ਸਮੱਗਰੀ 'ਤੇ ਜਾਓ

ਮੁਰੱਬਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਮੁਰੱਬਾ
ਆੜੂ ਦਾ ਮੁਰੱਬਾ
ਸਰੋਤ
ਇਲਾਕਾਦੱਖਣੀ ਕਾਕੇਸਸ, ਮੱਧ ਏਸ਼ੀਆ, ਮੱਧ ਪੂਰਬ, ਦੱਖਣੀ ਏਸ਼ੀਆ
ਖਾਣੇ ਦਾ ਵੇਰਵਾ
ਖਾਣਾਆਚਾਰ
ਮੁੱਖ ਸਮੱਗਰੀਫਲ, ਖੰਡ ਅਤੇ ਮਸਾਲੇ

ਮੁਰੱਬਾ (ਅਰਬੀ مربى ਤੋਂ) ਮਿੱਠੇ ਫਲਾਂ ਤੋਂ ਬਣਿਆ ਇੱਕ ਖਾਧ ਪਦਾਰਥ ਹੁੰਦਾ ਹੈ ਜੋ ਦੱਖਣੀ ਕਾਕੇਸਸ, ਮੱਧ ਏਸ਼ੀਆ, ਦੱਖਣੀ ਏਸ਼ੀਆ ਅਤੇ ਮੱਧ ਪੂਰਬ ਦੇ ਬਹੁਤ ਸਾਰੇ ਖੇਤਰਾਂ ਵਿੱਚ ਪ੍ਰਸਿੱਧ ਹੈ। ਇਹ ਆਮ ਤੌਰ 'ਤੇ ਫਲਾਂ, ਖੰਡ ਅਤੇ ਮਸਾਲਿਆਂ ਨਾਲ ਤਿਆਰ ਹੁੰਦਾ ਹੈ।

ਇਹ ਖੰਡ ਦੀ ਚਾਸ਼ਨੀ ਵਿੱਚ ਉਬਾਲ ਕੇ ਸੇਬ, ਖੁਰਮਾਨੀ, ਆਂਵਲਾ, ਅੰਬ ਆਦਿ ਫਲਾਂ ਦਾ ਖਾਣ ਹਿਤ ਪਾਇਆ ਜਾਂਦਾ ਹੈ ਜੋ ਲੰਬੇ ਅਰਸੇ ਲਈ ਗਿੱਲੇ ਅਤੇ ਸੁੱਕੇ ਮੁਰੱਬੇ ਵਜੋਂ ਸੁਰੱਖਿਅਤ ਰੱਖਿਆ ਜਾ ਸਕਦਾ ਹੈ, ਅਤੇ ਕਿਹਾ ਜਾਂਦਾ ਹੈ ਕਿ ਇਹ ਚਿਕਿਤਸਕ ਗੁਣਾਂ ਦਾ ਧਾਰਨੀ ਹੁੰਦਾ ਹੈ।[1] ਇਹ ਭਾਰਤੀ ਰਵਾਇਤੀ ਅਤੇ ਲੋਕ ਚਿਕਿਤਸਾ ਵਿੱਚ ਵਿਆਪਕ ਤੌਰ ਤੇ ਵਰਤਿਆ ਜਾਂਦਾ ਹੈ। ਮਿਸਾਲ ਲਈ ਆਂਵਲੇ ਦੇ ਮੁਰੱਬੇ ਵਿੱਚ ਵਿਟਾਮਿਨ-ਸੀ, ਆਇਰਨ ਅਤੇ ਫਾਈਬਰ ਕਾਫ਼ੀ ਮਾਤਰਾ ਵਿੱਚ ਹੁੰਦੇ ਹਨ।

ਹਵਾਲੇ

[ਸੋਧੋ]

 

  1. "ਪੁਰਾਲੇਖ ਕੀਤੀ ਕਾਪੀ". Archived from the original on 3 ਦਸੰਬਰ 2013. Retrieved 6 ਅਪ੍ਰੈਲ 2021. {{cite web}}: Unknown parameter |dead-url= ignored (|url-status= suggested) (help)