ਸਮੱਗਰੀ 'ਤੇ ਜਾਓ

ਮੈਸੀਅਰ ਸੂਚੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Messier object
ਹੋਰ ਨਾਮMessier Catalogue
  ਸੰਬੰਧਤ ਮੀਡੀਆ ਕਾਮਨਜ਼ ਉੱਤੇ

ਮੈਸੀਅਰ ਸੂਚੀ ਉਨ੍ਹਾਂ 100 ਤੋਂ ਜ਼ਿਆਦਾ ਖਗੋਲੀ ਚੀਜ਼ਾਂ ਦੀ ਸੂਚੀ ਨੂੰ ਕਿਹਾ ਹੈ ਜਿਸਨੂੰ ਇੱਕ ਫਰਾਂਸੀ ਖਗੋਲ ਸ਼ਾਸਤਰੀ ਚਾਰਲਸ ਮੈਸੀਅਰ ਦੁਆਰਾ ਸੰਨ 1771 ਵਿੱਚ ਸੂਚੀਬੱਧ ਕੀਤਾ ਗਿਆ ਸੀ। ਮੈਸੀਅਰ ਨੂੰ ਧੂਮਕੇਤੂ (comet) ਦੇਖਣੇ ਕਾਫੀ ਪਸੰਦ ਸੀ। ਉਸਨੂੰ ਉਦੋਂ ਬਹੁਤ ਖਿਝ ਚੜ੍ਹਦੀ ਸੀ ਜਦੋਂ ਉਹ ਕਿਸੇ ਅਜਿਹੀ ਚੀਜ਼ ਨੂੰ ਦੇਖਦਾ ਸੀ ਜੋ ਕਿ ਦਿਸਣ ਵਿੱਚ ਤਾਂ ਧੂਮਕੇਤੂ ਲਗਦਾ ਹੋਵੇ ਪਰ ਅਸਲ ਵਿੱਚ ਉਹ ਹੋਰ ਕੁਝ ਹੁੰਦਾ ਸੀ। ਇਸ ਲਈ ਉਸਨੇ ਆਪਣੇ ਸਹਾਇਕ ਪਾਇਰੀ ਮੈਕੇਨ ਨਾਲ ਮਿਲਕੇ ਖਗੋਲੀ ਚੀਜ਼ਾਂ ਦੀ ਇੱਕ ਸੂਚੀ ਤਿਆਰ ਕੀਤੀ ਤਾਂ ਜੋ ਫਾਲਤੂ ਚੀਜ਼ਾਂ ਪਿੱਛੇ ਸਮਾਂ ਖਰਾਬ ਨਾ ਹੋਵੇ। ਉਸ ਦੁਆਰਾ ਪ੍ਰਕਾਸ਼ਿਤ ਕੀਤੀ ਸੂਚੀ ਵਿੱਚ 103 ਚੀਜ਼ਾਂ ਸਨ।

ਇਸੇ ਤਰ੍ਹਾਂ ਸੰਨ 1654 ਵਿੱਚ ਜਿਓਵੈਨੀ ਹੋਡਾਇਨਾ ਨੇ ਇਹੋ ਜਿਹੀ ਸੂਚੀ ਪ੍ਰਕਾਸ਼ਿਤ ਕੀਤੀ। ਪਰ ਇਹ ਲੋਕਾਂ ਦਾ ਥੋੜ੍ਹਾ ਕੁ ਧਿਆਨ ਹੀ ਖਿੱਚ ਸਕੀ ਅਤੇ ਇਸ ਬਾਰੇ ਸ਼ਾਇਦ ਮੈਸੀਅਰ ਨੂੰ ਵੀ ਕੁਝ ਨਹੀਂ ਪਤਾ ਸੀ।

ਸੂਚੀਆਂ ਅਤੇ ਜਿਲਦਾਂ

[ਸੋਧੋ]

