਿ ਸ਼ਾਇਕ਼ ਉਸ ਨੂੰ ਜਿੰਦਗੀ ਦੀਆਂ ਸਾਰੀਆਂ ਸਹੂਲਤਾਂ ਦੇ ਸਕਦਾ ਹੈ। ਉਹ ਅਰਹਮ ਉੱਪਰ ਇੱਕ ਝੂਠਾ ਇਲਜਾਮ ਲਗਾ ਉਸ ਨਾਲ ਮੰਗਣੀ ਤੁੜਾ ਲੈਂਦੀ ਹੈ ਤੇ ਕਿਸੇ ਤਰ੍ਹਾਂ ਸ਼ਾਇਕ਼ ਨਾਲ ਵਿਆਹ ਕਰ ਲੈਂਦੀ ਹੈ। ਅਰਹਮ ਬੇਇਜਤੀ ਦਾ ਮਾਰਿਆ ਪਰਿਵਾਰ ਵਿਚੋਂ ਛੇਕਿਆ ਜਾਂਦਾ ਹੈ ਤੇ ਜ਼ੇਹਨੀ ਤੌਰ 'ਤੇ ਅਲੱਗ ਹੋ ਜਾਂਦਾ ਹੈ। ਫਿਰ ਉਸ ਦਾ ਵਿਆਹ ਅਰੀਬਾ ਨਾਲ ਹੋ ਜਾਂਦਾ ਹੈ ਤੇ ਅਰੀਬਾ ਉਸ ਦਾ ਇਲਜ਼ਾਮ ਲਾਹੁਣ ਵਿਚ ਮਦਦ ਕਰਦੀ ਹੈ ਤੇ ਨਰਮੀਨ ਦਾ ਅਸਲੀ ਚੇਹਰਾ ਸਾਰਿਆਂ ਦੇ ਸਾਹਮਣੇ ਲੈ ਆਉਂਦੀ ਹੈ।

ਕਲਾਕਾਰ[ਸੋਧੋ]

ਫਰਮਾ:Hum TV Programs