ਅਹਿਸਨ ਖਾਨ
ਅਹਿਸਾਨ ਖਾਨ ਪਾਕਿਸਤਾਨ ਦੇ ਫਿਲਮ ਅਤੇ ਡਰਾਮਾ ਕਲਾਕਾਰ ਹਨ। ਉਹ ਇੱਕ ਅਭਿਨੇਤਾ, ਮੇਜ਼ਬਾਨ ਅਤੇ ਗਾਇਕ ਵੀ ਹਨ। ਉਹਨਾਂ ਸਭ ਤੋਂ ਪਹਿਲਾਂ ਅਦਾਕਾਰੀ 1998 ਵਿੱਚ ਸ਼ੁਰੂ ਕੀਤੀ। ਉਹ ਨਿਕਾਹ, ਘਰ ਕਬ ਆਓਗੇ, ਇਸ਼ਕ਼ ਖ਼ੁਦਾ, ਦਿਲ ਤੇਰਾ ਧੜਕਨ ਤੇਰੀ ਵਿੱਚ ਨਜਰ ਆਏ ਤੇ ਇਸ ਤੋਂ ਬਾਅਦ ਉਹਨਾਂ ਆਪਣਾ ਰੁਖ ਟੇਲੀਵਿਜਨ ਵੱਲ ਕੀਤਾ। ਉਹ ਬਹੁਤ ਸਾਰੇ ਲੜੀਵਾਰ-ਨਾਟਕਾਂ ਅਤੇ ਡਰਾਮਿਆਂ ਵਿੱਚ ਨਜਰ ਆਏ। ਉਹਨਾਂ ਇੱਕ ਹਮ ਟੀਵੀ ਉੱਪਰ 2011 ਵਿੱਚ ਰਮਜ਼ਾਨ ਦੌਰਾਨ ਸਵਾਲ-ਜਵਾਬ ਮੁਕਾਬਲਾ ਦੀ ਮੇਜ਼ਬਾਨੀ ਕੀਤੀ ਅਤੇ ਅਗਲੇ ਸਾਲ ਦੋਬਾਰਾ ਮੇਜ਼ਬਾਨੀ ਕੀਤੀ।[1] ਅਹਿਸਾਨ ਖਾਨ ਦੇ ਕੈਰੀਅਰ ਨੂੰ ਇੱਕ ਮੁਕਾਮ ਉਦੋਂ ਹਾਂਸਿਲ ਹੋਇਆ ਜਦ ਉਸ ਨੇ ਨਿਕਾਹ ਕੀਤੀ ਤੇ ਘਰ ਕਬ ਆਓਗੇ ਜਿਸ ਵਿੱਚ ਪਹਿਲੀ ਵਾਰ ਭਾਰਤੀ ਗਾਇਕਾਂ ਨੂੰ ਪਿਠਵਰਤੀ ਗਾਇਕੀ ਕਰਨ ਦਾ ਮੌਕਾ ਮਿਲਿਆ ਸੀ। ਇਹਨਾਂ ਦਾ ਭਾਰਤੀ ਫਿਲਮ ਨਿਰਦੇਸ਼ਕ ਦੀਪਤੀ ਨਵਲ ਦੀ ਇੱਕ ਫਿਲਮ ਲਈ ਵੀ ਕਰਾਰ ਹੋਣ ਦੀਆਂ ਖਬਰਾਂ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ ਉਹਨਾਂ ਦਾ ਭਾਰਤੀ ਸਿਨੇਮਾ ਵਿੱਚ ਪਹਿਲਾ ਕਦਮ ਹੋਵੇਗਾ।[2] ਉਹਨਾਂ ਟੀਵੀ ਡਰਾਮਾ ਖੋਇਆ ਖੋਇਆ ਚਾਂਦ ਦਾ ਮੁੱਖ ਗੀਤ ਵੀ ਗਾਇਆ ਹੈ।
ਜੀਵਨ[ਸੋਧੋ]
ਅਹਿਸਾਨ ਖਾਨ ਉਮਰਕੋਟ, ਪਾਕਿਸਤਾਨ ਦੇ ਇੱਕ ਮੁਸਲਿਮ ਪਰਿਵਾਰ ਵਿੱਚ ਪੈਦਾ ਹੋਏ। ਇਹਨਾਂ ਦੇ ਦੋ ਭਰਾ ਤੇ ਦੋ ਭੈਣਾਂ ਹਨ। ਉਹਨਾਂ ਆਪਣੀ ਉਮਰ ਦਾ ਕਾਫੀ ਹਿੱਸਾ ਕਰਾਚੀ ਵਿੱਚ ਗੁਜਾਰਿਆ। ਉਹ ਅੰਗ੍ਰੇਜ਼ੀ ਸਾਹਿਤ ਵਿੱਚ ਐਮ. ਏ. ਦੀ ਪੜਾਈ ਕਰ ਰਹੇ ਸਨ ਪਰ ਉਹਨਾਂ ਅਦਾਕਾਰੀ ਦੇ ਸ਼ੌਂਕ ਕਰਕੇ ਇਸ ਨੂੰ ਅਧ-ਵਿਚਕਾਰ ਛੱਡ ਦਿੱਤਾ। ਉਹ ਸ਼ਾਦੀ-ਸ਼ੁਦਾ ਹਨ ਤੇ ਉਹਨਾਂ ਦੀ ਇੱਕ ਬੇਟੀ ਤੇ ਦੋ ਬੇਟੇ ਹਨ।
ਫ਼ਿਲਮੋਗ੍ਰਾਫੀ[ਸੋਧੋ]
ਫਿਲਮਾਂ[ਸੋਧੋ]
ਫਿਲਮਾਂ | ||||
---|---|---|---|---|
ਸਾਲ | ਨਾਂ | ਭਾਸ਼ਾ | ਵੱਖਰੀ ਜਾਣਕਾਰੀ | |
