ਸਮੱਗਰੀ 'ਤੇ ਜਾਓ

ਮੇਰੇ ਸ਼ੌਕ ਦਾ ਨਹੀਂ ਇਤਬਾਰ ਤੈਨੂੰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੇਰੇ ਸ਼ੌਕ ਦਾ ਨਹੀਂ ਇਤਬਾਰ ਤੈਨੂੰ
ਗਜ਼ਲ, ਮਿਰਜ਼ਾ ਗ਼ਾਲਿਬ

ਮੇਰੇ ਸ਼ੌਕ ਦਾ ਨਹੀਂ ਇਤਬਾਰ ਤੈਨੂੰ, ਆ ਜਾ ਵੇਖ ਮੇਰਾ ਇੰਤਜ਼ਾਰ ਆ ਜਾ
ਐਵੇਂ ਲੜਨ ਬਹਾਨੜੇ ਲਭਨਾਂ ਏਂ; ਕੀ ਤੂ ਸੋਚਨਾਂ ਏਂ ਸਿਤਮਗਾਰ ਆ ਜਾ

ਭਾਂਵੇਂ ਹਿਜਰ ਤੇ ਭਾਂਵੇਂ ਵਸਾਲ ਹੋਵੇ, ਵੱਖੋ ਵੱਖ ਦੋਹਾਂ ਦੀਆਂ ਲੱਜ਼ਤਾਂ ਨੇਂ
ਮੇਰੇ ਸੋਹਣਿਆ ਜਾ ਹਜ਼ਾਰ ਵਾਰੀ, ਆ ਜਾ ਪਿਆਰਿਆ ਤੇ ਲੱਖ ਵਾਰ ਆ ਜਾ

ਇਹ ਰਿਵਾਜ ਮਸਜਿਦਾਂ ਮੰਦਰਾਂ ਦਾ, ਉਥੇ ਹਸਤੀਆਂ ਤੇ ਖ਼ੁਦ ਪਰਸਤੀਆਂ ਨੇ
ਮੈਖ਼ਾਨੇ ਵਿੱਚ ਮਸਤੀਆਂ ਈ ਮਸਤੀਆਂ ਨੇਂ, ਹੋਸ਼ ਕਰ ਬਣ ਕੇ ਹੁਸ਼ਿਆਰ ਆ ਜਾ

ਤੂੰ ਸਾਦਾ ਤੇ ਤੇਰਾ ਦਿਲ ਸਾਦਾ, ਤੈਨੂੰ ਐਂਵੇਂ ਰਕੀਬ ਕੁਰਾਹ ਪਾਇਆ
ਜੇ ਤੂ ਮੇਰੇ ਜਨਾਜ਼ੇ ਤੇ ਨਹੀਂ ਆਇਆ, ਰਾਹ ਤੱਕਦਾ ਤੇਰੀ ਮਜ਼ਾਰ ਆ ਜਾ

ਸੁੱਖੀਂ ਵਸਣਾ ਜੇ ਤੂੰ ਚਾਹੁਨਾ ਏਂ ਮੇਰੇ ਗ਼ਾਲਬਾ ਏਸ ਜਹਾਨ ਅੰਦਰ
ਆਜਾ ਰਿੰਦਾਂ ਦੀ ਬਜ਼ਮ ਵਿੱਚ ਆ ਬਹਿ ਜਾ, ਇੱਥੇ ਬੈਠਦੇ ਨੇ ਖ਼ਾਕਸਾਰ ਆ ਜਾ

ਮੇਰੇ ਸ਼ੌਕ ਦਾ ਨਹੀਂ ਇਤਬਾਰ ਤੈਨੂੰ' ਮਿਰਜ਼ਾ ਗ਼ਾਲਿਬ ਦੀ ਇੱਕ ਫ਼ਾਰਸੀ ਗ਼ਜ਼ਲ ਦਾ ਸੂਫ਼ੀ ਤਬੱਸੁਮ ਦੁਆਰਾ ਪੰਜਾਬੀ ਤਰਜਮਾ ਹੈ। ਸਭ ਤੋਂ ਪਹਿਲਾਂ ਸੱਠਵਿਆਂ ਦੇ ਅਖ਼ੀਰ ਵਿੱਚ ਇਸਨੂੰ ਗ਼ੁਲਾਮ ਅਲੀ ਖ਼ਾਂ ਨੇ ਲਾਹੌਰ ਰੇਡਿਉ ਤੋਂ ਪੇਸ਼ ਕੀਤਾ ਸੀ।[1] ਇਸਤੋਂ ਬਾਅਦ ਇਸਨੂੰ ਜਗਜੀਤ ਸਿੰਘ ਨੇ ਵੀ ਗਾਇਆ ਹੈ ਅਤੇ ਹਰੇਕ ਦੀ ਜ਼ਬਾਨ ਤੇ ਪਹੁੰਚਾਇਆ ਹੈ।

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]