ਸਮੱਗਰੀ 'ਤੇ ਜਾਓ

ਮੁਲਤਾਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੁਲਤਾਨੀ
ਜੱਦੀ ਬੁਲਾਰੇਪੰਜਾਬ ਪਾਕਿਸਤਾਨ
ਇਲਾਕਾਰਾਵਲਪਿੰਡੀ, ਜੇਹਲਮ
Native speakers
[1]
ਹਿੰਦ-ਯੂਰਪੀ
  • ਮੁਲਤਾਨੀ
ਭਾਸ਼ਾ ਦਾ ਕੋਡ
ਆਈ.ਐਸ.ਓ 639-3phr (ਹੋਰ ਉਪਭਾਸ਼ਾਵਾਂ ਸ਼ਾਮਲ ਹਨ)
ਪੰਜਾਬੀ-ਉਪਭਾਸ਼ਾਵਾਂ

ਮੁਲਤਾਨੀ ਪਾਕਿਸਤਾਨੀ ਪੰਜਾਬੀ ਦੀ ਇਕ ਅਹਿਮ ਬੋਲੀ ਹੈ।[2] ਇਹ ਪਾਕਿਸਤਾਨ ਵਾਲੇ ਪੰਜਾਬ ਦੇ ਦੱਖਣ ਵਾਲੇ ਭਾਗ ਵਿੱਚ ਬੋਲੀ ਜਾਂਦੀ ਹੈ। ਇਹਦੇ ਨਾਲ ਹੀ ੪੭ ਦੀ ਵੰਡ ਤੋਂ ਬਾਦ ਚੜ੍ਹਦੇ ਪੰਜਾਬ ਅਤੇ ਦਿੱਲੀ ਵਰਗੇ ਸ਼ਹਿਰਾਂ ਵਿਚ ਵੀ ਇਸ ਬੋਲੀ ਦੇ ਬੁਲਾਰੇ ਆ ਵੱਸੇ। ਇਸ ਕਰਕੇ ਭੂਗੋਲਿਕ ਰੂਪ ਵਿਚ ਇਸ ਬੋਲੀ ਨੂੰ ਕਿਸੇ ਇਕ ਹੱਦ ਵਿਚ ਨਹੀਂ ਬੰਨਿਆ ਜਾ ਸਕਦਾ। ਇਸ ਬੋਲੀ ਦਾ ਸੰਬੰਧ ਹਿੰਦ-ਆਰੀਆ ਭਾਸ਼ਾ ਪਰਵਾਰ ਨਾਲ ਹੈ। ਇਸਨੂੰ ਬੋਲਣ ਵਾਲਿਆਂ ਦੀ ਗਿਣਤੀ ਇੱਕ ਕਰੋੜ ਚਾਲੀ ਲੱਖ ਦੇ ਨੇੜੇ ਹੈ। ਮੁਲਤਾਨੀ ਦੀਆਂ ਪੰਜਾਬੀ ਦੀ ਝਾਂਗੋਚੀ ਉਪਭਾਸ਼ਾ ਦੇ ਨਾਲ ਹੈ ਅਤੇ ਸਿੰਧੀ ਦੀਆਂ ਉੱਤਰੀ ਉਪਭਾਸ਼ਾਵਾਂ ਦੇ ਨਾਲ ਕੁਝ ਸਾਂਝਾਂ ਹਨ। ਇਸ ਨੂੰ ਮੁਲਤਾਨੀ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹ ਮੁਲਤਾਨ ਅਤੇ ਉਸ ਦੇ ਆਲੇ ਦੇ ਦੁਆਲੇ ਦੇ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ ਅਤੇ ਮੁਲਤਾਨ ਹੀ ਇਸ ਇਲਾਕੇ ਵਿਚ ਸਭ ਤੋਂ ਵੱਡਾ ਸ਼ਹਿਰ ਹੈ। 1964 ਦੇ ਬਾਅਦ ਕੁਝ ਲੋਕਾਂ ਵਲੋਂ ਇਸਨੂੰ ਟਕਸਾਲੀ ਸਰਾਇਕੀ ਦੇ ਤੌਰ ਤੇ ਅੱਡਰੀ ਭਾਸ਼ਾ ਮੰਨਿਆ ਜਾਣ ਲੱਗਾ ਹੈ। ਪ੍ਰਾਚੀਨ ਦਸਤਾਵੇਜ਼ਾਂ ਵਿੱਚ ਇਸ ਦਾ ਜ਼ਿਕਰ ਮਿਲਦਾ ਹੈ।

ਹਵਾਲੇ

[ਸੋਧੋ]
  1. ਫਰਮਾ:Ethnologue17
  2. ਸਿੰਘ, ਪ੍ਰੇਮ ਪ੍ਰਕਾਸ਼ (ਡਾ.). ਪੰਜਾਬੀ ਭਾਸ਼ਾ ਦਾ ਜਨਮ ਤੇ ਵਿਕਾਸ. p. 352.