1998 | ਨਿਕਾਹ | ਉਰਦੂ | ਸਭ ਤੋਂ ਵਧੀਆ ਅਦਾਕਾਰੀ ਲਈ ਪਲੈਟੀਨਮ ਜੁਬਲੀ ਅਵਾਰਡ | |
2000 | ਘਰ ਕਬ ਆਓਗੇ | ਉਰਦੂ | ਸਭ ਤੋਂ ਵਧੀਆ ਅਦਾਕਾਰੀ ਲਈ ਪਲੈਟੀਨਮ ਜੁਬਲੀ ਅਵਾਰਡ | |
2013 | ਦਿਲ ਤੇਰਾ ਧੜਕਨ ਤੇਰੀ | ਉਰਦੂ | ||
2013 | ਇਸ਼ਕ਼ ਖ਼ੁਦਾ | ਉਰਦੂ | ||
2014 | (ਹਾਲੇ ਤਿਆਰੀ ਵਿੱਚ) | ਹਿੰਦੀ | ਦੀਪਤੀ ਨਵਲ ਦੁਆਰਾ ਨਿਰਦੇਸ਼ਿਤ ਕੀਤੀ ਜਾਵੇਗੀ |
ਟੇਲੀਵਿਜਨ[ਸੋਧੋ]
ਸਾਲ | ਨਾਂ | ਪਾਤਰ | ਚੈਨਲ |
---|---|---|---|
ਜ਼ਿੰਦਗੀ | ਪੀ ਟੀਵੀ | ||
ਸਾਤ ਸੁਰ ਰਿਸ਼ਤੋੰ ਕੇ | ਪੀ ਟੀਵੀ | ||
ਚਿੰਗਾਰੀਆਂ | ਪੀ ਟੀਵੀ | ||
ਦੁਨੀਆ ਦਾਰੀ | ਪੀ ਟੀਵੀ | ||
ਸ਼ਰਬਤੀ | ਪੀ ਟੀਵੀ | ||
ਗਰੂਰ | ਪੀ ਟੀਵੀ | ||
ਦਿਨ ਢਲੇ | ਪੀ ਟੀਵੀ | ||
ਤਪਿਸ਼ | |||
ਚਾਟ | |||
ਸ਼ਾਮ ਢਲੇ | ਜੀਓ ਟੀਵੀ | ||
ਦਿਲ ਹੈ ਕਿ ਦੀਆ ਹੈ | ਜੈਵੀਯਾਰ ਅਹਿਮਦ | ਜੀਓ ਟੀਵੀ | |
ਕਾਗਜ਼ ਕੇ ਫੂਲ | ਪੀ ਟੀਵੀ | ||
ਮੁੱਠੀ ਭਰ ਆਸਮਾਨ | ARY ਡਿਜਿਟਲ | ||
ਤਕ਼ਦੀਰ | ਪੀ ਟੀਵੀ | ||
2004 | |||
ਐਨਾ | ਜੀਓ ਟੀਵੀ | ||
2005 | |||
ਸਫੈਦਪੋਸ਼ | ਜੀਓ ਟੀਵੀ | ||
ਮੇਹਂਦੀ ਵਾਲੇ ਹਾਥ | ਅਕਬਰ | ਜੀਓ ਟੀਵੀ | |
2006 | |||
ਚਸ਼ਮਾਂ | ਸ਼ਾਹਗੁਲ | ਪੀ ਟੀਵੀ | |
ਬੰਜਰ | ਜੀਓ ਟੀਵੀ | ||
ਬਰਸੋਂ ਬਾਅਦ | ਪੀ ਟੀਵੀ | ||
2009 | ਸੈਕ਼ਾ | ਰੇਹਾਨ | ਹਮ ਟੀਵੀ |
ਕੂੰਜ | ਜੀਓ ਟੀਵੀ | ||
ਕਾਹੇ ਕੋ ਬਿਹਾਏ ਬਦੇਸ | ਸਲਮਾਨ ਅਲੀ ਅਵਨ | ਜੀਓ ਟੀਵੀ | |
ਦਿਲ ਦਰਦ ਧੂਆਂ | ARY ਡਿਜਿਟਲ | ||
2010 | |||
ਵਸਲ | ਹਮ ਟੀਵੀ | ||
ਦਾਸਤਾਨ | ਸਲੀਮ | ਹਮ ਟੀਵੀ | |
ਪਾਰਸਾ | ਡੇਵਿਡ ਅੱਗਰਵਾਲ | ਹਮ ਟੀਵੀ | |
2011 | |||
ਪਾਨੀ ਜੈਸਾ ਪਿਆਰ | ਸਾਦ | ਹਮ ਟੀਵੀ | |
ਤੱਕੇ ਕੀ ਆਏਗੀ ਬਾਰਾਤ | ਅਜ਼ਰ | ਜੀਓ ਟੀਵੀ | |
ਲਵ ਲਾਈਫ਼ ਔਰ ਲਾਹੌਰ | ਏ-ਪੱਲਸ | ||