ਸੂਚੀ ਦੀ ਪਹਿਲੀ ਜਿਲਦ ਵਿੱਚ ਕੇਵਲ 45 ਚੀਜ਼ਾਂ ਹੀ ਸ਼ਾਮਿਲ ਸਨ ਜਿਨ੍ਹਾਂ ਦਾ ਨਾਮਾਂਕਣ ਐਸ.1 ਤੋਂ ਐਸ.45 ਤੱਕ ਸੀ। ਮੈਸੀਅਰ ਦੁਆਰਾ ਪ੍ਰਕਾਸ਼ਿਤ ਆਖਰੀ ਸੂਚੀ ਵਿੱਚ 103 ਚੀਜ਼ਾਂ ਸ਼ਾਮਿਲ ਸਨ ਪਰ ਬਾਅਦ ਵਿੱਚ ਹੋਰ ਖਗੋਲ ਸ਼ਾਸਤਰੀਆਂ ਨੇ ਮੈਸੀਅਰ ਅਤੇ ਮੈਕੇਨ ਦੀਆਂ ਲਿਖਤਾਂ ਦੀ ਤਰਜ਼ 'ਤੇ ਹੋਰ ਵੀ ਕਈ ਚੀਜ਼ਾਂ ਲੱਭੀਆਂ। ਮੈਸੀਅਰ ਤੋਂ ਬਾਅਦ ਸੂਚੀ ਵਿੱਚ ਪਹਿਲਾ ਵਾਧਾ ਨਿਕੋਲਸ ਕੈਮਾਇਲ ਫਲੈਮਰੀਔਨ ਦੁਆਰਾ ਸੰਨ 1921 ਵਿੱਚ ਕੀਤਾ ਗਿਆ। ਉਸਨੇ ਸੂਚੀ ਵਿੱਚ ਐਮ.104 ਨੂੰ ਜੋੜਿਆ, ਜਿਸਦੀ ਖੋਜ ਉਸਨੇ ਮੈਸੀਅਰ ਦੀ 1781 ਵਿੱਚ ਪ੍ਰਕਾਸ਼ਿਤ ਕੀਤੀ ਜਿਲਦ ਦੀਆਂ ਲਿਖਤਾਂ ਦੇ ਅਧਾਰ 'ਤੇ ਕੀਤੀ। ਐਮ.105 ਤੋਂ ਐਮ.107 ਨੂੰ ਹੈਲਨ ਸਾਯਰ ਹੌਗ ਦੁਆਰਾ 1947, ਐਮ.108 ਅਤੇ ਐਮ.109 ਨੂੰ ਓਵੇਨ ਗਿੰਗਰਿਚ ਦੁਆਰਾ 1960 ਅਤੇ ਐਮ.110 ਨੂੰ ਕੈਨੀਥ ਗਲੇਨ ਜੋਨਸ ਦੁਆਰਾ 1967 ਵਿੱਚ ਜੋੜਿਆ ਗਿਆ। ਐਮ.102 ਬਾਰੇ ਮੈਕੇਨ ਨੇ ਨਿਰੀਖਣ ਕਰਕੇ ਮੈਸੀਅਰ ਨੂੰ ਇਸਦੇ ਬਾਰੇ ਦੱਸਿਆ ਸੀ। ਬਾਅਦ ਵਿੱਚ ਮੈਕੇਨ ਨੇ ਇਹ ਸਿੱਟਾ ਕੱਢਿਆ ਕਿ ਇਹ ਤਾਂ ਐਮ.101 ਦਾ ਹੀ ਮੁੜ-ਨਿਰੀਖਣ ਹੋ ਗਿਆ ਹੈ, ਪਰ ਕਈ ਸ੍ਰੋਤਾਂ ਦੇ ਹਵਾਲੇ ਨਾਲ ਇਹ ਵੀ ਪਤਾ ਚੱਲਦਾ ਹੈ ਕਿ ਜਿਸ ਚੀਜ਼ ਦਾ ਮੈਕੇਨ ਨੇ ਨਿਰੀਖਣ ਕੀਤਾ ਸੀ ਉਹ ਇੱਕ ਅਕਾਸ਼ਗੰਗਾ ਸੀ ਜਿਸਨੂੰ ਐਨ.ਜੀ.ਸੀ.5866 ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਇਸਨੂੰ ਹੀ ਐਮ.102 ਕਿਹਾ ਗਿਆ ਹੈ।

ਮੈਸੀਅਰ ਦੀ ਆਖਰੀ ਸੂਚੀ ਨੂੰ ਕੋਨਾਈਸੈਂਸ ਦਿਸ ਟੈਂਪਸ ਫਾਰ 1784 ਵਿੱਚ 1781 ਵਿੱਚ ਪ੍ਰਕਾਸ਼ਿਤ ਕੀਤਾ ਗਿਆ। ਇਹਨਾਂ ਚੀਜ਼ਾਂ ਨੂੰ ਹਾਲੇ ਵੀ ਇਹਨਾਂ ਦੇ 'ਮੈਸੀਅਰ ਅੰਕਾਂ' ਨਾਲ ਹੀ ਜਾਣਿਆ ਜਾਂਦਾ ਹੈ।

ਨਿਰੀਖਣ

[ਸੋਧੋ]

ਇਹ ਵੀ ਦੇਖੋ

[ਸੋਧੋ]

ਹਵਾਲੇ

[ਸੋਧੋ]