ਸਮੱਗਰੀ 'ਤੇ ਜਾਓ

ਮੈਰੀ ਏਲਨ ਵੈਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੈਰੀ ਏਲਨ ਵੈਬਰ
ਜਨਮ
ਸਥਿਤੀਸਾਬਕਾ
ਰਾਸ਼ਟਰੀਅਤਾਅਮਰੀਕੀ
ਪੇਸ਼ਾਵਿਗਿਆਨੀ
ਪੁਲਾੜ ਕਰੀਅਰ
ਨਾਸਾ ਪੁਲਾੜ ਯਾਤਰੀ
ਪੁਲਾੜ ਵਿੱਚ ਸਮਾਂ
18d 18h 30m
ਚੋਣ1992 NASA Group
ਮਿਸ਼ਨSTS-70, STS-101
Mission insignia

ਮੈਰੀ ਏਲਨ ਵੈਬਰ (1962 ਵਿਚ ਜਨਮ) ਇੱਕ ਅਮਰੀਕੀ ਕਾਰਜਕਾਰੀ, ਵਿਗਿਆਨੀ, ਐਵੀਏਟਰ, ਸਪੀਕਰ, ਅਤੇ ਇੱਕ ਸਾਬਕਾ ਨਾਸਾ ਪੁਲਾੜ ਯਾਤਰੀ ਹੈ।

ਸਿੱਖਿਆ[ਸੋਧੋ]

ਵੇਬਰ ਦਾ ਜਨਮ ਅਤੇ ਪਾਲਣ ਪੋਸ਼ਣ ਕਲੀਵਲੈਂਡ, ਓਹੀਓ ਦੇ ਬੈਡਫੋਰਡ ਹਾਇਟਸ ਵਿੱਚ ਹੋਇਆ ਸੀ। ਉਸ ਨੇ 1980 ਵਿੱਚ ਬੈਡਫੋਰਡ ਹਾਈ ਸਕੂਲ ਤੋਂ ਆਪਣੀ ਪਾਠਸ਼ਾਲਾ ਦੀ ਸਿੱਖਿਆ ਪੂਰੀ ਕੀਤੀ; ੧੯੮੪ ਵਿੱਚ ਪਰਡੂ ਯੂਨੀਵਰਸਿਟੀ ਤੋਂ ਰਾਸਾਇਣਕ ਇੰਜੀਨਿਅਰਿੰਗ ਵਿੱਚ ਬੀ ਐਸ  ਦੀ ਡਿਗਰੀ ਪ੍ਰਾਪਤ ਕੀਤੀ ਜਿੱਥੇ ਉਹ ਫਾਇ ਮਿਊ ਵਿਦਿਆਰਥਣ ਸਭਾ ਦੀ ਮੈਂਬਰ ਸੀ;[1] 1988 ਵਿੱਚ ਭੌਤਿਕ ਰਸਾਇਣ ਵਿਗਿਆਨ ਵਿੱਚ ਆਪਣੀ ਪੀਐਚਡੀ ਦੀ ਡਿਗਰੀ ਕੈਲੀਫੋਰਨੀਆ, ਬਰਕਲੇ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ, ਅਤੇ 2002 ਵਿੱਚ ਦੱਖਣੀ ਮੈਥੋਡਿਸਟ ਯੂਨੀਵਰਸਿਟੀ ਤੋਂ ਐਮ ਬੀ ਏ ਕੀਤੀ।

ਪ੍ਰੀ-ਨਾਸਾ ਕੈਰੀਅਰ[ਸੋਧੋ]

ਵੈਬਰ ਇੱਕ ਅੰਡਰਗਰੈਜੂਏਟ ਦੇ ਤੌਰ ਤੇ, ਓਹੀਓ ਐਡੀਸਨ ਡੇਲਕੋ ਇਲੇਕਟਰਾਨਿਕਸ ਅਤੇ 3 ਐਮ ਵਿੱਚ ਇੱਕ ਰਾਸਾਇਣਕ ਇੰਜੀਨਿਅਰਿੰਗ ਸਿਖਾਂਦਰੂ ਸੀ। ਬਰਕਲੇ ਵਿੱਚ ਆਪਣੇ ਡਾਕਟਰੇਟ ਸੋਧ-ਪੱਤਰ ਵਿੱਚ, ਉਸ ਨੇ ਸਿਲਿਕਾਨ ਨਾਲ ਜੁੜੀਆਂਰਾਸਾਇਣਕ ਪ੍ਰਤੀਕਰਿਆਵਾਂ ਦੀ ਭੌਤੀਕੀ ਦਾ ਪਤਾ ਲਗਾਇਆ। 

ਨਾਸਾ ਕੈਰੀਅਰ[ਸੋਧੋ]

