ਮੁੰਡਾਸਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਿਰ ਉੱਪਰ ਬੰਨ੍ਹੀ ਪੱਗ ਦੇ ਉੱਪਰ 2/22 ਮੀਟਰ ਦੇ ਹੋਰ ਬੰਨ੍ਹੇ ਕਪੜੇ ਨੂੰ ਮੁੰਡਾਸਾ ਕਿਹਾ ਜਾਂਦਾ ਹੈ। ਕਈ ਇਲਾਕਿਆਂ ਵਿਚ ਕੱਲੇ 2 ਕੁ ਮੀਟਰ ਸਿਰ ਤੇ ਬੰਨ੍ਹੇ ਕਪੜੇ ਨੂੰ ਵੀ ਮੁੰਡਾਸਾ ਕਹਿੰਦੇ ਹਨ। ਪਹਿਲੇ ਸਮਿਆਂ ਵਿਚ ਜਦ ਫਲ੍ਹਿਆਂ ਨਾਲ ਗਾਹੀ ਕਰ ਕੇ ਦਾਣੇ ਕੱਢੇ ਜਾਂਦੇ ਸਨ, ਉਸ ਸਮੇਂ ਦਾਣੇ ਅਤੇ ਤੂੜੀ ਨੂੰ ਪੰਡਾਂ ਪਾ ਕੇ ਸਿਰ ਉੱਪਰ ਰੱਖ ਕੇ ਘਰੀਂ ਢੋਇਆ ਜਾਂਦਾ ਸੀ। ਅਸਲ ਵਿਚ ਉਸ ਸਮੇਂ ਜਿਮੀਂਦਾਰ ਸਿਰ ਉੱਪਰ ਬੰਨ੍ਹੀ ਪੱਗ ਉੱਪਰ ਮੁੰਡਾਸਾ ਬੰਨ੍ਹਦੇ ਸਨ। ਮੁੰਡਾਸਾ ਬੰਨ੍ਹਣ ਕਰ ਕੇ ਸਿਰ ਉੱਪਰ ਬੰਨ੍ਹੀ ਪੱਗ ਦੇ ਗੇੜਾਂ ਦੇ ਉੱਪਰ ਮੁੰਡਾਸੇ ਦੇ ਵੀ ਕੀ ਗੇੜ ਆ ਜਾਂਦੇ ਸਨ ਜਿਸ ਕਰਕੇ ਸਿਰ ਨੂੰ ਦਾਣੇ ਅਤੇ ਤੂੜੀ ਦੀਆਂ ਪੰਡਾਂ ਢੋਣ ਸਮੇਂ ਕਾਫੀ ਰਾਹਤ ਮਿਲ ਜਾਂਦੀ ਸੀ। ਸੁਖ ਹੋ ਜਾਂਦਾ ਸੀ।ਇਕ ਲੜ ਇਸਦਾ ਮੂੰਹ ਤੇ ਲਪੇਟ ਲੈਂਦੇ ਹਨ।

ਅੱਜਕਲ੍ਹ ਤਾਂ ਸਿਰ ਉੱਪਰ ਕੱਲੇ 2/2 ਮੀਟਰ ਬੰਨ੍ਹੇ ਕਪੜੇ ਨੂੰ ਹੀ ਮੁੰਡਾਸਾ ਕਹਿੰਦੇ ਹਨ। ਅੱਜਕਲ੍ਹ ਦੇ ਬੰਨ੍ਹੇ ਮੁੰਡਾਸਿਆਂ ਵਿਚ ਸਿਰ ਦੇ ਵਿਚਾਲੇ ਵਾਲੇ ਹਿੱਸੇ ਨੂੰ ਖਾਲੀ ਰੱਖਣ ਦਾ ਰਿਵਾਜ ਚੱਲ ਪਿਆ ਹੈ।[1]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.