ਮੋਇਆਂ ਦੀ ਮੰਡੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
"ਮੋਇਆਂ ਦੀ ਮੰਡੀ" (ਡੇਰਾ) , ਅਨੰਦਪੁਰ ਸਾਹਿਬ , ਪੰਜਾਬ (ਸਾਈਨ-ਬੋਰਡ)
"ਮੋਇਆਂ ਦੀ ਮੰਡੀ" (ਡੇਰਾ) , ਅਨੰਦਪੁਰ ਸਾਹਿਬ , ਪੰਜਾਬ

ਮੋਇਆਂ ਦੀ ਮੰਡੀ(Market Place of Dead)ਪੰਜਾਬ ਦੇ ਇਤਿਹਾਸਕ ਸ਼ਹਿਰ ਅਨੰਦਪੁਰ ਸਾਹਿਬ ਦੇ ਨਜ਼ਦੀਕ ਇੱਕ ਡੇਰਾ ਹੈ । ਇਹ ਡੇਰਾ ਚੰਡੀਗੜ੍ਹ ਤੋਂ ਅਨੰਦਪੁਰ ਸਾਹਿਬ ਸੜਕ ਤੇ ਜਾਂਦਿਆਂ ਇਤਿਹਾਸਕ ਗੁਰਦਵਾਰੇ ਤੋਂ ਥੋੜਾ ਪਹਿਲਾਂ ਖਬੇ ਪਾਸੇ ਮੁੜਦੀ ਲਿੰਕ ਸੜਕ ਤੇ ਕਰੀਬ ਇੱਕ ਕਿਲੋਮੀਟਰ ਦੂਰੀ ਤੇ ਸਥਿਤ ਹੈ । ਮੁੱਖ ਸੜਕ ਤੋਂ ਡੇਰੇ ਵੱਲ ਮੁੜਦੀ ਲਿੰਕ ਸੜਕ ਤੇ ਗੁਰੂਮੁਖੀ ਵਿੱਚ "ਮੋਇਆਂ ਦੀ ਮੰਡੀ" ਦਾ ਬੋਰਡ ਲੱਗਾ ਹੋਇਆ ਹੈ । ਇਸਦਾ ਪਿਛੋਕੜ ਅਤੇ ਇਤਿਹਾਸ ਵਿਲੱਖਣ ਹੈ ਪਰ ਇਹ ਇਥੋਂ ਦੇ ਲੋਕਾਂ ਵਿੱਚ ਜਿਆਦਾ ਜਾਣਿਆ ਪਛਾਣਿਆ ਨਹੀਂ ਹੈ ਜਾਂ ਇਸ ਬਾਰੇ ਲੋਕ ਜਿਆਦਾ ਗਲ ਕਰਨਾ ਪਸੰਦ ਨਹੀਂ ਕਰਦੇ। ਇਹ ਡੇਰੇ ਦੀ ਦਿੱਖ ਕਾਫੀ ਰਮਣੀਕ ਹੈ ਅਤੇ ਇਹ ਖੂਬਸੂਰਤ ਫੁੱਲ- ਬੂਟਿਆਂ ਨਾਲ ਸਜਾਇਆ ਹੋਇਆ ਹੈ ਪਰ ਨਾ ਤਾਂ ਇਸਦੇ ਮੁੱਖ ਗੇਟ ਤੇ ਇਸਦਾ ਕੋਈ ਨਾਮ ਵਗੈਰਾ ਲਿਖਿਆ ਹੋਇਆ ਹੈ ਅਤੇ ਨਾ ਹੀ ਡੇਰੇ ਦੇ ਅੰਦਰ ਕੋਈ ਇਤਿਹਾਸ ਆਦਿ ਲਿਖਿਆ ਹੋਇਆ ਹੈ ।

ਇਤਿਹਾਸ[ਸੋਧੋ]

