ਮੁਹਾਰਨੀ
ਮੁਹਾਰਨੀ ਵਿਦਿਆਰਥੀਆਂ ਵੱਲੋਂ ਪੰਜਾਬੀ ਭਾਸ਼ਾ ਸਿੱਖਣ ਦਾ ਇੱਕ ਤਰੀਕਾ ਹੈ। ਇਸ ਵਿੱਚ ਵਿਦਿਆਰਥੀ ਰਲਕੇ ਪੰਜਾਬੀ ਦੇ ਪੈਂਤੀ ਅਖਰਾਂ ਅਤੇ ਇਹਨਾਂ ਨਾਲ਼ ਵਰਤੀਆਂ ਜਾਣ ਵਾ਼ਲੀਆਂ ਲਗਾਂ-ਮਾਤ੍ਰਾਵਾਂ ਦਾ ਲੈਅਬੱਧ ਤਰੀਕੇ ਨਾਲ ਉੱਚੀ-ਉੱਚੀ ਉੱਚਾਰਨ ਕਰ ਕੇ ਭਾਸ਼ਾ ਸਿੱਖਣ ਦਾ ਅਭਿਆਸ ਕਰ ਕੇ ਭਾਸ਼ਾ ਦਾ ਮੁੱਢਲਾ ਗਿਆਨ ਹਾਸਲ ਕਰਦੇ ਹਨ। ਇਹ ਤਰੀਕਾ ਲਗਭਗ ਉਸ ਤਰਾਂ ਦਾ ਹੀ ਹੁੰਦਾ ਹੈ ਜਿਸ ਤਰਾਂ ਹਿਸਾਬ ਦਾ ਮੁੱਢਲਾ ਗਿਆਨ ਹਾਸਲ ਕਰਨ ਲਈ ਪਹਾੜੇ ਪੜ੍ਹੇ ਤੇ ਸਿੱਖੇ ਜਾਂਦੇ ਹਨ।[1]
ਅਜ਼ਾਦੀ ਤੋਂ ਪਹਿਲਾਂ ਜਦ ਜਿਆਦਾ ਸਕੂਲ ਨਹੀਂ ਸਨ ਤਾਂ ਮੁਢਲੀ ਭਾਸ਼ਾ ਦਾ ਗਿਆਨ ਡੇਰਿਆਂ, ਗੁਰਦਵਾਰਿਆਂ, ਗੁਰੂਕੁਲਾਂ ਅਤੇ ਮਦਰੱਸਿਆਂ ਵਿੱਚ ਦਿੱਤਾ ਜਾਂਦਾ ਸੀ ਜਿਸਦਾ ਮੁਖ਼ ਮਕਸਦ ਆਪੋ-ਆਪਣੇ ਧਰਮ ਦੀ ਧਾਰਮਿਕ ਵਿੱਦਿਆ ਦੇਣ ਲਈ ਭਾਸ਼ਾ ਦਾ ਮੁੱਢਲਾ ਗਿਆਨ ਦੇਣਾ ਹੁੰਦਾ ਸੀ। ਪੰਜਾਬੀ ਭਾਸ਼ਾ ਦਾ ਅਜਿਹਾ ਮੁੱਢਲਾ ਗਿਆਨ ਡੇਰਿਆਂ ਜਾਂ ਗੁਰਦਵਾਰਿਆਂ ਵਿੱਚ ਦਿੱਤਾ ਜਾਂਦਾ ਸੀ ਅਤੇ ਇਸ ਲਈ ਮੁਹਾਰਨੀ ਉੱਚਾਰਨ ਦਾ ਤਰੀਕਾ ਅਪਣਾਇਆ ਜਾਂਦਾ ਸੀ। ਇਹੀ ਤਰੀਕਾ ਪ੍ਰਾਇਮਰੀ ਸਕੂਲਾਂ ਵਿੱਚ ਵੀ ਅਪਣਾਇਆ ਜਾਂਦਾ ਹੈ। ਪਰ ਅੱਜ ਦੇ ਆਧੁਨਿਕ ਸੂਚਨਾ ਤਕਨੀਕ ਦੇ ਜਮਾਨੇ ਵਿੱਚ ਹੁਣ ਇਹ ਤਰੀਕੇ ਇੰਟਰਨੈਟ ਤੇ ਆਨਲਾਈਨ ਉਪਲਬਧ ਹੋ ਗਏ ਹਨ।[2]।[3]।[4]।[5]।[6]।
ਪੰਜਾਬ ਵਿੱਚ ਸਕੂਲਾ ਦੇ ਬੱਚੇ ਹੇਕਾਂ ਲਾ ਕੇ ਮੁਹਾਰਨੀ ਗਾਉਂਦੇ ਹਨ ਤੇ ਖੇਡਦੇ ਸਮੇਂ ਵੀ ਮੁਹਾਰਨੀ ਦੇ ਅੱਖਰ ਤੁਕਾਂ ਵਿੱਚ ਵਰਤਦੇ ਹਨ ਜਿਵੇਂ ਕਿ:- ਉੜੇ, ਆੜੇ ਦੀ ਲੜਾਈ, ਈੜੀ ਡਾਂਗ ਲੈ ਕੇ ਆਈ, ਸੱਸੇ, ਹਾਹੇ ਨੇ ਛੁੜਾਈ।
ਹਵਾਲੇ
[ਸੋਧੋ]- ↑ http://punjabipedia.org/topic.aspx?txt=%E0%A8%AE%E0%A9%81%E0%A8%B9%E0%A8%BE%E0%A8%B0%E0%A8%A8%E0%A9%80
- ↑ "http://en.wikibooks.org/wiki/Punjabi/Muharni/FullMuharni".
{{cite web}}
: External link in
(help); Missing or empty|title=
|url=
(help) - ↑ "http://www.learnpunjabi.org/muharni-slow.html".
{{cite web}}
: External link in
(help); Missing or empty|title=
|url=
(help) - ↑ "https://www.youtube.com/watch?v=kTkRIwJqcCU".
{{cite web}}
: External link in
(help); Missing or empty|title=
|url=
(help) - ↑ "http://www.muharni.com/Maharni/Part1/maharni1.html".
{{cite web}}
: External link in
(help); Missing or empty|title=
|url=
(help) - ↑ "http://www.muharni.com/Gurmukhi/Gurmukhi1.html".
{{cite web}}
: External link in
(help); Missing or empty|title=
|url=
(help)