ਮੂਰਤੀ (ਪਾਤਰ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮੂਰਤੀ ਭਾਰਤੀ ਆਜ਼ਾਦੀ ਦੀ ਲਹਿਰ ਦੇ ਸਾਲ ਦੇ ਦੌਰਾਨ ਦੂਰ ਦੱਖਣੀ ਭਾਰਤ ਦੇ ਪਿੰਡ ਤੇ ਗਾਂਧੀਵਾਦੀ ਆਈਡੀਅਲ ਦੇ ਪ੍ਰਭਾਵ ਨੂੰ ਰਿਕਾਰਡ ਕਰਦੇ ਰਾਜਾ ਰਾਓ ਦੇ ਨਾਵਲ ਕਾਂਤਾਪੁਰਾ, ਵਿੱਚ ਇੱਕ ਪਾਤਰ ਹੈ। ਇਹ ਉਸ ਪਿੰਡ ਦੇ ਉੱਤੇ ਮਹਾਤਮਾ ਗਾਂਧੀ ਜੀ ਦੇ ਚਮਤਕਾਰੀ ਪ੍ਰਭਾਵ ਦੀ ਇੱਕ ਕਹਾਣੀ ਹੈ, ਪਰ ਮਹਾਤਮਾ ਖੁਦ ਨਾਵਲ ਵਿਚ ਵਿਖਾਈ ਨਹੀ ਦਿੰਦਾ। ਉਸ ਦਾ ਬੁਲਾਰਾ, ਉਸ ਦਾ ਚੇਲਾ ਮੂਰਤੀ ਹੈ ਜੋ ਵਰਤ ਰੱਖ ਕੇ ਅਤੇ ਜਾਤ ਪ੍ਰਣਾਲੀ ਵਿਰੁੱਧ ਪ੍ਰਚਾਰ ਕਰ ਕੇ ਆਪਣੇ ਉਸਤਾਦ ਦੇ ਪੂਰਨਿਆਂ ਤੇ ਚਲਦਾ ਹੈ। ਇਹ ਕਿਹਾ ਜਾਂਦਾ ਹੈ ਕੀ ਮੂਰਤੀ ਖੁਦ ਰਾਜਾ ਰਾਓ ਹੀ ਹੈ।[1]

ਮੂਰਤੀ ਇੱਕ ਮਾਣਯੋਗ, ਕਾਲਜ-ਪੜ੍ਹਿਆ ਨੌਜਵਾਨ ਹੈ, ਜੋ ਗਾਂਧੀ ਜੀ ਤੋਂ ਪ੍ਰੇਰਿਤ ਆਪਣੀ ਮਾਤਰ ਭੂਮੀ ਦੇ ਲਈ ਲੜਨ ਵਾਲੇ ਹਜ਼ਾਰਾਂ ਵਿੱਚੋਂ ਇੱਕ ਹੈ। ਸ਼ਾਇਦ, ਉਹ ਕਾਲਜ ਵਿਚ ਗਾਂਧੀ ਦੀ ਇਕ ਪਬਲਿਕ ਮੀਟਿੰਗ ਵਿਚ ਹਾਜ਼ਰ ਸੀ ਅਤੇ ਮੰਚ ਤੇ ਚੜ੍ਹ ਗਾਂਧੀ ਨੂੰ ਮਿਲਿਆ ਸੀ ਜਿਸਨੇ ਉਸਨੂੰ ਵਾਪਸ ਆਪਣੇ ਪਿੰਡ ਜਾਣ ਦੀ ਅਤੇ ਆਮ ਲੋਕਾਂ ਦੀ ਮਦਦ ਕਰਨ ਲਈ ਉਤਸ਼ਾਹਿਤ ਕੀਤਾ।

ਹਵਾਲੇ[ਸੋਧੋ]