ਮੋਇਆਂ ਦੀ ਮੰਡੀ ਡੇਰਾ ਦੀ ਸ਼ੁਰੂਆਤ ਇੱਕ ਰਿਟਾਇਰਡ ਫੌਜੀ ਅਫਸਰ ਵਲੋਂ ਕੀਤੀ ਗਈ ਸੀ । ਇਸ ਡੇਰੇ ਦੀ ਪ੍ਰਥਾ ਅਨੁਸਾਰ ਜੇ ਕੋਈ ਇਸਦਾ ਅਨੁਯਾਈ ਬਣਨਾ ਚਾਹੁੰਦਾ ਹੈ ਤਾਂ ਉਸਨੂੰ ਪਹਿਲਾਂ ਮਰਨਾ ਪੈਂਦਾ ਹੈ, ਭਾਵ ਮਰਿਆ ਘੋਸ਼ਿਤ ਕਰਨਾ ਪੈਂਦਾ ਹੈ । ਉਸਨੂੰ ਆਪਣੀ ਕਬਰ ਖੁਦ ਪੁੱਟਣੀ ਪੈਂਦੀ ਹੈ ਅਤੇ ਖੁਦ ਨੂੰ ਮਰਿਆ ਸਮਝ ਕੇ ਉਸ ਵਿੱਚ ਇੱਕ ਦਿਨ ਗੁਜ਼ਾਰਨਾ ਪੈਂਦਾ ਹੈ। ਉਸਨੂੰ ਆਪਣੀ ਮੌਤ ਨਾਲ ਸੰਬੰਧਿਤ ਆਖਰੀ ਰਸਮਾਂ ਵੀ ਖੁਦ ਕਰਨੀਆਂ ਪੈਂਦੀਆਂ ਹਨ । ਇਸ ਦਿਨ ਤੋਂ ਬਾਅਦ ਉਹ ਖੁਦ ਨੂੰ ਮਰਿਆ ਘੋਸ਼ਿਤ ਕਰ ਦਿੰਦਾ ਹੈ ਅਤੇ ਆਪਣੇ ਨਾਮ ਕੋਈ ਦੁਨਿਆਵੀ ਅਤੇ ਮਾਇਆਵੀ ਸੰਪਤੀ ਨਹੀ ਰਖਦਾ ਅਤੇ ਅਜਿਹੇ ਸਭ ਸੁਖ ਸਾਧਨਾ ਦਾ ਤਿਆਗ ਕਰ ਦਿੰਦਾ ਹੈ । ਉਸਨੂੰ ਦੁਨਿਆਵੀ ਵਸਤਰਾਂ ਦਾ ਵੀ ਤਿਆਗ ਕਰਨਾ ਪੈਂਦਾ ਹੈ ਅਤੇ ਉਹ ਟਾਟ ਦੀਆਂ ਨਕਾਰਾ ਹੋਈਆਂ ਬੋਰੀਆਂ ਦੇ ਵਸਤਰ ਪਹਿਨਦਾ ਹੈ ਜਿਸਨੂੰ ਦੋ ਕੋਣਿਆਂ ਤੋਂ ਪਾੜ ਕੇ ਬਾਹਵਾਂ ਬਾਹਰ ਕੱਢ ਲਈਆਂ ਜਾਂਦੀਆਂ ਹਨ ਅਤੇ ਵਿਚਕਾਰੋਂ ਪਾੜ ਕੇ ਗਰਦਨ ਬਾਹਰ ਕੱਢ ਲਈ ਜਾਂਦੀ ਹੈ । ਖਾਣ ਪੀਣ ਲਈ ਵੀ ਉਸਨੂੰ ਹੋਲਾ ਮਹੱਲਾ ਦੇ ਮੇਲੇ ਸਮੇਂ ਸ਼ਰਧਾਲੂਆਂ ਵਲੋਂ ਸੁੱਟੇ ਗਏ ਫਾਲਤੂ ਜਾਂ ਵਾਧੂ ਭੋਜਨ ਇੱਕਠਾ ਕਰਕੇ ਸੁਕਾਓਣਾ ਹੁੰਦਾ ਹੈ ਜੋ ਬਾਅਦ ਵਿੱਚ ਉਸਨੇ ਖਾਣ ਲਈ ਵਰਤਣਾ ਹੁੰਦਾ ਹੈ। [1] ਡੇਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਹੈ ਅਤੇ ਕੀਰਤਨ ਹੁੰਦਾ ਰਹਿੰਦਾ ਹੈ ।

ਅਨੁਯਾਈਆਂ ਵਲੋਂ ਕੀਤੇ ਜਾਣ ਵਾਲੇ ਕਾਰਜ[ਸੋਧੋ]

ਇਸ ਡੇਰੇ ਦੇ ਪ੍ਰਵਾਨਤ ਸ਼ਰਧਾਲੂਆਂ ਵਲੋਂ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਅਤੇ ਗਰੀਬ ਗੁਰਬਿਆਂ ਨਾਲ ਫਸਲਾਂ ਦੀ ਕਟਾਈ ਆਦਿ ਕਰਨ ਦੇ ਕੰਮਾਂ ਵਿੱਚ ਮਦਦ ਕਰਨ ਵਾਲੇ ਅਤੇ ਬਿਮਾਰਾਂ ਦੀ ਸਾਂਭ ਸੰਭਾਲ ਕਰਨ ਵਰਗੇ ਕਾਰਜ ਕਰਨ ਵਿੱਚ ਜ਼ਿੰਦਗੀ ਬਸਰ ਕਰਦੇ ਹਨ । ਉਹ ਵਾਧੂ ਸਮਾਂ ਭਜਨ-ਬੰਦਗੀ ਕਰਨ ਵਿੱਚ ਗੁਜ਼ਰਦੇ ਹਨ । [2]


ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. [http:http://www.sunday-guardian.com/analysis/the-marketplace-of-the-dead Archived 2015-06-26 at the Wayback Machine.]
  2. [http:http://www.sunday-guardian.com/analysis/the-marketplace-of-the-dead Archived 2015-06-26 at the Wayback Machine.]