ਮੈਰੀ ਏਲਨ ਵੇਬਰ ਦੀ 1992 ਵਿੱਚ ਨਾਸਾ ਦੁਆਰਾ ਆਕਾਸ਼ ਪਾਂਧੀ ਦੇ ਚੌਦਹਵੇਂ ਗਰੁਪ ਵਿੱਚ ਚੋਣ ਕੀਤਾ ਗਿਆ ਸੀ। ਨਾਸਾ ਦੇ ਨਾਲ ਆਪਣੇ ਦਸ ਸਾਲ ਦੇ ਕੈਰੀਅਰ ਦੇ ਦੌਰਾਨ, ਉਹ ਕਈ ਪਦਾਂ ਤੇ ਰਹੀ। ਉਸ ਨੇ ਤਕਨੀਕੀ ਵਿਵਸਾਈਕਰਣ ਵਿੱਚ ਵੱਡੇ ਪੈਮਾਨੇ ਉੱਤੇ ਕੰਮ ਕੀਤਾ, ਅਤੇ ਨਾਸਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੂੰ ਰਿਪੋਰਟ ਕਰਨ ਵਾਲੇ ਇੱਕ ਦਲ ਦੇ ਹਿੱਸੇ ਦੇ ਰੂਪ ਵਿੱਚ, ਉਸ ਨੇ ਸਿੱਧੇ ਤੌਰ ਤੇ ਇੱਕ ਵੈਂਚਰ ਪੂੰਜੀ ਫਰਮ ਦੇ ਨਾਲ ਕੰਮ ਕੀਤਾ ਤਾਂਜੋ ਇੱਕ ਪੁਲਾੜ ਤਕਨਾਲੋਜੀ ਨੂੰ ਤਰੱਕੀ ਦੇਣ ਲਈ ਬਿਜਨਸ ਵੈਂਚਰ ਨੂੰ ਸਫਲਤਾਪੂਰਵਕ ਪਹਿਚਾਣਿਆ ਅਤੇ ਵਿਕਸਿਤ ਕੀਤਾ ਜਾ ਸਕੇ। ਇਸਦੇ ਇਲਾਵਾ, ਵੈਬਰ ਵਾਸਿੰਗਟਨ ਡੀਸੀ ਵਿੱਚ ਨਾਸਾ ਦੇ ਹੈੱਡਕੁਆਟਰ ਵਿੱਚ ਵਿਧਾਨਕ ਮਾਮਲਿਆਂ ਦੀ ਸੰਯੋਗੀ ਸੀ, ਕਦੇ ਕਾਂਗਰਸ ਦੇ ਨਾਲ ਤਾਲਮੇਲ ਵਧਾਉਂਦੀ ਅਤੇ ਕਦੇ ਨਾਸਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਦੇ ਨਾਲ ਯਾਤਰਾ ਕਰਦੀ। ਇਸ ਨਿਯੁਕਤੀ ਤੋਂ ਪਹਿਲਾਂ, ਉਹ ਬਾਇਓਟੈਕਨੋਲਾਜੀ ਪ੍ਰੋਗਰਾਮ ਕਾਂਟਰੈਕਟਰ ਲਈ ਪ੍ਰੋਕਿਓਰਮੈਂਟ ਬੋਰਡ ਦੀ ਚੇਅਰਮੈਨ ਸੀ, ਅਤੇ ਉਸ ਨੇ ਇੱਕ ਟੀਮ ਵਿੱਚ ਵੀ ਸੇਵਾ ਕੀਤੀ ਜੋ ਪੁਲਾੜ ਸਟੇਸ਼ਨ ਅਨੁਸੰਧਾਨ ਸਹੂਲਤਾਂ ਲਈ $ 2 ਬਿਲੀਅਨ ਦੀ ਯੋਜਨਾ ਨੂੰ ਨਵਿਆ ਰਹੀ ਸੀ। ਪੁਲਾੜ ਪਾਂਧੀ ਦਫ਼ਤਰ ਦੇ ਅੰਦਰ ਵੈਬਰ ਦੇ ਪ੍ਰਮੁੱਖ ਤਕਨੀਕੀ ਕਾਰਜਾਂ ਵਿੱਚ ਕੈਨੇਡੀ ਸਪੇਸ ਸੈਂਟਰ ਵਿੱਚ ਸ਼ਟਲ ਲਾਂਚ ਦੀਆਂ ਤਿਆਰੀਆਂ ਅਤੇ ਪੇਲੋਡ ਅਤੇ ਵਿਗਿਆਨ ਦੇ ਵਿਕਾਸ, ਅਤੇ ਕਰਿਊ ਵਿਗਿਆਨ ਅਧਿਆਪਨ  ਲਈ ਮਾਨਕਾਂ ਅਤੇ ਵਿਧੀਆਂ ਦਾ ਵਿਕਾਸ ਸ਼ਾਮਿਲ ਸੀ। ਦੋ ਪੁਲਾੜ ਉਡਾਣਾਂ, ਐਸਟੀਐਸ-70 ਅਤੇ ਐਸਟੀਐਸ-101 ਦੀ ਇੱਕ ਵੈਟਰਨ ਵਜੋਂ, ਉਹ ਪੁਲਾੜ ਵਿੱਚ ਉੱਡਣ ਵਾਲਿਆਂ ਵਿੱਚ ਸਭ ਤੋਂ ਘੱਟ ਉਮਰ ਦੀ ਸੀ ਅਤੇ ਉਸ ਨੇ 450 ਘੰਟੇ ਤੱਕ ਲਾਗ ਕੀਤਾ। ਉਹ ਨਾਸਾ ਦਾ ਗ਼ੈਰ-ਮਾਮੂਲੀ ਸੇਵਾ ਮੈਡਲ ਪ੍ਰਾਪਤ ਕਰ ਚੁੱਕੀ ਹੈ। ਦਸੰਬਰ 2002 ਵਿੱਚ ਉਸ ਨੇ ਨਾਸਾ ਤੋਂ ਇਸਤੀਫਾ ਦੇ ਦਿੱਤਾ।

ਹਵਾਲੇ[ਸੋਧੋ]

  1. "Famous Phi Mus". Phi Mu. Archived from the original on 2007-09-28. Retrieved 2007-08-21. {{cite web}}: Unknown parameter |deadurl= ignored (|url-status= suggested) (help)