ਮੁਹਾਰੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੱਕੀ ਮੱਕੀ, ਬਾਜਰਾ, ਜੁਆਰ ਆਦਿ ਦੇ ਟਾਂਡਿਆਂ ਨੂੰ ਵੱਢ ਕੇ ਇਕ ਥਾਂ ਖੜ੍ਹੇ ਲੋਟ ਗੁਲਾਈ ਵਿਚ ਲਾਏ ਢੇਰ ਨੂੰ ਮੁਹਾਰੇ ਕਹਿੰਦੇ ਹਨ। ਜਦ ਇਹ ਫ਼ਸਲਾਂ ਵੱਢੀਆਂ ਜਾਂਦੀਆਂ ਸਨ/ਹਨ ਤਾਂ ਇਨ੍ਹਾਂ ਦੇ ਟਾਂਡਿਆਂ, ਛੱਲੀਆਂ, ਛਿੱਟਿਆਂ ਵਿਚ ਨਮੀ ਹੁੰਦੀ ਸੀ/ਹੈ। ਇਸ ਕਰਕੇ ਹੀ ਇਨ੍ਹਾਂ ਫ਼ਸਲਾਂ ਨੂੰ ਵੱਢ ਕੇ ਮੁਹਾਰੇ ਲਾਏ ਜਾਂਦੇ ਸਨ/ਹਨ। ਪਹਿਲੇ ਸਮਿਆਂ ਵਿਚ ਸਾਰੀ ਖੇਤੀ ਹੱਥੀ ਕੀਤੀ ਜਾਂਦੀ ਸੀ। ਬਲਦਾਂ, ਊਠਾਂ ਨਾਲ ਕੀਤੀ ਜਾਂਦੀ ਸੀ। ਸਾਉਣੀ ਦੀ ਫ਼ਸਲ ਵੱਢਣ ਤੋਂ ਪਿਛੋਂ ਨਾਲ ਦੀ ਨਾਲ ਹੀ ਹਾੜੀ ਦੀ ਫ਼ਸਲ ਬੀਜਣੀ ਹੁੰਦੀ ਸੀ। ਇਸ ਕਰਕੇ ਵੀ ਜਿਮੀਂਦਾਰਾਂ ਕੋਲ ਸਮਾਂ ਨਾ ਹੋਣ ਕਰਕੇ ਮੁਹਾਰੇ ਲਾਉਣੇ ਪੈਂਦੇ ਸਨ। ਹਾੜੀ ਦੀ ਫ਼ਸਲ ਬੀਜਣ ਤੋਂ ਪਿੱਛੋਂ ਫੇਰ ਮੁਹਾਰਿਆਂ ਵਿਚ ਲੱਗੀ ਮੱਕੀ ਦੀਆਂ ਛੱਲੀਆਂ ਤੋੜੀਆਂ ਜਾਂਦੀਆਂ ਸਨ। ਬਾਜਰੇ ਤੇ ਜੁਆਰ ਤੇ ਛਿੱਟੇ ਤੋੜੇ ਜਾਂਦੇ ਸਨ। ਫੇਰ ਛੱਲੀਆਂ ਅਤੇ ਛਿੱਟਿਆਂ ਨੂੰ ਸੋਟਿਆਂ ਨਾਲ ਕੁੱਟ ਕੇ ਦਾਣੇ ਕੱਢੇ ਜਾਂਦੇ ਸਨ।

ਹੁਣ ਬਾਜਰਾ ਤੇ ਜੁਆਰ ਦੀਆਂ ਫ਼ਸਲਾਂ ਤਾਂ ਬੀਜੀਆਂ ਹੀ ਨਹੀਂ ਜਾਂਦੀਆਂ। ਮੱਕੀ ਹੁਸ਼ਿਆਰਪੁਰ ਨਵਾਂ ਸ਼ਹਿਰ ਤੇ ਰੋਪੜ ਦੇ ਇਲਾਕੇ ਵਿਚ ਹੀ ਬੀਜੀ ਜਾਂਦੀ ਹੈ। ਉੱਥੇ ਹੀ ਮੱਕੀ ਦੇ ਮੁਹਾਰੇ ਲੱਗਦੇ ਹਨ। ਇਸ ਲਈ ਮਾਲਵੇ ਦੇ ਇਲਾਕੇ ਦੀ ਨਵੀਂ ਪੀੜ੍ਹੀ ਨੂੰ ਤਾਂ ਮੁਹਾਰੇ ਕਿਸ ਨੂੰ ਕਹਿੰਦੇ ਹਨ, ਇਸ ਦਾ ਵੀ ਗਿਆਨ ਨਹੀਂ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.