ਨੀਅਤ | ਇਸਮਾਇਲ | ARY ਡਿਜਿਟਲ | |
ਓਮਰ ਦਾਦੀ ਔਰ ਘਰਵਾਲੇ | ਅਹਿਮਦ | ARY ਡਿਜਿਟਲ | |
2012 | |||
ਮੇਰੇ ਕ਼ਾਤਿਲ ਮੇਰੇ ਦਿਲਦਾਰ | ਉਮਰ | ਹਮ ਟੀਵੀ | |
ਬਿਲਕ਼ੀਸ ਕੌਰ | ਸੁਲਤਾਨ | ਹਮ ਟੀਵੀ | |
ਮੇਰੀ ਲਾਡਲੀ | ਤਬਰੇਜ਼ | ARY ਡਿਜਿਟਲ | |
ਮਾਹੀ ਆਏ ਗਾ | ਅਖ਼ਤਰ ਜਾਨ | ਹਮ ਟੀਵੀ | |
2013 | |||
ਨਾ ਕਹੋ ਤੁਮ ਮੇਰੇ ਨਹੀਂ | ਮੀਰਾਬ | ਹਮ ਟੀਵੀ | |
ਹੀਰ ਰਾਂਝਾ | ਰਾਂਝਾ | ਪੀ ਟੀਵੀ | |
ਮਿਰਾਤ-ਉਲ-ਅਰੂਸ | ਹਾਸ਼ਿਮ | ਜੀਓ ਟੀਵੀ | |
ਖੋਇਆ ਖੋਇਆ ਚਾਂਦ | ਆਰਿਬ | ਹਮ ਟੀਵੀ | |
ਗੌਹਰ ਏ ਨਯਾਬ | ਇਬਰਾਰ | ਇੰਡਸ ਵਿਜ਼ਨ | |
ਇਮਾਨ | ਖੁਰਰਮ | ਐਕਸਪ੍ਰੈੱਸ ਇੰਟਰਟੈਨਮੇੰਟ | |
ਮੁਝੇ ਖੁਦਾ ਪੇ ਯਕੀਨ ਹੈ | ਅਰਹਮ | ਹਮ ਟੀਵੀ | |
ਮੇਰੀ ਜਿੰਦਗੀ ਹੈ ਤੂ | ਅਮਨ | ਜੀਓ ਟੀਵੀ | |
ਕਭੀ ਕਭੀ | ਅਰੇਜ਼ | ARY ਡਿਜਿਟਲ | |
ਮੌਸਮ | ਹਾਸ਼ਿਰ | ਹਮ ਟੀਵੀ |
ਰੇਆਲਟੀ ਸ਼ੋਅ[ਸੋਧੋ]
Year | Title | Role | Notes |
---|---|---|---|
2011 | ਓ ਮਾਂ | ਮਾਂ-ਦਿਵਸ ਵਿਸ਼ੇਸ਼ ; ਜੀਓ ਟੀਵੀ | |
2011-2012 | Hayya Allal Falah | ਮੇਜ਼ਬਾਨ | ਧਾਰਮਿਕ ਕ਼ੁਇਜ਼ ਸ਼ੋਅ |
2013 | ਮੈੱਡਵੈਨਚੁਰਸ – ARY ਡਿਜਿਟਲ | Host | ARY Digital |
ਹਵਾਲੇ[ਸੋਧੋ]
- ↑ Subscribe on YouTube» (2012-07-18). "Ahsan Khan To Host Hayya Allal Falah On Hum TV". Awamiweb.com. Retrieved 2012-08-11.
- ↑ http://www.fashioncentral.pk/people-parties/celebrity-gossip/story-1471-ahsan-khan-gets-ticket-to-bollywood/
ਬਾਹਰੀ ਲਿੰਕ[ਸੋਧੋ]
![]() |
ਇਹ ਬਾਰੇ ਲੇਖ ਇੱਕ ਪਾਕਿਸਤਾਨੀ ਅਦਾਕਾਰ ਜਾਂ ਅਦਾਕਾਰਾ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |