ਮੈਕਸੀਕੋ ਸ਼ਹਿਰ ਦਾ ਇਤਿਹਾਸਕ ਕੇਂਦਰ
ਮੈਕਸੀਕੋ ਸ਼ਹਿਰ ਦਾ ਇਤਿਹਾਸਕ ਕੇਂਦਰ
Centro Histórico de la Ciudad de México | |
---|---|
ਦੇਸ਼ | ਮੈਕਸੀਕੋ |
ਸ਼ਹਿਰ | ਮੈਕਸੀਕੋ ਸ਼ਹਿਰ |
ਸਮਾਂ ਖੇਤਰ | ਯੂਟੀਸੀ−6 (CST) |
• ਗਰਮੀਆਂ (ਡੀਐਸਟੀ) | ਯੂਟੀਸੀ−5 (CDT) |
ਅਧਿਕਾਰਤ ਨਾਮ | ਮੈਕਸੀਕੋ ਸ਼ਹਿਰ ਅਤੇ ਸੋਚੀਮੀਲਕੋ ਦਾ ਇਤਿਹਾਸਕ ਕੇਂਦਰ |
ਕਿਸਮ | ਸਭਿਆਚਾਰਿਕ |
ਮਾਪਦੰਡ | ii, iii, iv, v |
ਅਹੁਦਾ | 1987 (11ਵਾਂ ਸੈਸ਼ਨ) |
ਹਵਾਲਾ ਨੰ. | 412 |
ਰਾਜ | ਮੈਕਸੀਕੋ |
ਖੇਤਰ | ਲਾਤੀਨੀ ਅਮਰੀਕਾ ਅਤੇ ਕੈਰੀਬੀਆਈ |
ਮੈਕਸੀਕੋ ਸ਼ਹਿਰ ਦਾ ਇਤਿਹਾਸਕ ਕੇਂਦਰ (Spanish: Centro Histórico de la Ciudad de México;ਸੈਂਤਰੋ ਇਸਤੋਰੀਕੋ ਦੇ ਲਾ ਸੀਊਦਾਦ ਦੇ ਮੈਖ਼ੀਕੋ) ਸੋਕਾਲੋ ਚੌਂਕ ਅਤੇ ਉਸ ਦੇ ਆਸ ਪਾਸ ਦੇ ਇਲਾਕੇ ਨੂੰ ਕਿਹਾ ਜਾਂਦਾ ਹੈ। ਇਹ ਮੈਕਸੀਕੋ ਦਾ ਕੇਂਦਰੀ ਇਲਾਕਾ ਹੈ। ਇਹ ਇਲਾਕਾ ਪੱਛਮ ਵਿੱਚ ਆਲਾਮੇਦਾ ਸੈਂਟਰਲ ਤੱਕ ਚਲਾ ਜਾਂਦਾ ਹੈ।[1] ਸੋਕਾਲੋ ਲਾਤੀਨੀ ਅਮਰੀਕਾ ਦਾ ਸਭ ਤੋਂ ਵੱਡਾ ਚੌਂਕ ਹੈ।[2] ਇਸ ਵਿੱਚ ਲਗਭਗ 1,00,000 ਲੋਕ ਆ ਸਕਦੇ ਹਨ।[3]
ਰਾਜਧਾਨੀ ਦੇ ਇਸ ਹਿੱਸੇ ਦਾ ਖੇਤਰਫਲ 9 ਵਰਗ ਕਿਲੋਮੀਟਰ ਹੈ ਅਤੇ ਇਸ ਵਿੱਚ 668 ਬਲਾਕ ਹਨ। ਇਸ ਵਿੱਚ 9,000 ਇਮਾਰਤਾਂ ਹਨ, ਜਿਹਨਾਂ ਵਿੱਚੋਂ 1,550 ਨੂੰ ਇਤਿਹਾਸਕ ਅਹਿਮੀਅਤ ਦੀਆਂ ਇਮਾਰਤਾਂ ਘੋਸ਼ਿਤ ਕਰ ਦਿੱਤਾ ਗਿਆ ਹੈ। ਇਹਨਾਂ ਇਤਿਹਾਸਕ ਇਮਾਰਤਾਂ ਵਿੱਚੋਂ ਜ਼ਿਆਦਾਤਰ 16ਵੀਂ ਸਦੀ ਅਤੇ 20ਵੀਂ ਸਦੀ ਦੇ ਦਰਮਿਆਨ ਬਣਾਈਆਂ ਗਈਆਂ ਸਨ।
ਇਤਿਹਾਸ
[ਸੋਧੋ]ਇਸ ਇਤਿਹਾਸਕ ਕੇਂਦਰ ਦਾ ਸਬੰਧ 1325 ਦੇ ਕਰੀਬ ਸਥਾਪਿਤ ਕੀਤੇ ਗਏ ਆਜ਼ਤੇਕ ਸ਼ਹਿਰ ਤੇਨੋਸ਼ਤੀਤਲਾਨ ਨਾਲ ਹੈ। ਪੂਰਬ-ਹਿਸਪਾਨੀ ਕਾਲ ਵਿੱਚ ਇਹ ਸ਼ਹਿਰ ਇੱਕ ਯੋਜਨਾ ਦੇ ਤਹਿਤ ਵਿਕਸਿਤ ਹੋਇਆ ਜਿਸ ਅਨੁਸਾਰ ਆਮ ਦਿਸ਼ਾਵਾਂ(ਉੱਤਰ-ਪੂਰਬ-ਪੱਛਮ-ਦੱਖਣ) ਦੇ ਸਮਾਨੰਤਰ ਇਸ ਦੀਆਂ ਗਲੀਆਂ ਅਤੇ ਨਹਿਰਾਂ ਬਣਾਈਆਂ ਗਈਆਂ।[4]
ਹਵਾਲੇ
[ਸੋਧੋ]- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000E-QINU`"'</ref>" does not exist.
- ↑ "UNESCO World Heritage Sites Mexico City Historic Center and Xochimilco". Retrieved 2008-08-30.
- ↑ "Mexicans protest nationwide against crime wave". Fox News. August 30, 2008. Retrieved 2008-08-31.
- ↑ Valdez Krieg, Adriana (September 2004). "Al rescate del centro histórico". Mexico Desconocido. 331. Archived from the original on 2009-03-05. Retrieved 2008-09-02.
{{cite journal}}
: Unknown parameter|dead-url=
ignored (|url-status=
suggested) (help)
<ref>
tag defined in <references>
has no name attribute.ਬਾਹਰੀ ਲਿੰਕ
[ਸੋਧੋ]- ਇਤਿਹਾਸਕ ਕੇਂਦਰ Archived 2008-10-14 at the Wayback Machine., ਮੈਕਸੀਕੋ ਸਰਕਾਰ ਦੀ ਵੈੱਬਸਾਈਟ
- ਇਤਿਹਾਸਕ ਕੇਂਦਰ, ਵੀਵੇ ਐਲ ਸੈਂਤਰੋ
- ਮੈਕਸੀਕੋ ਦੇ ਇਤਿਹਾਸਕ ਕੇਂਦਰ ਦੀਆਂ ਤਸਵੀਰਾਂ